ਚੰਡੀਗੜ੍ਹ, 16 ਮਾਰਚ (ਪੀ. ਟੀ.)- ਕਾਂਗਰਸ ਨੇ ਅ¤ਜ ਪੰਜਾਬ ਵਿਧਾਨ ਸਭਾ ਵਿ¤ਚ ਜੰਮ ਕੇ ਹੰਗਾਮਾ ਕੀਤਾ। ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਕਾਂਗਰਸ ਨੂੰ ਨਸ਼ਿਆਂ ਦੇ ਕੇਸ ਵਿ¤ਚ ਘਿਰੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਮਰਿਆਦਾ ਮਤਾ ਲਿਆਉਣ ਤੋਂ ਮਨ੍ਹਾਂ ਕਰ ਦਿ¤ਤਾ। ਇਸ ਗ¤ਲ ਤੋਂ ਕਾਂਗਰਸੀ ਮੈਂਬਰ ਭੜਕ ਗਏ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਕਾਂਗਰਸ ਦੀ ਮੰਗ ‘ਤੇ ਸਪੀਕਰ ਨੇ ਕਿਹਾ ਕਿ ਉਨ੍ਹਾਂ ਨੂੰ ਨੋਟਿਸ ਮਿਲ ਗਿਆ ਹੈ ਤੇ ਉਹ ਇਸ ‘ਤੇ ਵਿਚਾਰ ਕਰ ਰਹੇ ਹਨ। ਕਾਂਗਰਸ ਨੇ ਭਾਵੇਂ ਵਾਕਆਊਟ ਤਾਂ ਨਾ ਕੀਤਾ ਪਰ ਨਾਅਰੇਬਾਜ਼ੀ ਕਰਦਿਆਂ ਸਦਨ ਦੇ ਕੰਮ ਵਿ¤ਚ ਕਾਫੀ ਚਿਰ ਅੜਿ¤ਕਾ ਪਾਇਆ।ਇਸ ਤੋਂ ਪਹਿਲਾਂ ਕਾਂਗਰਸ ਨੇ ਬਜਟ ਇਜਲਾਸ ਦੇ ਪ੍ਰਸ਼ਨ ਕਾਲ ਦੌਰਾਨ ਸੂਬੇ ਦੇ ਅਨਸੂਚਿਤ ਜਾਤੀ ਦੇ ਬ¤ਚਿਆਂ ਨੂੰ ਸਕਾਲਰਸ਼ਿਪ ਨਾ ਵੰਡਣ ਦੇ ਮਾਮਲੇ ‘ਤੇ ਵਾਕਆਊਟ ਕੀਤਾ। ਸਰਕਾਰ ਵ¤ਲੋਂ ਇਸ ਮਾਮਲੇ ‘ਤੇ ਜਵਾਬ ਲਈ ਹੋਰ ਸਮਾਂ ਮੰਗਣ ‘ਤੇ ਕਾਂਗਰਸ ਦੇ ਮੈਂਬਰ ਸਪੀਕਰ ਦੇ ਕੁਰਸੀ ਸਾਹਮਣੇ ਆ ਗਏ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।