ਬਠਿੰਡਾ, 3 ਅਗਸਤ (ਅਵਤਾਰ ਸਿੰਘ ਕੈਂਥ, ਵੀਰ ਸਿੰਘ ਕਾਲਾ)-ਪੰਜਾਬ ਵਿਚ ਸੜਕਾਂ ਬÎਣਾਕੇ ਜਾਂ ਫਿਰ ਹੋਰ ਕੰਮ ਕਰਵਾਕੇ ਅਕਾਲੀ ਭਾਜਪਾ ਸਰਕਾਰ ਆਖਦੀ ਹੈ ਕਿ ਪੰਜਾਬ ਦਾ ਵਿਕਾਸ ਹੋ ਰਿਹਾ ਹੈ। ਜਿਸ ਤੋਂ ਸਾਫ ਜ਼ਾਹਿਰ ਹੈ ਕਿ ਸਰਕਾਰ ਨੂੰ ਅਸਲੀ ਵਿਕਾਸ ਦਾ ਅਰਥ ਹੀ ਪਤਾ ਨਹੀਂ ਹੈ।

ਉਕਤ ਗੱਲਾਂ ਅੱਜ ਪੱਤਰਕਾਰ ਵਾਰਤਾ ਵਿਚ ਪੀ ਪੀ ਪੀ ਸਪਰੀਮੋ ਮਨਪ੍ਰੀਤ ਸਿੰਘ ਬਾਦਲ ਨੇ ਕਹੀਆਂ । ਉਨ੍ਹਾਂ ਕਿਹਾ ਕਿ ਜਿਸ ਦਿਨ ਦੁੱਧ ਵਿੱਚ ਮਿਲਾਵਟ ਖਤਮ ਹੋ ਜਾਵੇਗੀ, ਟ੍ਰੈਫਿਕ ਸੁਧਾਰ, ਭ੍ਰਿਸ਼ਟਚਾਰ ਖਤਮ ਹੋਵੇਗਾ, ਉਸ ਦਿਨ ਹੀ ਅਸਲੀ ਵਿਕਾਸ ਸੰਭਵ ਹੋਵੇਗਾ। ਪੁਲਿਸ ਨੂੰ ਮਨਪ੍ਰੀਤ ਨੇ ਰੁਲਿੰਗ ਪਾਰਟੀ ਦੀ ਸੈਨਾ ਦੱਸਿਆ ਅਤੇ ਸਰਕਾਰ ਤੇ ਅਸਲੀ ਮੁਦਿਆਂ ਨੂੰ ਨਜ਼ਰ ਅੰਦਾਜ ਕਰਨ ਦੇ ਦੋਸ਼ ਲਗਾਏ। ਇਸ ਮੌਕੇ ਉਨ੍ਹਾਂ ਸੰਕੇਤ ਦਿੱਤਾ ਕਿ ਲੋਕਾਂ ਦੀ ਨਬਜ਼ ਨੂੰ ਵੇਖਦਿਆਂ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਪੀ ਪੀ ਪੀ ਅਤੇ ਸਾਂਝੇ ਮੋਰਚੇ ਵਲੋਂ ਕਾਂਗਰਸ ਨਾਲ ਗਠਬੰਧਨ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਅਵਾਜ਼ ਹੈ ਕਿ ਜੇਕਰ ਵਿਰੋਧੀ ਇੱਕਠੇ ਹੋ ਜਾਣ ਤਾਂ ਅਕਾਲੀ ਦਲ ਨੂੰ ਹਰਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੀ ਪੀ ਪੀ ਦੇ 330 ਸਰਪੰਚ ਅਤੇ 1248 ਪੰਚ ਪੰਜਾਬ ਵਿਚ ਹਨ, ਉੱਥੇ ਹੀ ਉਨ੍ਹਾਂ ਦਾ ਨਿਸਾਨਾ ਆਉਣ ਵਾਲੇ ਨਗਰ ਨਿਗਮ ਚੋਣਾਂ ਦੇ ਹੀ ਅਤੇ 90 ਨਗਰ ਨਿਗਮ, ਨਗਰ ਕੋਂਸਲ ਚੋਣਾਂ ਵਿਚ ਜੇਕਰ ਪੀ ਪੀ ਪੀ ਦੇ 300 ਐਮ ਸੀ ਵੀ ਮਿਲ ਜਾਂਦੇ ਹਨ ਤਾਂ ਉਨ੍ਹਾਂ ਨੂੰ ਖੁਸ਼ੀ ਹੋਵੇਗੀ। ਪੰਚਾਇਤ ਸ਼ੋਹ ਖਾਣ ਸਮਾਰੋਹ ਨੂੰ ਮਨਪ੍ਰੀਤ ਨੇ ਰਾਜਨੀਤੀ ਸਟੰਟ ਕਰਾਰ ਦਿਤਾ। ਉਨ੍ਹਾਂ ਰਾਜਨੀਤਕ ਪਾਰਟੀਆਂ ਨੂੰ ਆਰ.ਟੀ.ਆਈ. ਦੇ ਦਾਇਰੇ ਵਿਚ ਲਿਆਉਣ ਦੀ ਵਕਾਲਤ ਕੀਤੀ ਅਤੇ ਮਾਨਯੋਗ ਸੁਪਰੀਮ ਕੋਰਟ ਦੇ ਉਸ ਫੈਂਸਲੇ ਦਾ ਸਵਾਗਤ ਕੀਤਾ ਜਿਸ ਵਿਚ ਸੁਪਰੀਮ ਕੋਰਟ ਨੇ ਦਾਗੀਆਂ ਨੂੰ ਟਿੱਕਟ ਨਾ ਦੇਣ ਦੀ ਤਜਵੀਜ ਕੀਤੀ ਹੈ। ਮਨਪ੍ਰੀਤ ਨੇ ਕਿਹਾ ਕਿਹਾ ਕਿ ਆਕਲੀ ਦਲ ਵਿੱਚ ਸੀਨੀਅਰ ਆਗੂਆਂ ਦੀ ਦੁਰਗਤੀ ਹੋ ਰਹੀ ਹੈ ਜਿਹੜੀ ਮੰਦਭਾਗੀ ਘਟਨਾ ਹੈ। ਉਨ੍ਹਾਂ ਨੇ ਕਿਹਾ ਕਿ ਮਕਸਤ ਤੇ ਸਮਝੌਤਾ ਨਹੀਂ ਮਕਸਦ ਲਈ ਸਮਝੋਤਾ ਕਰਨਾ ਪੀ ਪੀ ਪੀ ਦਾ ਮੰਤਵ ਹੈ।