April 17, 2026 11:11 pm

ਗ਼ੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਬਠਿੰਡਾ ਪ੍ਰਸ਼ਾਸਨ ਲਾਮਬੰਦ

ਬਠਿੰਡਾ, 17 ਮਾਰਚ (ਅਮਰਜੀਤ ਸਿੰਘ ਸਿੱਧੂ)- ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਬਠਿੰਡਾ ਜ਼ਿਲ੍ਹਾ ਪ੍ਰਸ਼ਾਸ਼ਨ ਲਾਮਬੰਦ ਹੋ ਗਿਆ ਹੈ ਅਤੇ ਇਸ ਸਬੰਧੀ ਲਗਾਤਾਰ ਚੈਕਿੰਗ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸ਼ਨ ਵਲੋਂ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਨੇ ਦੱਸਿਆ ਕਿ ਛੋਟੇ ਖਣਿਜਾਂ ਦੀ ਗੈਰ-ਕਾਨੂੰਨੀ ਢੰਗ ਨਾਲ ਹੋ ਰਹੀ ਨਿਕਾਸੀ ਨੂੰ ਰੋਕਣ ਅਤੇ ਚੈਕਿੰਗ ਕਰਨ ਲਈ ਅਫ਼ਸਰਾਂ ਦੀਆਂ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਾਰੇ ਅਫ਼ਸਰ ਮਾਰਚ ਅਤੇ ਅਪ੍ਰੈਲ 2015 ਦੌਰਾਨ ਰਾਤ 09:00 ਵਜੇ ਤੋਂ ਸਵੇਰੇ 08:00 ਵਜੇ ਤੱਕ ਰੇਤੇ ਦੀ ਗੈਰ-ਕਾਨੂੰਨੀ ਮਾਈਨਿੰਗ ਸਬੰਧੀ ਆਪਣੇ ਇਲਾਕਿਆਂ ’ਚ ਚੈਕਿੰਗ ਕਰਨਗੇ ਅਤੇ ਆਪਣੀ ਰਿਪੋਰਟ ਮਾਈਨਿੰਗ ਅਫ਼ਸਰ ਅਤੇ ਡੀ.ਸੀ. ਦਫ਼ਤਰ ਨੂੰ ਜਮ੍ਹਾਂ ਕਰਵਾਉਣਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੌੜ ਅਤੇ ਤਲਵੰਡੀ ਸਾਬੋ ਬਲਾਕ ਲਈ 17 ਮਾਰਚ ਤੱਕ ਐਕਸੀਅਨ ਆਈ. ਬੀ. ਬਠਿੰਡਾ, ਪ੍ਰੋਜੈਕਟ ਮੈਨੇਜਰ ਡੀ.ਆਈ.ਸੀ.ਬਠਿੰਡਾ ਅਤੇ ਬੀ.ਐਲ.ਈ.ਓ. ਮੌੜ ਚੈਕਿੰਗ ਕਰਨਗੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸੰਗਤ ਅਤੇ ਫੂਲ ਬਲਾਕ ਲਈ 18 ਤੋਂ 20 ਮਾਰਚ ਤੱਕ ਵਣ ਮੰਡਲ ਅਫ਼ਸਰ ਬਠਿੰਡਾ ਅਤੇ ਬਲਾਕ ਪੱਧਰ ਪ੍ਰਸਾਰ ਅਫ਼ਸਰ ਸੰਗਤ ਡਿਊਟੀ ਦੇਣਗੇ। ਉਨ੍ਹਾਂ ਦੱਸਿਆ ਕਿ 21 ਮਾਰਚ ਤੋਂ 23 ਮਾਰਚ ਤੱਕ ਨਥਾਣਾ ਅਤੇ ਭਗਤਾ ਭਾਈਕਾ ਵਿਖੇ ਐਕਸੀਅਨ ਡਰੇਨੇਜ਼ ਬਠਿੰਡਾ ਅਤੇ ਬੀ.ਐਲ.ਈ.ਓ.ਨਥਾਣਾ ਤਾਇਨਾਤ ਰਹਿਣਗੇ। ਉਨ੍ਹਾਂ ਦੱਸਿਆ ਕਿ ਬਠਿੰਡਾ ਅਤੇ ਰਾਮਪੁਰਾ ਬਲਾਕ ਲਈ ਐਕਸੀਅਨ ਬੀ.ਐਂਡ.ਆਰ.ਬਠਿੰਡਾ ਅਤੇ ਬੀ.ਐਲ.ਈ.ਓ. ਬਠਿੰਡਾ 24 ਮਾਰਚ ਤੋਂ 26 ਮਾਰਚ ਤੱਕ ਡਿਊਟੀ ’ਤੇ ਤਾਇਨਾਤ ਰਹਿਣਗੇ। ਉਨ੍ਹਾਂ ਅੱਗੇ ਦੱਸਿਆ ਕਿ ਮੌੜ ਅਤੇ ਤਲਵੰਡੀ ਸਾਬੋ ਇਲਾਕਿਆਂ ’ਚ 27 ਮਾਰਚ ਤੋਂ 29 ਮਾਰਚ ਤੱਕ ਐਕਸੀਅਨ ਵਾਟਰ ਅਤੇ ਸਪਲਾਈ ਮੰਡਲ ਨੰਬਰ-1 ਬਠਿੰਡਾ, ਫੰਕਸ਼ਨਲ ਮੈਨੇਜਰ ਅਤੇ ਬੀ.ਐਲ.ਈ.ਓ. ਮੌੜ ਮੰਡੀ ਚੈਕਿੰਗ ਕਰਨਗੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸੰਗਤ ਅਤੇ ਫੂਲ ਬਲਾਕ ’ਚ 30 ਮਾਰਚ ਤੋਂ 1 ਅਪ੍ਰੈਲ ਤੱਕ ਵਣ ਮੰਡਲ ਅਫ਼ਸਰ ਬਠਿੰਡਾ, ਪ੍ਰੋਜੈਕਟ ਮੈਨੇਜਰ ਡੀ.ਆਈ.ਸੀ.ਬਠਿੰਡਾ ਅਤੇ ਬੀ.ਐਲ.ਈ.ਓ. ਫੂਲ ਡਿਊਟੀ ’ਤੇ ਤਾਇਨਾਤ ਰਹਿਣਗੇ।
ਡਾ. ਗਰਗ ਨੇ ਦੱਸਿਆ ਕਿ ਮੌੜ ਅਤੇ ਤਲਵੰਡੀ ਸਾਬੋ ਇਲਾਕੇ ’ਚ 2 ਅਪ੍ਰੈਲ ਤੋਂ 4 ਅਪ੍ਰੈਲ ਤੱਕ ਐਕਸੀਅਨ ਡਰੇਨੇਜ਼ ਬਠਿੰਡਾ ਅਤੇ ਬੀ.ਐਲ.ਈ.ਓ. ਨਥਾਣਾ ਚੈਕਿੰਗ ਕਰਨਗੇ। ਉਨ੍ਹਾਂ ਦੱਸਿਆ ਕਿ 5 ਅਪ੍ਰੈਲ ਤੋਂ 7 ਅਪ੍ਰੈਲ ਤੱਕ ਨਥਾਣਾ ਅਤੇ ਭਗਤਾ ਭਾਈਕਾ ਇਲਾਕੇ ’ਚ ਵਣ ਮੰਡਲ ਅਫ਼ਸਰ ਬਠਿੰਡਾ ਅਤੇ ਬਲਾਕ ਪੱਧਰ ਪ੍ਰਸਾਰ ਅਫ਼ਸਰ ਸੰਗਤ ਚੈਕਿੰਗ ਕਰਨਗੇ। ਉਨ੍ਹਾਂ ਦੱਸਿਆ ਕਿ ਬਠਿੰਡਾ ਅਤੇ ਰਾਮਪੁਰਾ ਬਲਾਕ ’ਚ 8 ਅਪ੍ਰੈਲ ਤੋਂ 10 ਅਪ੍ਰੈਲ ਤੱਕ ਐਕਸੀਅਨ ਵਾਟਰ ਸਪਲਾਈ ਮੰਡਲ ਨੰਬਰ-1 ਬਠਿੰਡਾ, ਫੰਕਸ਼ਨਲ ਮੈਨੇਜਰ ਅਤੇ ਬੀ.ਐਲ.ਈ.ਓ. ਬਠਿੰਡਾ ਡਿਊਟੀ ਦੇਣਗੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾ ਸੰਗਤ ਅਤੇ ਫੂਲ ਬਲਾਕ ’ਚ ਵਣ ਮੰਡਲ ਅਫ਼ਸਰ ਬਠਿੰਡਾ ਅਤੇ ਬਲਾਕ ਪੱਧਰ ਪ੍ਰਸਾਰ ਅਫ਼ਸਰ ਸੰਗਤ 11 ਅਪ੍ਰੈਲ ਤੋਂ 14 ਅਪ੍ਰੈਲ ਤੱਕ ਚੈਕਿੰਗ ਕਰਨਗੇ।

Send this to a friend