April 21, 2026 10:10 pm

ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣਾ ਪੁਲਿਸ ਦਾ ਪਹਿਲਾ ਫ਼ਰਜ਼ : ਡੀ.ਜੀ.ਪੀ ਪੰਜਾਬ

ਪੱਥਰ ਘੜ ਕੇ ਹੀਰੇ ਤਰਾਸ਼ਦੀ ਹੈ ਪੰਜਾਬ ਪੁਲਿਸ ਅਕੈਡਮੀ ਫਿਲੌਰ : ਐਸ.ਕੇ ਸ਼ਰਮਾ ਡੀ.ਜੀ.ਪੀ-ਕਮ-ਡਾਇਰੈਕਟਰ
Page-3_06 ਜ¦ਧਰ, 21 ਮਾਰਚ-ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਫਿਲੌਰ ਦੇ ਅਸ਼ਵਨੀ ਕੁਮਾਰ ਸਟੇਡੀਅਮ ਵਿਖੇ ਸ਼ਾਨਦਾਰ ਸਲਾਨਾਂ ਪਾਸਿੰਗ ਆਉਟ ਪਰੇਡ  ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਬਤੌਰ ਮੁੱਖ ਮਹਿਮਾਨ ਸ੍ਰੀ  ਸੁਮੇਧ ਸਿੰਘ ਸੈਣੀ ਡਾਇਰੈੱਕਟਰ ਜਨਰਲ ਪੁਲਿਸ ਪੰਜਾਬ ਨੇ ਸ਼ਿਰਕਤ ਕੀਤੀ ਅਤੇ ਪਾਸਿੰਗ ਆਉਟ ਪਰੇਡ ਤੋਂ ਸਲਾਮੀ ਲਈ। ਇਸ ਮੌਕੇ ਸ੍ਰੀ ਸੈਨੀ ਨੇ ਅਕੈਡਮੀ ਤੋਂ  ਵੱਖ-ਵੱਖ ਵਿਸ਼ਿਆਂ ਸਬੰਧੀ ਟ੍ਰੇਨਿੰਗ  ਹਾਸਲ ਕਰਕੇ ਦੇਸ਼ ਦੇ ਵੱਖ-ਵੱਖ  ਸੂਬਿਆਂ ਵਿਚ ਆਪਣੀ ਡਿਊਟੀ ਤੇ ਤਾਇਨਾਤ ਹੋਣ ਲਈ ਜਾ ਰਹੇ 652 ਟ੍ਰੇਨੀਆਂ ,ਜਿਨ੍ਹਾਂ ਵਿਚ 21 ਪ੍ਰੋਵੇਸ਼ਨਲ ਡੀ.ਐਸ.ਪੀ ,16 ਪ੍ਰੋਵੇਸ਼ਨਲ ਸਬ ਇੰਸਪੈਕਟਰ 467 ਕੰਸਟੇਬਲ ਲੜਕੀਆਂ ਅਤੇ 48 ਡਰਿਲ ਇੰਸਪੈਕਟਰਾਂ ਨੂੰ ਆਪਣੀਆਂ ਹਾਰਦਿਕ ਸ਼ੁੱਭਕਾਮਨਾਵਾ ਭੇਟ ਕੀਤੀਆਂ ਅਤੇ ਉਨ੍ਹਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੁਲਿਸ ਦਾ ਪਹਿਲਾ ਫ਼ਰਜ ਅਮਨ ਕਾਨੂੰਨ ਅਤੇ ਸ਼ਾਂਤੀ ਨੂੰ ਬਹਾਲ ਰੱਖਣਾ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਨੇ ਹਜ਼ਾਰਾਂ ਅਧਿਕਾਰੀ ਅਤੇ ਕਰਮਚਾਰੀ ਦੇਸ਼ ਵਾਸੀਆਂ ਦੀ ਸੇਵਾ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਦੇਸ਼ ਨੂੰ ਸਮਰਪਿਤ ਕੀਤੇ ਹਨ। ਇਸ ਲਈ ਅਕੈਡਮੀ ਦੇ ਉਸਤਾਦ ਅਤੇ ਪ੍ਰਬੰਧਕ ਵੀ ਵਧਾਈ ਦੇ ਹੱਕਦਾਰ ਹਨ।

Send this to a friend