ਪਠਾਨਕੋਟ, 19 ਮਾਰਚ (ਅਜੇ ਕੁਮਾਰ)- ਸ਼ਾਹਪੁਰ ਕੰਡੀ ਸਿਵਲ ਹਸਪਤਾਲ ਜਿਹੜਾ ਕਿ ਪਹਿਲਾਂ ਹੀ ਕਾਫੀ ਖਸਤਾ ਹਾਲਤ ਵਿ¤ਚ ਚਲ ਰਿਹਾ ਹੈ ਅਤੇ ਆਏ ਦਿਨ ਕਿਸੇ ਨਾ ਕਿਸੇ ਗ¤ਲ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਅ¤ਜ ਫਿਰ ਇਸ ਹਸਪਤਾਲ ਵਿ¤ਚ ਕੁਝ ਇਸ ਤਰ੍ਹਾਂ ਹੀ ਦੇਖਣ ਨੂੰ ਮਿਲਿਆ ਜਿਥੇ ਹਸਪਤਾਲ ਵਿ¤ਚ ਮਰੀਜ਼ਾਂ ਨੂੰ ਗੰਦਗੀ ਯੁਕਤ ਪੀਣ ਵਾਲਾ ਪਾਣੀ ਮਿਲ ਰਿਹਾ ਹੈ। ਜਦੋਂ ਮੀਡੀਆ ਵੱਲੋਂ ਹਸਪਤਾਲ ਵਿ¤ਚ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਨੂੰ ਦੇਖਿਆ ਗਿਆ ਤਾਂ ਉਸ ਨੂੰ ਦੇਖ ਕੇ ਇਸ ਤਰਾਂ ਲ¤ਗ ਰਿਹਾ ਸੀ ਕਿ ਜਿਵੇਂ ਇਸ ਨੂੰ ਹਸਪਤਾਲ ਬਣਨ ਤੋਂ ਬਾਅਦ ਸਾਫ਼ ਹੀ ਨਹੀਂ ਕੀਤਾ ਹੁੰਦਾ ਕਿਉਂਕਿ ਇਸ ਵਿ¤ਚ ਕਾਫੀ ਜ਼ਿਆਦਾ ਗੰਦਗੀ ਅਤੇ ਸ਼ਰਾਬ ਦੀਆਂ ਖਾਲੀ ਬੋਤਲਾਂ ਪਈਆਂ ਹੋਈਆਂ ਸਨ। ਦੇਖਿਆ ਜਾਵੇ ਤਾਂ
ਜਿਥੇ ਇਸ ਵੇਲੇ ਸਵਾਈਨ ਫਲੂ ਦਾ ਵੀ ਜ਼ੋਰ ਚਲ ਰਿਹਾ ਹੈ ਸਰਕਾਰ ਵੀ ਇਸ ਨੂੰ ਰੋਕਣ ਲਈ ਹਰ ਤਰ੍ਹਾਂ ਦਾ ਉਪਰਾਲਾ ਕਰ ਰਹੀ ਹੈ ਅਤੇ ਹੁਣ ਗਰਮੀ ਦਾ ਮੌਸਮ ਵੀ ਨੇੜੇ ਹੈ। ਇਸ ਮੌਸਮ ਵਿ¤ਚ ਡੇਂਗੂ ਦਾ ਕਾਫੀ ਪ੍ਰਭਾਵ ਹੁੰਦਾ ਹੈ। ਦੂਜੇ ਪਾਸੇ ਸਰਕਾਰ ਵਲੋਂ ਇਨ੍ਹਾਂ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਰਾਹੀਂ ਲੋਕਾਂ ਨੂੰ ਵੀ ਸਮੇਂ-ਸਮੇਂ ਸਿਰ ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਆਪਣੇ ਘਰ ਅਤੇ ਪੀਣ ਵਾਲੇ ਪਾਣੀ ਨੂੰ ਸਾਫ਼-ਸੁਥਰਾ ਰਖਣ ਲਈ ਕਿਹਾ ਜਾਂਦਾ ਹੈ ਪਰ ਸਰਕਾਰ ਦਾ ਇਸ ਵ¤ਲ ਕੋਈ ਵੀ ਧਿਆਨ ਨਹੀਂ ਕਿ ਅਸੀਂ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਦੇ ਰਹੇ ਹਾਂ ਕਿ ਨਹੀਂ। ਉਧਰ ਸ਼ਾਹਪੁਰ ਕੰਡੀ ਸਿਵਲ ਹਸਪਤਾਲ ਵਿ¤ਚ ਦਾਖਿਲ ਮਰੀਜ਼ਾਂ ਦੇ ਰਿਸ਼ਤੇਦਾਰ ਹਰਦੀਪ ਕੌਰ ਨਿਵਾਸੀ ਜੇਣੀ ਉਪਰਲੀ, ਪੰਜ ਕੌਰ ਨਿਵਾਸੀ ਰਾਣੀ ਪੁਰ, ਬਲਬੀਰ ਕੌਰ ਨੇ ਵੀ ਪੱਤਰਕਾਰਾਂ ਨਾਲ ਗ¤ਲਬਾਤ ਕਰਦੇ ਹੋਏ ਦਸਿਆ ਕਿ ਉਨ੍ਹਾਂ ਨੂੰ ਤਾਂ ਪੀਣ ਨੂੰ ਗੰਦਾ ਪਾਣੀ ਹੀ ਮਿਲ ਰਿਹਾ ਹੈ, ਜਿਸ ਨੂੰ ਪੀਣ ਲਈ ਉਹ ਮਜਬੂਰ ਹਨ।
ਦੂਜੇ ਪਾਸੇ ਜਦੋਂ ਇਸ ਸਬੰਧ ਇਸ ਹਸਪਤਾਲ ਦੇ ਡਾਕਟਰ ਸਰਜੀਕਲ ਸਪੈਸ਼ਲਲਿਸਟ ਐਮ.ਆਰ. ਵਿਰਦੀ ਨਾਲ ਗ¤ਲਬਾਤ ਕੀਤੀ ਗਈ ਤਾਂ ਉਸਨੇ ਅਪਣਾ ਪ¤ਲਾ ਝਾੜਦੇ ਹੋਏ ਕਿਹਾ ਕਿ ਇਹ ਹਸਪਤਾਲ ਰਣਜੀਤ ਸਾਗਰ ਡੈਮ ਦੇ ਅਧੀਨ ਹੈ ਅਤੇ ਕਈ ਵਾਰ ਇਸ ਸਮਸਿਆ ਨੂੰ ਲੈ ਕੇ ਉ¤ਚ ਅਧਿਕਾਰੀਆਂ ਨਾਲ ਗ¤ਲਬਾਤ ਵੀ ਕੀਤੀ ਗਈ ਹੈ ਪਰ ਉਨ੍ਹਾਂ ਇਸ ਵ¤ਲ ਕੋਈ ਵੀ ਧਿਆਨ ਨਹੀਂ ਦਿ¤ਤਾ, ਪਰ ਹੁਣ ਇਸ ਉ¤ਤੇ ਤੁਰੰਤ ਅਮਲ ਕਰਨਗੇ ਤਾਂ ਕਿ ਮਰੀਜ਼ਾਂ ਨੂੰ ਇਹੋ ਜਿਹੀ ਕੋਈ ਵੀ ਸਮੱਸਿਆ ਪੇਸ਼ ਨਾ ਆਵੇ।