June 18, 2026 10:28 pm

ਜਲਾਲਾਬਾਦ ‘ਚ ਭਾਰਤੀ ਦੂਤਾਵਾਸ ਨੇੜੇ ਧਮਾਕਾ, 10 ਬੱਚੇ ਹਲਾਕ

ਕਾਬੁਲ, 3 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਅਫਗਾਨਿਸਤਾਨ ਸਥਿਤ ਭਾਰਤੀ ਸਫਾਰਤਖਾਨੇ ਦੇ ਬਾਹਰ ਅੱਜ ਇਕ ਕਾਰ ‘ਚ ਹੋਏ ਬੰਬ ਧਮਾਕੇ ਕਾਰਨ 10 ਬੱਚਿਆਂ ਦੀ ਮੌਤ ਹੋ ਗਈ ਅਤੇ 2 ਦਰਜਨ ਵਿਅਕਤੀ ਜ਼ਖਮੀ ਹੋ ਗਏ। ਇਸ ਆਤਮਘਾਤੀ ਧਮਾਕੇ ਦੇ ਬਾਅਦ ਜਲਾਲਾਬਾਦ ਸਥਿਤ ਸਫਾਰਤਖਾਨੇ ਦੇ ਬਾਹਰ ਗੋਲੀਬਾਰੀ ਵੀ ਹੋਣ ਦੀ ਖਬਰ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਸਫਾਰਤਖਾਨੇ ‘ਚ ਸਾਰੇ ਅਧਿਕਾਰੀ ਸੁਰੱਖਿਅਤ ਹਨ। ਇਹ ਧਮਾਕਾ ਸਫਾਰਤਖਾਨੇ ਨੂੰ ਜਾਣ ਵਾਲੀ ਸੜਕ ‘ਤੇ ਮਸਜਿਦ ਦੇ ਨਜ਼ਦੀਕ ਹੋਇਆ ਹੈ। ਧਮਾਕੇ ਤੋਂ ਬਾਅਦ ਅਫਗਾਨ ਸੁਰੱਖਿਆ ਕਰਮਚਾਰੀ ਘਟਨਾ ਵਾਲੀ ਜਗ੍ਹਾ ‘ਤੇ ਪਹੁੰਚ ਗਏ।
pakistan
ਸਮਾਚਾਰ ਏਜੰਸੀ ਸਿਨਹੂਆ ਅਨੁਸਾਰ, ਅਫ਼ਗਾਨਿਸਤਾਨ ਪੁਲਿਸ ਨੇ ਦੱਸਿਆ ਹੈ ਕਿ ਧਮਾਕਾ ਪੂਰਬੀ ਅਫ਼ਗਾਨਿਸਤਾਨ ਦੇ ਨਾਂਗਰਹਾਰ ਸੂਬੇ ਦੀ ਰਾਜਧਾਨੀ ਜਲਾਲਾਬਾਦ ਸਥਿਤ ਭਾਰਤੀ ਵਣਜ ਦੂਤਾਵਾਸ ਤੋਂ ਕਰੀਬ 200 ਮੀਟਰ ਦੂਰ ਹੋਇਆ। ਇਸ ਨਾਲ ਦੂਤਾਵਾਸ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਹਾਲਾਂਕਿ ਆਲੇ-ਦੁਆਲੇ ਦੇ ਕਈ ਘਰਾਂ ਅਤੇ ਦੁਕਾਨਾਂ ਨੂੰ ਨੁਕਸਾਨ ਪੁੱਜਾ ਹੈ। ਵਾਰਦਾਤ ਦੇ ਬਾਅਦ ਧੂੰਏਂ ਦੀ ਇੱਕ ਮੋਟੀ ਪਰਤ ਦੇਖੀ ਗਈ। ਘਟਨਾ ਦੇ ਤੁਰੰਤ ਬਾਅਦ ਅਫ਼ਗਾਨ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ।

Send this to a friend