April 21, 2026 3:49 pm

ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁਲਾਜ਼ਮ ਫਰੰਟ ਗਠਿਤ

ਚੰਡੀਗੜ੍ਹ, 20 ਮਾਰਚ (ਪੀ. ਟੀ.)- ਕਰਮਚਾਰੀਆਂ ਨੂੰ ਵੱਖ ਵੱਖ ਸੇਵਾਵਾਂ ਅਤੇ ਉਚਿਤ ਤਨਖਾਹ ਦੇਣ ਦੇ ਮਨੋਰਥ ਤਹਿਤ ਸ੍ਰੋਮਣੀ ਅਕਾਲੀ ਦਲ ਵਲੋਂ ਮੁਲਾਜਮ ਫਰੰਟ ਪੰਜਾਬ ਗਠਿਤ ਕੀਤਾ ਗਿਆ ਹੈ।  ਪੰਜਾਬ ਦੇ ਪੇਂਡੂ ਵਿਕਾਸ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਵਲੋਂ ਅੱਜ ਵਿੰਗ ਦੇ 109 ਮੈਂਬਰਾਂ ਦੀ ਲਿਸਟ ਜ਼ਾਰੀ ਕੀਤੀ ਗਈ। ਸ. ਮਲੂਕਾ ਨੇ ਕਿਹਾ ਕਿ ਧੂਰੀ ਦੀ ਜਿਮਨੀ ਚੋਣ ਤੋਂ ਬਾਅਦ ਵਿੰਗ ਦੀ ਬੈਠਕ ਪੰਜਾਬ ਦੇ ਮੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿੰਗ ਦੀ ਮੀਟਿੰਗ ਹਰ ਮਹੀਨੇ ਹੋਵੇਗੀ। ਜਿਸ ਵਿਚ ਵੱਖ ਵੱਖ ਕਰਮਚਾਰੀ ਯੂਨੀਅਨਾਂ ਦੀਆਂ ਮੰਗਾਂ ਸਬੰਧੀਵਿਚਾਰ ਚਰਚਾ ਅਤੇ  ਜ਼ਾਇਜਾ ਲਿਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਵਲੋਂ ਸ. ਸੁਰਿੰਦਰ ਸਿੰਘ ਪਹਿਲਵਾਨ ਨੂੰ ਪ੍ਰਧਾਨ ਅਤੇ ਸ. ਹਰਪਾਲ ਸਿੰਘ ਤੇਜ਼ਾ ਨੂੰ ਚੇਅਰਮੈਨ  ਅਤੇ  ਸ. ਮਨਜੀਤ ਸਿੰਘ ਚਾਹਲ ਜਨਰਲ ਸਕੱਤਰ ਨੂੰ ਪੰਜਾਬ ਮੁਲਾਜਮ ਫਰੰਟ ਪੰਜਾਬ ਨਿਯੁਕਤ ਕੀਤਾ ਗਿਆ ਹੈ।

Send this to a friend