ਭਿਵਾਨੀ, 21 (ਪੀ. ਟੀ.)- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਹਰਿਆਣਾ ਦੀ ਭਾਜਪਾ ਸਰਕਾਰ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਬੇਮੌਸਮ ਬਾਰਸ਼ ਨਾਲ ਨਸ਼ਟ ਹੋ ਗਈਆਂ ਹਨ। ਉਨ੍ਹਾਂ ਨੂੰ ਤਤਕਾਲ ਮੁਆਵਜ਼ਾ ਦਿੱਤਾ ਜਾਵੇ। ਹਰਿਆਣਾ ਦੀ ਉਨ੍ਹਾਂ ਦੀ ਯਾਤਰਾ ਕਿਸਾਨਾਂ ਦੇ ਮੁੱਦਿਆਂ ‘ਤੇ ਪਾਰਟੀ ਵਲੋਂ ਵਿਸ਼ੇਸ਼ ਧਿਆਨ ਦਿੱਤੇ ਜਾਣ ਅਤੇ ਰਾਜਗ ਸਰਕਾਰ ਦੇ ਵਿਵਾਦਤ ਜਮੀਨ ਪ੍ਰਾਪਤੀ ਬਿਲ ‘ਤੇ ਪਾਰਟੀ ਦੇ ਸਖਤ ਵਿਰੋਧ ਵਿਚਕਾਰ ਹੋਈ ਹੈ। ਇਸ ਵਿਵਾਦਗ੍ਰਸਤ ਬਿਲ ਦੇ ਮੁੱਦੇ ‘ਤੇ ਵਿਰੋਧੀ ਧਿਰ ਇਕ ਮੰਚ ‘ਤੇ ਆ ਗਏ ਹਨ। ਸੋਨੀਆ ਗਾਂਧੀ ਨੇ ਭਿਵਾਨੀ ਜਿਲ੍ਹੇ ਦੇ ਪਿੰਡ ਭਦ੍ਰਾ ‘ਚ ਲੋਕਾਂ ਨੂੰ ਸੰਬੋਧਨ ਕੀਤਾ।