ਬਠਿੰਡਾ, 21 ਮਾਰਚ (ਸੁਖਵਿੰਦਰ ਸਿੰਘ ਸਰਾਂ/ਗੋਬਿੰਦ ਸਿੰਘ)- ਸ਼ਹਿਰ ਦੇ ਸਥਾਨਕ ਸਰਕਾਰੀ ਐਲੀ. ਸਕੂਲ (ਲੜਕਿਆਂ) ਬਠਿੰਡਾ ਸੈਟਰ ਅਧੀਨ ਸਮੂਹ 18 ਸਕੂਲਾ ਦੀ ਸਕੂਲ ਮੈਨੇਜਮੈਟ ਕਮੇਟੀਆਂ ਦੀ ਤੀਸਰੇ ਫੇਜ਼ ਦੀ ਇੱਕ ਰੋਜ਼ਾ ਨਾਨ ਰੈਜ਼ੀਡੈਸ਼ੀਅਲ ਟ੍ਰੇਨਿੰਗ ਵਿਭਾਗੀ ਹਦਾਇਤਾਂ ਅਨੁਸਾਰ ਜਿਲਾ ਸਿੱਖਿਆ ਅਫਸਰ (ਐ.ਸਿੱ) ਬਠਿੰਡਾ ਸ੍ਰੀ ਸ਼ਿਵਪਾਲ ਗੋਇਲ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਠਿੰਡਾ ਸ੍ਰੀ ਦਰਸ਼ਨ ਸਿੰਘ ਜੀਦਾ ਜੀ ਦੀ ਰਹਿੰਨੁਮਾਈ ਅਧੀਨ ਸਕੂਲ ਕੈਂਪਸ ਵਿਖੇ ਅਯੋਜਿਤ ਕੀਤੀ ਗਈ ।ਸੈਂਟਰ ਮੁਖੀ ਸ੍ਰੀ ਗੁਰਪ੍ਰੀਤ ਸਿੰਘ ਨੇ ਸਮੂਹ ਟ੍ਰੇਨਜ ਨੂੰ ਸਿੱਖਿਆ ਅਧਿਕਾਰ ਕਾਨੂੰਨ ਦੀ ਵਿਸਥਾਰਤ ਜਾਣਕਾਰੀ ਦਿੱਤੀ। ਸਿੱਖਿਆ ਅਧਿਕਾਰ ਕਾਨੂੰਨ ਤਹਿਤ ਸਥਾਨਕ ਪੱਧਰ ‘ਤੇ ਕਮੇਟੀਆਂ ਦੀ ਮਹੱਤਵਪੂਰਨ ਭੂਮਿਕਾ ਲਈ ਕਮੇਟੀ ਮੈਂਬਰ ਸਹਿਬਾਨ ਨੂੰ ਹੋਰ ਯਤਨ ਸਿਰਜਣ ਦੀ ਪ੍ਰੇਰਣਾ ਦਿੱਤੀ ਗਈ । ਹੋਰਨਾ ਤੋਂ ਇਲਾਵਾ ਵਿਸ਼ੇਸ ਤੌਰ ਤੇ ਹਾਜਰ ਰਿਸੋਸਰ ਪਰਸਨ ਸ੍ਰੀਮਤੀ ਪ੍ਰਦੀਪ ਕੌਰ ਅਤੇ ਸ੍ਰੀ ਗੁਰਇਕਬਾਲ ਸਿੰਘ ਨੇ ਆਏ ਹੋਏ ਟ੍ਰੇਨੀਜ ਨੁੰ ਮੀਟਿੰਗ ਸਬੰਧੀ ਜਾਰੀ ਹਦਾਇਤਾਂ ਅਨੁਸਾਰ ਵਿਸ਼ਾ-ਵਸਤੂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਅੰਤ ਵਿੱਚ ਸ਼ੈਟਰ ਮੁੱਖੀ ਸ.ਗੁਰਪ੍ਰੀਤ ਸਿੰਘ ਨੇ ਜਿ.ਸਿ. ਅ (ਐਸ.ਸਿ.) ਬਠਿੰਡਾ ਸ੍ਰੀ ਸ਼ਿਵਪਾਲ ਗੋਇਲ ਜੀ ਵੱਲੋਂ ਆਏ ਹੋਏ ਟ੍ਰੇਨੀਜ ਦਾ ਧੰਨਵਾਦ ਕੀਤਾ।