April 21, 2026 8:48 pm

ਐਸ.ਡੀ.ਐਮ. ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਦੀ ਅਚਨਚੇਤ ਚੈਕਿੰਗ

ਸ੍ਰੀ ਅਨੰਦਪੁਰ ਸਾਹਿਬ 21 ਮਾਰਚ(ਦਵਿੰਦਰਪਾਲ ਸਿੰਘ/ਅੰਕੁਸ਼)- ਉਪ ਮੰਡਲ ਮੈਜਿਟ੍ਰੈਟ ਸ੍ਰੀ ਅਨੰਦਪੁਰ ਸਾਹਿਬ ਅਮਰਜੀਤ ਬੈਂਸ ਪੀ.ਸੀ.ਐਸ. ਨੇ ਅੱਜ ਸਵੇਰੇ 9 ਵਜੇ ਭਾਈ ਜੇਤਾ ਜੀ ਸਿਵਲ ਹਸਪਤਾਲ ਵਿਚ ਜਾ ਕੇ ਅਚਾਨਕ ਚੈਕਿੰਗ ਕੀਤੀ ਅਤੇ ਹਸਪਤਾਲ ਵਿਚ ਦਾਖਲ ਮਰੀਜਾ ਅਤੇ ਉਹਨਾ ਦੇ ਰਿਸਤੇਦਾਰਾ ਤੋਂ ਪ੍ਰਬੰਧਾ ਬਾਰੇ ਜਾਣਕਾਰੀ ਹਾਸਿਲ ਕੀਤੀ। ਅਮਰਜੀਤ ਬੈਂਸ ਨੇ ਦੱਸਿਆ ਕਿ ਡਿਪਟੀ ਕਮਿਸਨਰ ਰੂਪ ਨਗਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਉਹਨਾ ਵਲੋਂ ਅੱਜ ਹਸਪਤਾਲ ਦੇ ਸਟਾਫ ਦੀ ਹਾਜ਼ਰੀ, ਸਫਾਈ, ਦਵਾਈਆ ਅਤੇ ਹੋਰ ਸਾਰੇ ਕੰਮ ਕਾਜ ਦੀ ਜਾਂਚ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਜਿਹੜੇ ਵੀ ਸਟਾਫ ਮੈਂਬਰ ਕੁਝ ਸਮਾਂ ਦੇਰੀ ਨਾਲ ਪੁੱਜੇ ਜਾ ਗੈਰ ਹਾਜਰ ਪਾਏ ਗਏ ਉਹਨਾਂ ਤੋਂ ਜਵਾਬ  ਮੰਗਿਆ ਜਾਵੇਗਾ ਅਤੇ ਤਸੱਲੀਬਖਸ਼ ਜਵਾਬ ਨਾ ਦੇਣ ਵਾਲੇ ਕਰਮਚਾਰੀਆਂ ਵਿਰੁਧ ਕਾਰਵਾਈ ਕੀਤੀ ਜਾਵੇਗੀ। ਸ੍ਰੀ ਬੈਂਸ ਨੇ ਦੱਸਿਆ ਕਿ ਉਹਨਾ ਨੇ ਮੁਲਜਮਾਂ ਨੂੰ ਡਿਊਟੀ ਤੇ ਸਮੇਂ ਸਿਰ ਹਾਜਰ ਆਉਣ ਅਤੇ ਆਪਣੀ ਡਿਊਟੀ ਪੂਰੀ ਲਗਨ ਤੇ ਮਿਹਨਤ ਨਾਲ ਕਰਨ ਦੀ ਹਦਾਇਤ ਕੀਤੀ ਹੈ  ਅਤੇ ਡਿਊਟੀ ਤੋਂ ਕੁਤਾਹੀ ਕਰਨ ਵਾਲੇ ਮੁਲਜਮਾ ਨੂੰ ਚਤਾਵਨੀ ਦਿਤੀ ਗਈ ਹੈ।

Send this to a friend