ਲੁਧਿਆਣਾ, 19 ਮਾਰਚ (ਮਨਿੰਦਰਪਾਲ ਸਿੰਘ ਮਿੱਡਾ)-ਮੈਲਬੋਰਨ ਵਿਖੇ ਵਿਸ਼ਵ ਕ੍ਰਿਕਟ ਕੱਪ ਦੇ ਦੂਸਰੇ ਕੁਆਰਟਰਫਾਈਨਲ ਵਿੱਚ ਅੱਜ ਭਾਰਤ ਦੀ ਬੰਗਲਾਦੇਸ਼ ’ਤੇ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਸ. ਅਰਵਿੰਦਰ ਸਿੰਘ ਟੋਨੀ ਪ੍ਰਧਾਨ ਪੰਜਾਬ ਵਿਉਪਾਰ ਵਿੰਗ ਲੁਧਿਆਣਾ ਦੀ ਅਗਵਾਈ ਵਿੱਚ ਦੁਕਾਨਦਾਰਾਂ ਵੱਲੋਂ ਲੱਡੂ ਵੰਡੇ ਗਏ ਤੇ ਟੀਮ ਦੀਆਂ ਸ਼ਰਟਾਂ (ਫੋਟੋ ਵਾਲੀਆਂ) ਵੰਡੀਆਂ ਗਈਆਂ। ਇਸ ਮੌਕੇ ’ਤੇ ਹਰਜਿੰਦਰ ਸਿੰਘ ਬਵੇਜਾ, ਖੁਸ਼ਜੀਤ ਸਿੰਘ, ਗੁਰਿੰਦਰ ਸਿੰਘ ਐਮ ਪੀ, ਦਵਿੰਦਰ ਸਿੰਘ ਲੱਕੀ, ਪਰਮਜੀਤ ਪੰਮਾ, ਵਿਕਾਸ, ਬਲਵੰਤ ਸਿੰਘ ਚਾਵਲਾ, ਜਸਵਿੰਦਰ ਸਿੰਘ ਮਿੰਟਾ, ਲੱਕੀ ਧਵਨ, ਤਰੁਨਵੀਰ ਸਿੰਘ ਸਮੇਤ ਬਹੁਤ ਸਾਰੇ ਦੁਕਾਨਦਾਰ ਅਤੇ ਵਰਕਰ ਸ਼ਾਮਿਲ ਹੋਏ।ਇਸ ਦੇ ਨਾਲ ਹੀ ਭਾਰਤ ਨੇ ਅੱਜ ਕੁਆਰਟਰਫਾਈਨਲ ਵਿੱਚ
ਬੰਗਲਾਦੇਸ਼ ਨੂੰ 109 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਸ਼ਾਨਦਾਰ ਪ੍ਰਵੇਸ਼ ਕੀਤਾ ਹੈ। ਭਾਰਤ ਵੱਲੋਂ ਮਿਲੇ 303 ਦੌੜਾਂ ਦੇ ਮਜ਼ਬੂਤ ਟੀਚੇ ਅੱਗੇ ਬੰਗਲਾਦੇਸ਼ ਦੀ ਟੀਮ 45 ਓਵਰਾਂ ’ਚ 193 ਦੌੜਾਂ ’ਤੇ ਹੀ ਆਲਆਊਟ ਹੋ ਗਈ। ਮੈਨ ਆਫ ਦਾ ਮੈਚ ਰੋਹਿਤ ਸ਼ਰਮਾ ਨੇ 126 ਗੇਂਦਾਂ ’ਚ 14 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 137 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਹੁਣ ਭਾਰਤ ਦਾ ਸੈਮੀਫਾਈਨਲ ’ਚ ਅਸਟ੍ਰੇਲੀਆ ਤੇ ਪਾਕਿਸਤਾਨ ਵਿਚਾਲੇ ਮੈਚ ਦੇ ਜੇਤੂ ਨਾਲ ਮੁਕਾਬਲਾ ਹੋਵੇਗਾ।