ਜਲੰਧਰ, 20 ਮਾਰਚ (ਸੁਖਵਿੰਦਰ ਦਕੋਹਾ)- ਸ਼ੁੱਕਰਵਾਰ ਸ਼ਾਮ ਲਗਭਗ 7 ਵਜੇ ਸਥਾਨਕ ਮੌਡਲ ਟਾਉਨ ਕੋਲ ਸਥਿਤ ਗੁਰੂ ਅਮਰਦਾਸ ਚੌਕ ਨੇੜੇ ਇੱਕ ਬਿਲਕੁਲ ਨਵੀਂ ਟੈਂਪਰੇਰੀ ਨੰਬਰ ਵਾਲੀ ਆਈ 20 ਕਾਰ ਬੇਕਾਬੂ ਹੋ ਕੇ ਸੜਕ ਉੱਤੇ ਪਲਟ ਗਈ ਅਤੇ ਬਜਰੀ ਉਪਰੋਂ ਘਿਸੜਸੀ 13-14 ਫੁੱਟ ਅੱਗੇ ਜਾ ਕੇ ਰੁਕੀ ?ਮੌਕੇ ਤੇ ਮੌਜੂਦ ਨੌਜਵਾਨ ਕਾਰ ਚਾਲਕ ਸੰਦੀਪ ਕੁਮਾਰ ਪੁੱਤਰ ਗਿਆਨ ਚੰਦ ਵਾਸੀ ਏਕਤਾ ਨਗਰ ਹੋਸ਼ਿਆਰਪੁਰ ਰੋਡ ਜਲੰਧਰ ਨੇ ਦੱਸਿਆ ਕਿ ਦੁਰਘਟਨਾ ਸਮੇਂ ਉਹ ਗੱਡੀ ਵਿੱਚ ਇਕੱਲਾ ਹੀ ਸੀ ?ਉਹ ਗੁਰੂ ਰਵਿਦਾਸ ਚੌਕ ਕੋਲ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਿਹਾ ਸੀ ਕਿ ਗੁਰੂ ਅਮਰਦਾਸ ਚੌਕ ਕੋਲ ਸੈਮਸੰਗ ਸ਼ੋਰੂਮ ਦੇ ਬਾਹਰ ਸੜਕ ਤੇ ਪਏ ਟੋਏ ਵਿੱਚ ਗੱਡੀ ਦਾ ਟਾਇਰ ਪੈਣ ਕਰਕੇ ਉਸਦੀ ਬੇਕਾਬੂ ਹੋਈ ਆਈ 20 ਕਾਰ ਪਲਟ ਗਈ ਅਤੇ ਟੁੱਟੀ ਸੜਕ ਤੇ ਖਿਲਰੀ ਬਜਰੀ ਉਪਰੋਂ ਘਿਸੜਸੀ ਹੋਈ ਕਾਫੀ ਅੱਗੇ ਜਾ ਪਹੁੰਚੀ। ਦੁਰਘਟਨਾ ਵਿੱਚ ਪਿਤਾ ਵਲੋਂ ਸੰਦੀਪ ਨੂੰ ਤੋਹਫੇ ਵਜੋਂ ਮਿਲੀ ਇਹ ਕਾਰ ਲਗਭਗ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ, ਪਰ ਸੀਟ ਬੈਲਟ ਲੱਗੀ ਹੋਣ ਕਰਕੇ ਕਾਰ ਚਾਲਕ ਨੌਜਵਾਨ ਦਾ ਬਚਾਅ ਹੋ ਗਿਆ ? ਮੌਕੇ ਤੇ ਪਹੁੰਚੇ ਪੁਲਸ ਮੁਲਾਜ਼ਮਾਂ ਅਤੇ ਲੋਕਾਂ ਨੇ ਤੁਰੰਤ ਸੰਦੀਪ ਨੂੰ ਗੱਡੀ ਵਿੱਚੋਂ ਬਾਹਰ ਕੱਢ ਕੇ ਗੱਡੀ ਸਿੱਧੀ ਕੀਤੀ ਅਤੇ ਲੱਗਾ ਹੋਇਆ ਟ੍ਰੈਫਿਕ ਜਾਮ ਖੁਲਵਾਇਆ।