April 19, 2026 9:21 pm

ਸੰਗਰੂਰ ਅਤੇ ਪੰਜਾਬ ਦਾ ਨਾਂਅ ਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ

Page-1(1)_13 ਸੰਗਰੂਰ, 18 ਮਾਰਚ (ਗਰੋਵਰ)– ਇੰਡੀਅਨ ਆਇਲ ਕਾਰਪੋਰੇਸ਼ਨ ਨੇ ਮਨਜੂਰਸ਼ੁਦਾ ਸਰਵੋ ਸਟਾਕਿਸਟਾਂ ਵਿਚੋਂ ਰਾਸ਼ਟਰੀ ਪੱਧਰ ’ਤੇ ਸਮੁੱਚੇ ਭਾਰਤ ਦੇ 12 ਉਤਮ ਸਰਵੋ ਸਟਾਕਿਸਟ ਚੁਣੇ। ਜਿਸ ਵਿਚ ਸੀ.ਪੀ ਲੁਬਰੀਕੈਂਟਸ ਨੇ 6ਵਾਂ ਸਥਾਨ ਹਾਸਲ ਕਰ ਕੇ ਸੰਗਰੂਰ ਜ਼ਿਲ੍ਹੇ ਅਤੇ ਪੰਜਾਬ ਦਾ ਰਾਸ਼ਟਰੀ ਪੱਧਰ ’ਤੇ ਨਾਂ ਰੌਸ਼ਨ ਕੀਤਾ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਰਿਟੇਲ ਸੇਲਜ਼ ਅਧਿਕਾਰੀ ਬੀ.ਐਲ ਪਾਲ ਨੇ ਦੱਸਿਆ ਕਿ ਸਮੁੱਚੇ ਭਾਰਤ ਦੇ ਸੈਂਕੜੇ ਸਰਵੋ ਸਟਾਕਿਸਟਾਂ ਵਿਚੋਂ ਕੰਪਨੀ ਨੇ 12 ਸਟਾਕਿਸਟਾਂ ਨੂੰ ਉੱਤਮ ਸਟਾਕਿਸਟ ਬਹੁਮੁੱਖੀ ਖੇਤਰਾਂ ਵਿਚ ਪ੍ਰਾਪਤੀ ਕਰ ਕੇ ਚੁਣਿਆ। ਉਨ੍ਹਾਂ ਕਿਹਾ ਕਿ ਸੀ.ਪੀ ਲੁਬਰੀਕੈਂਟਸ ਨੇ ਹਰ ਖੇਤਰ ਵਿਚ ਚੰਗੇ ਨੰਬਰ ਲੈ ਕੇ ਸਮੁੱਚੇ ਭਾਰਤ ਵਿਚ 6ਵਾਂ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਇਕ ਸੀ.ਪੀ

ਲੁਬਰੀਕੈਂਟਸ ਸੰਗਰੂਰ ਕੰਪਨੀ ਦੇ ਸਾਰੇ ਅਸੂਲਾਂ ’ਤੇ ਪੁੂਰੇ ਖਰੇ ਉ¤ਤਰੇ ਹਨ ਅਤੇ ਇਸ ਸਨਮਾਨ ਦੇ ਮਿਲਣ ਨਾਲ ਉਨ੍ਹਾਂ ਦਾ ਸਰਵੋ ਮਾਰਕਿਟਿੰਗ ਵਿਚ ਇਕ ਉੱਚਾ ਅਤੇ ਇਜ਼ੱਤ ਵਾਲਾ ਸਥਾਨ ਬਣ ਗਿਆ ਹੈ। ਕੰਪਨੀ ਵੱਲੋਂ ਇਨ੍ਹਾਂ ਨੂੰ ਹਾਂਗਕਾਂਗ ਟੂਰ ਦਾ ਤੋਹਫ਼ਾ ਦੇ ਕੇ ਨਿਵਾਜਿਆ ਹੈ।

Send this to a friend