April 17, 2026 12:26 pm

ਬਾਬਾ ਸੇਵਾ ਸਿੰਘ ਜੀ ਦੇ ਪਰਮ ਸਹਿਯੋਗੀ

ਸ. ਕਰਤਾਰ ਸਿੰਘ ਠੁਕਰਾਲ ਅਤੇ ਪਰਿਵਾਰ ਸਿੰਗਾਪੁਰ
24 ਮੁਲਕਾਂ ਵਿੱਚ ਫੈਲਿਆ ਹੈ ਠੁਕਰਾਲ ਪਰਿਵਾਰ ਦਾ ਕਾਰੋਬਾਰ
PT-Page-1_07 ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਵੱਲੋਂ ਆਰੰਭੇ ਵੱਡੇ ਅਤੇ ਮਹਾਨ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਸਿੰਗਾਪੁਰ ਦੇ ਵਸਨੀਕ ਸ. ਕਰਤਾਰ ਸਿੰਘ ਠੁਕਰਾਲ ਅਤੇ ਉਨ੍ਹਾਂ ਦਾ ਪਰਿਵਾਰ ਖੁੱਲ੍ਹੇ ਦਿਲ ਨਾਲ ਮਦਦ ਕਰ ਰਿਹਾ ਹੈ। ਬਾਬਾ ਜੀ ਦੇ ਪਰਮ ਸਹਿਯੋਗੀ ਸ. ਠੁਕਰਾਲ ਦੁਨੀਆ ਭਰ ਵਿੱਚ ਸਿੱਖ ਭਾਈਚਾਰੇ ਦਾ ਮਾਣ ਹਨ। ਉਨ੍ਹਾਂ ਦੇ ਪਰਿਵਾਰ ਦਾ ਅਰਬਾਂ ਰੁਪਏ ਦਾ ਕਾਰੋਬਾਰ ਲਗਭਗ 24 ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਠੁਕਰਾਲ ਕਾਰਪੋਰੇਸ਼ਨ ਦੁਨੀਆ ਭਰ ਦੇ ਪ੍ਰਮੁੱਖ ਵਪਾਰਕ ਸੰਗਠਨਾਂ ਵਿੱਚ ਸ਼ੁਮਾਰ ਹੁੰਦੀ ਹੈ। ਇਹ ਕਾਰਪੋਰੇਸ਼ਨ ਵਿੱਚ 8000 ਤੋਂ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ। ਪਰਿਵਾਰ ਦੇ ਮੁਖੀ ਅਤੇ ਸੇਵਾ ਦੇ ਪੁੰਜ ਸ. ਕਰਤਾਰ ਸਿੰਘ ਠੁਕਰਾਲ ਬਹੁਤ ਹੀ ਨਿੱਘੇ ਅਤੇ ਦਾਨੀ ਸੁਭਾਅ ਦੇ ਮਨੁੱਖ ਹਨ। 22 ਸਤੰਬਰ ਸੰਨ 1933 ਨੂੰ ਬੈਂਕਾਕ (ਥਾਈਲੈਂਡ) ਵਿਚ ਜਨਮੇ ਸਰਦਾਰ ਕਰਤਾਰ ਸਿੰਘ ਹੁਣ ਵਪਾਰ ਜਗਤ ਦੇ ਬੇਤਾਜ਼ ਬਾਦਸ਼ਾਹ ਬਣ ਗਏ ਹਨ। ਸਿੰਗਾਪੁਰ ਅਧਾਰਿਤ ਇੰਟਰਨੈਸ਼ਨਲ ਕਾਰਪੋਰੇਸ਼ਨ ਠੁਕਰਾਲ ਗਰੁ¤ਪ ਦੇ ਚੇਅਰਮੈਨ ਸ. ਕਰਤਾਰ ਸਿੰਘ ਦਾ ਕਾਰੋਬਾਰ ਜਗਤ ਵਿਚ ਜਿਨਾ ਵ¤ਡਾ ਨਾਮ ਹਨ ਓਸ ਤੋਂ ਕਿਤੇ ਜ਼ਿਆਦਾ ਉਹ ਸਮਾਜ ਸੇਵਾ ਅਤੇ ਧਾਰਮਿਕ ਸੇਵਾ ਵਿੱਚ ਲਾਸਾਨੀ ਯੋਗਦਾਨ ਲਈ ਜਾਣੇ ਜਾਂਦੇ ਹਨ। ਸਿੰਗਾਪੁਰ ਬਿਜ਼ਨਸ ਅਵਾਰਡ ਨਾਲ ਸਨਮਾਨਿਤ ਸ. ਠੁਕਰਾਲ ਸਿੱਖ ਭਾਈਚਾਰੇ ਦਾ ਵੱਡਾ ਮਾਣ ਹਨ।

Send this to a friend