ਪਠਾਨਕੋਟ, 21 ਮਾਰਚ (ਅਜੇ ਕੁਮਾਰ)- ਅੱਜ ਜ਼ਿਲ੍ਹਾ ਪਠਾਨਕੋਟ ਨਗਰ ਨਿਗਮ ਵਿੱਚ ਬਣੇ ਪਹਿਲੇ ਮੇਅਰ ਅਨਿਲ ਵਾਸੂਦੇਵਾ ਵੱਲੋਂ ਆਪਣੀ ਤਾਜਪੋਸ਼ੀ ਦੇ ਚਲਦਿਆਂ ਆਪਣਾ ਕਾਰਜਭਾਰ ਸੰਭਾਲਿਆ ਪਠਾਨਕੋਟ ਦੀ ਨਵੀਂ ਬਣੀ ਨਗਰ ਨਿਗਮ ਵਿੱਚ ਸਵੇਰੇ ਜਦੋਂ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ, ਡਿਪਟੀ ਸਪੀਕਰ ਅਤੇ ਵਿਧਾਇਕ ਦਿਨੇਸ਼ ਸਿੰਘ ਬੱਬੂ ਸੁਜਾਨਪੁਰ, ਵਿਧਾਇਕ ਸੀਮਾ ਦੇਵੀ ਹਲਕਾ ਭੋਆ ਮੇਅਰ ਅਨਿਲ ਵਾਸੂਦੇਵਾ ਨਾਲ ਨਗਰ ਨਿਗਮ ਪਠਾਨਕੋਟ ਪਹੁੰਚੇ ਤਾਂ ਨਗਰ ਨਿਗਮ ਦੇ ਕਰਮਚਾਰੀਆਂ ਵਲੋਂ ਉਨ੍ਹਾਂ ਦਾ ਫੁੱਲਾਂ ਦੇ ਹਾਰਾਂ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ’ਤੇ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਵੱਲੋਂ ਮੇਅਰ ਅਨਿਲ ਵਾਸੂਦੇਵਾ ਦੀ ਤਾਜਪੋਸ਼ੀ ਕੀਤੀ ਗਈ। ਇਸ ਮੌਕੇ ’ਤੇ ਉਨ੍ਹਾਂ ਨਾਲ
ਸੀਨੀਅਰ ਡਿਪਟੀ ਮੇਅਰ ਨਿਰਮਲ ਸਿੰਘ, ਡਿਪਟੀ ਮੇਅਰ ਬੀਨਾ ਦੇਵੀ ਵੀ ਮੌਜੂਦ ਸਨ। ਇਸ ਮੌਕੇ ਨਵੇਂ ਮੇਅਰ ਅਨਿਲ ਵਾਸੂਦੇਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਪਾਰਟੀ ਵੱਲੋਂ ਜ਼ਿੰਮੇਦਾਰੀ ਸੌਂਪੀ ਗਈ ਹੈ ਉਹ ਉਸ ਉੱਤੇ ਪਠਾਨਕੋਟ ਦਾ ਵਿਕਾਸ ਕਰਵਾਉਂਦੇ ਹੋਏ ਹਰ ਪੱਖੋਂ ਖਰਾ ਉਤਰਨਗੇ।