April 19, 2026 11:00 pm

ਖੰਨਾ ’ਚ ਨਜਾਇਜ਼ ਕਬਜ਼ੇ ਹਟਾਉਣ ਲਈ ਪ੍ਰਸ਼ਾਸਨ ਨੇ ਕੀਤੀ ਕਾਰਵਾਈ

Page-1_17 ਖੰਨਾ, 19 ਮਾਰਚ (ਸੁਖਵਿੰਦਰ ਸਿੰਘ ਸਲੌਦੀ)- ਅੱਜ ਗੁਰੂ ਅਮਰਦਾਸ ਮਾਰਕੀਟ, ਖੰਨਾ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਨਗਰ ਕੌਂਸਲ ਖੰਨਾ ਦੀ ਇੱਕ ਵਿਸ਼ੇਸ਼ ਟੀਮ ਟੇਕ ਚੰਦ ਦੀ ਅਗਵਾਈ ਵਿੱਚ ਮਾਰਕੀਟ ਵਿੱਚੋਂ ਨਜਾਇਜ ਕਬਜੇ ਚੁਕਾਉਣ ਲਈ ਪੂਰੇ ਲਾਮ ਲਸ਼ਕਰ ਨਾਲ ਅਚਾਨਕ ਪੁੱਜ ਗਈ। ਨਗਰ ਕੌਂਸਲ ਅਧਿਕਾਰੀਆਂ ਅਤੇ ਪੁਲੀਸ ਨੂੰ ਦੇਖ ਕੇ ਰੇਹੜੀ ਫੜੀ ਵਾਲੇ ਆਪਣਾ ਸਮਾਨ ਬਚਾਉਣ ਲਈ ਖੱਬੇ ਸੱਜੇ ਭੱਜਦੇ ਦੇਖੇ ਗਏ। ਇਸ ਦੌਰਾਨ ਬਹੁਤ ਸਾਰੇ ਰੇਹੜੀ ਫੜੀ ਵਾਲਿਆਂ ਦਾ ਸਮਾਨ ਨਗਰ ਕੌਂਸਲ  ਵਾਲਿਆਂ ਨੇ ਆਪਣੀ ਟਰਾਲੀ ਵਿੱਚ ਲੱਦ ਲਿਆ ਅਤੇ ਨਾਲ ਲੈ ਗਏ। ਜ਼ਿਕਰਯੋਗ ਹੈ ਕਿ ਗੁਰੂ ਅਮਰਦਾਸ ਮਾਰਕੀਟ ਵਿੱਚ ਨਜਾਇਜ ਕਬਜਿਆਂ ਦੀ ਭਰਮਾਰ ਸਬੰਧੀ ਖਬਰਾਂ ਪਿਛਲੇ ਦਿਨੀਂ ਪ੍ਰਿੰਟ ਮੀਡੀਆ ਅਤੇ

ਇਲੈਕਟਰੋਨਿਕ ਮੀਡੀਆ ਦੀਆਂ ਸੁਰਖੀਆਂ ਬਣੀਆਂ ਸਨ। ਇਸੇ ਦੌਰਾਨ ਨਗਰ ਕੌਂਸਲ ਦੇ ਅਧਿਕਾਰੀ ਟੇਕ ਚੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਕਾਰਵਾਈ ਹਾਈਕੋਰਟ ਦੇ ਆਦੇਸ਼ਾਂ ’ਤੇ ਕੀਤੀ ਹੈ। ਟੇਕ ਚੰਦ ਨੇ ਦੱਸਿਆ ਕਿ ਉਕਤ ਆਦੇਸ਼ਾਂ ਮੁਤਾਬਕ ਬਰਾਂਡੇ ਖਾਲੀ ਕਰਾਉਣ ਅਤੇ ਰੇਹੜੀ ਫੜੀ ਤੋਂ ਕਬਜੇ ਛੁਡਵਾ ਕੇ ਮਾਰਕੀਟ ਖਾਲੀ ਕਰਾਉਣਾ ਹੈ ਅਤੇ ਇਸ ਦੀਆਂ ਫੋਟੋਆਂ ਹਾਈਕੋਰਟ ਨੂੰ ਭੇਜੀਆਂ ਜਾਣਗੀਆਂ। ਇਸ ਸਬੰਧੀ ਉਹ ਪਹਿਲਾਂ ਹੀ ਪ੍ਰਵਾਨਗੀ ਲੈ ਕੇ ਪੁਲੀਸ ਅਤੇ ਕਰਮਚਾਰੀਆਂ ਦੀ ਟੀਮ ਨਾਲ ਇੱਥੇ ਪੁੱਜਾ ਹੈ। ਬਰਾਂਡਿਆਂ ਸਬੰਧੀ ਪੁੱਛੇ ਜਾਣ ’ਤੇ ਟੇਕ ਚੰਦ ਨੇ ਕਿਹਾ ਕਿ ਇਹ ਐਮ. ਈ. ਬਰਾਂਚ ਅਧੀਨ ਆਉਂਦਾ ਹੈ ਅਤੇ ਉਹ ਟੀਮ ਵੀ ਜਲਦ  ਹੀ ਮਾਰਕੀਟ ਵਿੱਚ ਨਜਾਇਜ ਕਬਜੇ ਚੁਕਾਉਣ ਲਈ ਆ ਰਹੀ ਹੈ। ਦੂਸਰੇ ਪਾਸੇ ਬਹੁਤ ਸਾਰੇ ਰੇਹੜੀ ਫੜੀ ਵਾਲੇ ਉਦਾਸ ਸੀ ਅਤੇ ਸਮਾਨ ਨੂੰ ਲੈ ਕੇ ਚਿੰਤਤ ਸਨ, ਜਦੋਂ ਕਿ ਅੰਬੇਦਕਰ ਸੈਨਾ ਮੂਲ ਨਿਵਾਸੀ ਦੇ ਆਗੂ ਸੁਮਨ ਕੁਮਾਰ ਸੋਮਾ ਨੇ ਨਗਰ ਕੌਂਸਲ ’ਤੇ ਪੱਖਪਾਤ ਕਰਨ ਦਾ ਦੋਸ਼ ਲਾਉਂਦੇ ਕਿਹਾ ਕਿ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਇੱਕ ਰਿਸ਼ਤੇਦਾਰ ਕੌਂਸਲਰ ਦੇ ਇਸ਼ਾਰੇ ’ਤੇ ਗਰੀਬ ਰੇਹੜੀ ਫੜੀ ਵਾਲਿਆਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਜਦੋਂਕਿ ਉਕਤ ਕੌਂਸਲਰ ਦਾ ਕਰੀਬੀ ਦੁਕਾਨਦਾਰ ਨੇ ਪੂਰੇ ਬਰਾਂਡੇ ’ਤੇ ਨਜਾਇਜ ਕਬਜਾ ਕੀਤਾ ਹੋਇਆ ਹੈ। ਸੋਮਾ ਨੇ ਸਵਾਲ ਕੀਤਾ ਕਿ ਬਰਾਂਡਿਆਂ ਦੇ ਕਬਜੇ ਨਗਰ ਕੌਂਸਲ ਅਧਿਕਾਰੀਆਂ ਨੂੰ ਕਿਉਂ ਨਹੀਂ ਦਿੱਸਦੇ? ਦੂਸਰੇ ਪਾਸੇ ਗੁਰੂ ਅਮਰਦਾਸ ਵਿੱਚ ਨਜਾਇਜ ਕਬਜਿਆਂ ਦਾ ਮੁੱਦਾ ਚੁੱਕਣ ਵਾਲੀ ਸਮਾਜ ਸੇਵੀ ਸੰਸਥਾ ਲੋਕ ਸੇਵਾ ਕਲੱਬ ਦੇ ਪ੍ਰਧਾਨ ਪੀ. ਡੀ. ਬਾਂਸਲ ਨੇ ਪ੍ਰਿੰਟ ਮੀਡੀਆਅਤੇ ਇਲੈਕਟ੍ਰੋਨਿਕ ਮੀਡੀਆ ਦਾ ਧੰਨਵਾਦ ਕਰਦੇ ਹੋਏ ਨਜਾਇਜ ਕਬਜੇ ਚੁੱਕਣ ਦੀ ਸ਼ਲਾਘਾ ਕੀਤੀ। ਬਾਂਸਲ ਨੇ ਕਿਹਾ ਕਿ ਜਿਹਨਾਂ ਲੋਕਾਂ ਨੇ ਬਰਾਂਡਿਆਂ ’ਤੇ ਕਬਜੇ ਕੀਤੇ ਹਨ ਅਤੇ ਨਜਾਇਜ ਬੇਸਮੈਂਟਾਂ ਬਣਾਈਆਂ ਹਨ, ਉਹਨਾਂ ਖਿਲਾਫ ਵੀ ਲੋੜੀਂਦੀ ਕਾਰਵਾਈ ਪ੍ਰਸ਼ਾਸ਼ਨ ਨੂੰ ਜਲਦ ਅਮਲ ਵਿੱਚ ਲਿਆਉਣੀ ਚਾਹੀਦੀ ਹੈ। ਨਗਰ ਕੌਸਲ ਦੀ ਟੀਮ ਦੇ ਜਾਣ ਤੋਂ ਇਕ ਘੰਟਾ ਬਾਅਦ ਗੁਰੂ ਅਮਰਦਾਸ ਮਾਰਕਿਟ ਵਿ¤ਚ ਉਸੇ ਤਰ੍ਹਾਂ ਹੀ ਰੇਹੜੀ ਫੜੀ ਵਾਲਿਆਂ ਨੇ ਕਬਜਾ ਜਮ੍ਹਾਂ ਲਿਆ। ਇੰਝ ਲਗਦਾ ਜਿਵੇਂ ਨਗਰ ਕੌਂਸਲ ਨੇ ਦਿਖਾਵੇ ਦੀ ਕਾਰਵਾਈ ਕੀਤੀ ਹੋਵੇ।

Send this to a friend