ਸੰਗਰੂਰ, 17 ਮਾਰਚ (ਨੰਦ ਕਿਸ਼ੋਰ ਗਰੋਵਰ)- ਰਿਟਰਨਿੰਗ ਅਫ਼ਸਰ ਕਮ ਉ¤ਪ ਮੰਡਲ ਮੈਜਿਸਟ੍ਰੇਟ ਧੂਰੀ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਚੋਣ ਹਲਕਾ-107 ਧੂਰੀ ਦੀ ਉ¤ਪ ਚੋਣ ਲਈ 11 ਅਪ੍ਰੈਲ ਨੂੰ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਹੋਵੇਗੀ। ਸ੍ਰੀ ਧੀਮਾਨ ਨੇ ਦੱਸਿਆ ਕਿ ਉਮੀਦਾਵਰ ਆਪਣੇ ਨਾਮਜ਼ਦਗੀ ਪੱਤਰ 17 ਤੋਂ 24 ਮਾਰਚ ਤੱਕ ਛੁੱਟੀ ਵਾਲੇ ਦਿਨ ਤੋਂ ਇਲਾਵਾ ਸਵੇਰੇ 11 ਤੋਂ 3 ਵਜੇ ਤੱਕ ਐਸ.ਡੀ.ਐਮ. ਦਫ਼ਤਰ ਧੂਰੀ ਵਿਖੇ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਵੱਲੋਂ ਭਰੇ ਗਏ ਕਾਗਜ਼ਾਂ ਦੀ ਪੜਤਾਲ 25 ਮਾਰਚ ਨੂੰ ਸਵੇਰੇ 11.30 ਹੋਵੇਗੀ, ਜਦਕਿ 27 ਮਾਰਚ ਨੂੰ ਬਾਅਦ ਦੁਪਹਿਰ 3 ਵਜੇ ਤੱਕ ਨਿਰਧਾਰਤ ਵਿਧੀ ਅਨੁਸਾਰ ਫਾਰਮ ਨੰਬਰ 5 ਭਰ ਕੇ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਿਸ ਲੈ ਸਕਦੇ ਹਨ। ਵੋਟਾਂ ਦੀ ਗਿਣਤੀ ਦਾ ਕੰਮ 15 ਅਪ੍ਰੈਲ ਨੂੰ ਹੋਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿਖੇ ਚੋਣ ਜ਼ਾਬਤਾ 10 ਮਾਰਚ ਤੋਂ ਹੀ ਲਾਗੂ ਹੋ ਗਿਆ ਸੀ। ਸ੍ਰੀ ਧੀਮਾਨ ਨੇ ਦੱਸਿਆ ਕਿ ਅੱਜ ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਕਿਸੇ ਵੀ ਉਮੀਦਵਾਰ ਵੱਲੋਂ ਕਾਗਜ਼ ਨਹੀਂ ਭਰੇ।