April 21, 2026 3:49 pm

ਐਸ.ਸੀ. ਐਸ.ਟੀ. ਕਮਿਸ਼ਨ ਦੇ ਚੇਅਰਮੈਨ ਵੱਲੋਂ ਮੁਸ਼ਕਿਲਾਂ ਹੱਲ ਕਰਨ ਦਾ ਭਰੋਸਾ

ਨਥਾਣਾ, 20 ਮਾਰਚ (ਅਮਰਜੀਤ ਸਿੱਧੂ)- ਸਥਾਨਕ ਕੰਨਿਆਂ ਹਾਈ ਸਕੂਲ ਦੀ ਪਸਵਕ ਕਮੇਟੀ ਦੇ ਚੇਅਰਮੈਨ ਜਸਵੰਤ ਸਿੰਘ ਦੀ ਅਗਵਾਈ ਹੇਠ ਇੱਕ ਵਫਦ ਨੇ ਐਸ. ਸੀ ਐਸ.ਟੀ ਕਮਿਸ਼ਨ ਦੇ ਚੇਅਰਮੈਨ ਰਾਜ਼ੇਸ ਬਾਘਾ ਨੂੰ ਚੰਡੀਗੜ੍ਹ ਵਿਖੇ ਮਿਲ  ਕੇ ਉਨ੍ਹਾਂ ਵੱਲੋਂ ਦਲਿਤ ਵਿਦਿਆਰਥੀਆਂ ਦੀ ਰੁਕੀ ਹੋਈ ਵਜ਼ੀਫਾ ਰਾਸ਼ੀ ਨੂੰ ਜਾਰੀ ਕਰਵਾਉਣ ਅਤੇ ਉਚੇਰੀ ਪੜ੍ਹਾਈ ਲਈ ਸਕਾਲਰਸ਼ਿਪ ਸਕੀਮ ਨੂੰ ਲਾਗੂ ਕਰਵਾਉਣ ਬਦਲੇ ਉਨ੍ਹਾਂ ਦਾ ਧੰਨਵਾਦ ਕੀਤਾ। ਵਫਦ ਨੇ ਦੱਸਿਆ ਕਿ ਸਕਾਲਰਸ਼ਿਪ ਸਕੀਮ ਦੇ ਲਾਗੂ ਹੋਣ ਨਾਲ ਆਰਥਿਕ ਪੱਖੋਂ ਕਮਜ਼ੋਰ ਪਰ ਪੜ੍ਹਾਈ ਵਿੱਚ ਹੁਸ਼ਿਆਰ ਵਿਦਿਆਰਥੀਆਂ ਨੂੰ ਬਹੁਤ ਸਾਰੇ ਉ¤ਚ ਕੋਰਸਾਂ ਵਿੱਚ ਦਾਖਲਾ ਲੈਣਾ ਸੌਖਾ ਹੋ ਗਿਆ ਹੈ। ਇਸ ਸਕੀਮ ਤੋਂ ਲਾਭ ਉਠਾ ਕੇ ਗਰੀਬ ਵਿਦਿਆਰਥੀ ਇੰਜੀਨੀਅਰ ਕੋਰਸਾਂ ਤੋਂ ਇਲਾਵਾ ਡਾਕਟਰੀ ਦੀ ਪੜ੍ਹਾਈ ਅਤੇ ਪਾਇਲਟ ਬਨਣ ਦੀ ਸਿਖਲਾਈ ਲੈ ਰਹੇ ਹਨ। ਵਫਦ ਨੇ ਚੇਅਰਮੈਨ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਕਿ ਐਸ. ਸੀ. ਵਰਗ

ਲਈ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਹੇਠਲੇ ਪੱਧਰ ਤੱਕ ਨਹੀਂ ਪੁੱਜੀ ਜਿਸ ਕਰਕੇ ਪੱਛੜੇ ਵਰਗਾਂ ਦੇ ਲੋਕ ਆਪਣੇ  ਹੱਕਾਂ ਤੋਂ ਵਾਂਝੇ ਰਹਿ ਰਹੇ ਹਨ। ਵਫਦ ਨੇ ਅਰਧ ਸਰਕਾਰੀ ਅਦਾਰਿਆਂ, ਸਹਿਕਾਰੀ ਸਭਾਵਾਂ ਵਿੱਚ ਯੋਗ ਨੁਮਾਇੰਦਗੀ ਦਿੱਤੇ ਜਾਣ ਦੀ ਮੰਗ ਕਰਦਿਆਂ ਇਹ ਮੰਗ ਵੀ ਰੱਖੀ ਕਿ ਸਹਿਕਾਰੀ ਸਭਾਵਾਂ ਵੱਲੋਂ ਇਨ੍ਹਾਂ ਵਰਗਾਂ ਦੇ ਲੋਕਾਂ ਲਈ  ਕਰਜ਼ੇ ਦੀ ਹੱਦ ਨੂੰ ਵਧਾਇਆ ਜਾਵੇ। ਚੇਅਰਮੈਨ ਬਾਘਾ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਇਨ੍ਹਾਂ ਮੁਸ਼ਕਿਲਾਂ ਸਬੰਧੀ ਸਰਕਾਰ ਨਾਲ ਗੱਲਬਾਤ ਕਰਨਗੇ ਤਾਂ ਜੋ ਪਛੜੇ ਵਰਗਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਸੰਵਿਧਾਨਕ ਹੱਕ  ਸਹੀ ਢੰਗ ਨਾਲ ਮਿਲ ਸਕਣ। ਇਸ ਮੌਕੇ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਦੀ ਪਸਵਕ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਵੀ ਹਾਜ਼ਰ ਸਨ।

Send this to a friend