April 11, 2026 6:29 am

ਮਾਨਵਤਾ ਦੇ ਸੱਚੇ-ਸੁੱਚੇ ਰਹਿਬਰ ਬਾਬਾ ਸੇਵਾ ਸਿੰਘ ਜੀ ਸੰਪਰਦਾਇ ਕਾਰ ਸੇਵਾ ਸ੍ਰੀ ਖਡੂਰ ਸਾਹਿਬ

ਪਰਨੀਤ ਕੌਰ    ਕਾਰਜਕਾਰੀ ਸੰਪਾਦਕ
PT-Page-1_03 ਇਸ ਸੰਸਾਰ ਉਤੇ ਝਗੜੇ-ਝਮੇਲੇ, ਦੰਗੇ-ਫਸਾਦ, ਨੈਤਿਕ ਕਦਰਾਂ-ਕੀਮਤਾਂ ਤੇ ਅਸੂਲਾਂ ਵਿਚ ਗਿਰਾਵਟ ਅਤੇ ਸਮਾਜਿਕ ਬੁਰਾਈਆਂ ਏਨੀਆਂ ਵਧ ਗਈਆਂ ਹਨ ਕਿ ਮਨੁੱਖਤਾ ਤਰਾਸ-ਤਰਾਸ ਕਰ ਰਹੀ ਹੈ। ਇਸ ਆਲਮ ਵਿਚ ਹਰ ਪਾਸੇ ਨਿਰਾਸ਼ਾ ਦੇ ਬੱਦਲ ਹੀ ਹਰ ਪਾਸੇ ਛਾਏ ਹੋਏ ਦਿਖਾਈ ਦਿੰਦੇ ਹਨ ਪਰ ਅਜੇ ਵੀ ਆਸ ਦੀਆਂ ਕਿਰਨਾਂ ਬਚੀਆਂ ਹਨ, ਜੋ ਮਨੁੱਖਤਾ ਚਾਨਣ ਦਿਖਾਉਣ ਅਤੇ ਉਸ ਨੂੰ ਉ¤ਚ ਕਦਰਾਂ-ਕੀਮਤਾਂ ਤੇ ਇਨਸਾਨੀ ਗੁਣਾਂ ਦੇ ਧਾਰਨੀ ਬਣਾਉਣ ਲਈ ਦਿਨ-ਰਾਤ ਕਾਰਜਸ਼ੀਲ ਹਨ। ਅਜਿਹੀ ਹੀ ਆਸ ਦੀ ਕਿਰਨ ਹਨ-ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲੇ। ਬਾਬਾ ਸੇਵਾ ਸਿੰਘ ਮਨੁੱਖਤਾ ਦੇ ਭਲੇ ਲਈ ਅਜਿਹੇ ਪਰਉਪਕਾਰ ਕਰ ਰਹੇ ਹਨ ਕਿ ਕਈ ਵਿਦਵਾਨ ਤਾਂ ਉਹਨਾਂ ਦੇ ਜੀਵਨ ਨੂੰ ਹੀ ਪਰਉਪਕਾਰ ਦੇ ਅਸਲ ਅਰਥ ਵਜੋਂ ਮਾਨਤਾ ਦਿੰਦੇ ਹਨ। ਗੁਰਬਾਣੀ ਸਰਬੱਤ ਦੇ ਭਲੇ ਵਾਲਾ ਪੜ੍ਹਾਇਆ ਜਾਂਦਾ ਪਾਠ ਉਹਨਾਂ ਦੇ ਜੀਵਨ ਅਮਲ ਵਿਚ ਸਾਕਾਰ ਹੁੰਦਾ ਦਿਖਾਈ ਦਿੰਦਾ ਹੈ। ਉਹਨਾਂ ਨਾਲ ਜੁੜੀ ਨਿਵੇਕਲੀ ਤੇ ਮਹਾਨ ਗੱਲ ਇਹ ਹੈ ਕਿ ਉਹਨਾਂ ਦਾ ਨਿੱਜੀ ਜੀਵਨ ਦੁਨੀਆ ਸਾਹਮਣੇ ਇਕ ਮਿਸਾਲ ਹੈ। ਇਹ ਜੀਵਨ ਚੰਗਿਆਈ ਦਾ ਇਕ ਅਜਿਹਾ ਚਾਨਣ ਲੋਕਾਈ ਨੂੰ ਵੰਡਦਾ ਹੈ ਕਿ ਇਹ ਨਿੱਜੀ ਨਾ ਰਹਿ ਕੇ ਆਦਰਸ਼ ਤਰਜੇ-ਜਿੰਦਗੀ ਦਾ ਜ਼ਾਮਨ ਬਣ ਜਾਂਦਾ ਹੈ ਤੇ ਦੁਨੀਆ ਦਾ ਰਾਹ-ਦਸੇਰਾ ਬਣ ਜਾਂਦਾ ਹੈ। ਮਾਨਵਤਾ ਦੇ ਭਲੇ ਲਈ ਪਾਏ ਯੋਗਦਾਨ ਸਦਕਾ ਭਾਰਤ ਵਲੋਂ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਬਾਬਾ ਸੇਵਾ ਸਿੰਘ ਵਲੋਂ ਵਿੱਢੇ ਕਾਰਜਾਂ ਨੇ ਦੇਸ਼-ਵਿਦੇਸ਼ ਵਿਚ ਅਜਿਹੀਆਂ ਖੁਸ਼ਬੋਈਆਂ ਫੈਲਾਈਆਂ ਹਨ ਕਿ ਇਹਨਾਂ ਦਾ ਚਰਚਾ ਤੇ ਸ਼ਲਾਘਾ ਸਾਰਾ ਜੱਗ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਵਰਗੀਆਂ ਆਲਮੀ ਸੰਸਥਾਵਾਂ ਵਲੋਂ ਬਾਬਾ ਜੀ ਦਾ ਕੀਤਾ ਗਿਆ ਸਨਮਾਨ ਇਸ ਗੱਲ ਦੀ ਸਾਖੀ ਹੈ।

ਜਦੋਂ ਅੱਜ ਵਾਤਾਵਰਨ ਹੱਦੋਂ ਵਧ ਪਲੀਤ ਹੋ ਗਿਆ ਹੈ ਤਾਂ ਬਾਬਾ ਸੇਵਾ ਸਿੰਘ ਨੇ ਵਾਤਾਵਰਨ ਸੰਭਾਲ ਮੁਹਿੰਮ ਚਲਾ ਕੇ ਲੁਕਾਈ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ ਗੁਰਬਾਣੀ ਦੇ ਸ਼ਬਦ ‘ਬਲਿਹਾਰੀ ਕੁਦਰਤ ਵਸਿਆ’ ’ਤੇ ਪੂਰਾ ਪਹਿਰਾ ਦਿੱਤਾ ਹੈ। ਇਹੀ ਨਹੀਂ ਵਿਦਿਆ ਦੇ ਖੇਤਰ ਵਿਚ ਵਿਸ਼ਵ ਪੱਧਰੀ ਅਦਾਰੇ ਖੋਲ ਕੇ ਜਿਥੇ ਬੱਚਿਆਂ-ਨੌਜਵਾਨਾਂ ਨੂੰ ਸੁਨਹਿਰੀ ਮੌਕਾ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉਥੇ ਉਹਨਾਂ ਨੂੰ ਵਿਰਸੇ ਨਾਲ ਜੋੜ ਕੇ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਪਾਠ ਪੜ੍ਹਾ ਕੇ ਸਮਾਜਿਕ ਅਲਾਮਤਾਂ ਤੋਂ ਨਿਰਲੇਪ ਰਖਿਆ ਜਾ ਰਿਹਾ ਹੈ। ਬਾਬਾ ਜੀ ਵਲੋਂ ਖੇਡ ਅਕੈਡਮੀਆਂ ਖੋਲ੍ਹ ਕੇ ਨਸ਼ਿਆਂ ਵਰਗੇ ਸਮਾਜਿਕ ਕੋਹੜ ਨੂੰ ਖਤਮ ਕਰਨ ਲਈ ਵੱਡੇ ਪੱਧਰ ’ਤੇ ਸੰਜੀਦਾ ਉਪਰਾਲੇ ਕੀਤੇ ਜਾ ਰਹੇ ਹਨ। ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਅਤੇ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਵਲੋਂ ਵਰੋਸਾਈ ਨਗਰੀ ਖਡੂਰ ਸਾਹਿਬ ਵਿਚ ਗੁਰੂ ਸਾਹਿਬਾਨ ਦੇ ਕਾਰਜ ਤੋਂ ਪ੍ਰੇਰਿਤ ਹੋ ਕੇ ਬਾਬਾ ਸੇਵਾ ਸਿੰਘ ਵਲੋਂ ਕੀਤੇ ਜਾ ਰਹੇ ਕਾਰਜਾਂ ਦਾ ਵੇਰਵਾ ਇਸ ਪ੍ਰਕਾਰ ਹੈ-
ਬਾਬਾ ਸੇਵਾ ਸਿੰਘ ਦੀ ਵਾਤਾਵਰਨ ਨੂੰ ਦੇਣ
ਅੱਜਕਲ੍ਹ ਆਲਮੀ ਤਪਸ਼, ਵਾਤਾਵਰਨ ਦਾ ਗੰਧਲਾਪਨ, ਰੁੱਖਾਂ ਦਾ ਘਟਣਾ ਤੇ ਜੰਗਲਾਂ ਹੇਠ ਰਕਬੇ ਦਾ ਘਟਣਾ ਆਦਿ ਕੌਮਾਂਤਰੀ ਪੱਧਰ ’ਤੇ ਵੱਡੇ ਮੁੱਦੇ ਅਤੇ ਗੰਭੀਰ ਸਰੋਕਾਰ ਬਣੇ ਹੋਏ ਹਨ, ਜਿਹਨਾਂ ਉਪਰ ਆਲਮੀ ਭਾਈਚਾਰਾ ਕਈ ਸੰਮੇਲਨ ਵੀ ਕਰਾ ਚੁੱਕਾ ਹੈ। ਇਹਨਾਂ ਮੁੱਦਿਆਂ ਜਾਂ ਸਰੋਕਾਰਾਂ ਬਾਰੇ ਜ਼ਬਾਨੀ-ਕਲਾਮੀ ਕਾਰਵਾਈਆਂ ਤਾਂ ਬਹੁਤ ਹੁੰਦੀਆਂ ਹਨ ਪਰ ਘੱਟ ਹੀ ਹਨ ਬਾਬਾ ਸੇਵਾ ਸਿੰਘ ਹੁਰਾਂ ਵਰਗੇ, ਜਿਹਨਾਂ ਨੇ ਸੰਗਤਾਂ ਦੇ ਸਹਿਯੋਗ ਨਾਲ ਜ਼ਮੀਨੀ ਪੱਧਰ ’ਤੇ ਇਹਨਾਂ ਸਰੋਕਾਰਾਂ ਨੂੰ ਮੁਖਾਤਿਬ ਹੋਣ ਦਾ ਲਾਸਾਨੀ ਬੀੜਾ ਚੁੱਕਿਆ ਹੈ।
ਅੱਜਕਲ੍ਹ ਪੰਜਾਬ ਹਿਤੈਸ਼ੀਆਂ ਦੇ ਮੱਥਿਆਂ ’ਤੇ ਇਹ ਡੂੰਘੀ ਚਿੰਤਾ ਪਸਰੀ ਹੋਈ ਹੈ ਕਿ ਉਹਨਾਂ ਦਾ ਸੂਬਾ ਆਪਣੀ ਸਰੀਰਕ ਮੌਤ ਵੱਲ ਵਧ ਰਿਹਾ ਹੈ, ਜਿਸ ਪਿਛੇ ਸਭ ਤੋਂ ਵੱਡਾ ਕਾਰਨ ਇਥੇ ਰੁੱਖਾਂ ਦਾ ਘਟਣਾ, ਵਾਤਾਵਰਨ ਦਾ ਪਲੀਤ ਹੋਣਾ ਤੇ ਕੁਦਰਤੀ ਸੋਮਿਆਂ ਦਾ ਉਜਾੜਾ ਹੈ। ਪਰ ਬਾਬਾ ਸੇਵਾ ਸਿੰਘ ਜਿਹਨਾਂ ਦੇ ਚਿਹਰੇ ’ਤੇ ਸਮੁੱਚੀ ਮਾਨਵਤਾ ਦਾ ਫਿਕਰ ਨਜ਼ਰ ਆਉਂਦਾ ਹੈ, ਨੇ ਇਸ ਚਿੰਤਾ ਨੂੰ ਘਟਾਉਣ ’ਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ, ਜਿਸ ਦਾ ਝਲਕਾਰਾ ਖਡੂਰ ਸਾਹਿਬ ਦੀ ਪਾਵਨ ਧਰਤੀ ਦੇ ਦਰਸ਼ਨ ਕਰਕੇ ਭਲੀਭਾਂਤ ਪੈ ਜਾਂਦਾ ਹੈ।
ਵਰਤਮਾਨ ਸਮੇਂ ਵਿਚ ਜਦੋਂ ਪ੍ਰਦੂਸ਼ਣ ਦੇ ਜ਼ਹਿਰ ਨਾਲ ਪ੍ਰਾਣੀਆਂ ਦਾ ਦਮ ਘੁੱਟ ਰਿਹਾ ਹੈ, ਅਜਿਹੇ ਸਮੇਂ ਕਾਰ ਸੇਵਾ ਖਡੂਰ ਸਾਹਿਬ ਦੀ ਸੁਚੱਜੀ ਅਗਵਾਈ ਕਰਦਿਆਂ ਬਾਬਾ ਸੇਵਾ ਸਿੰਘ ਨੇ ਵਾਤਾਵਰਨ ਨੂੰ ਸਾਫ-ਸੁਥਰਾ ਬਣਾਉਣ ਲਈ ਵਿਸ਼ੇਸ਼ ਕਦਮ ਚੁੱਕੇ ਹਨ। ਉਹਨਾਂ ਦੀ ਅਗਵਾਈ ਵਿਚ ਕਾਰ ਸੇਵਾ ਅਧੀਨ ਚੱਲ ਰਹੇ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ (ਰਜਿ.) ਖਡੂਰ ਸਾਹਿਬ ਵਾਤਾਵਰਨ ਸੰਭਾਲ ਪ੍ਰਾਜੈਕਟ ਤਹਿਤ ਵੱਡੇ ਪੱਧਰ ’ਤੇ ਰੁੱਖ ਲਗਾਉਣ ਦੀ ਮੁਹਿੰਮ ਚਲਾ ਰਿਹਾ ਹੈ। ਇਸ ਮੁਹਿੰਮ ਤਹਿਤ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਪੰਜਾਬ, ਦਿੱਲੀ, ਰਾਜਸਥਾਨ (ਨਰੈਣਾ, ਮਕਰਾਣਾ) ਅਤੇ ਮੱਧ ਪ੍ਰਦੇਸ਼ (ਗਵਾਲੀਅਰ) ਵਿਚ ਵੱਖ-ਵੱਖ ਵੰਨਗੀਆਂ ਦੇ ਰੁੱਖ ਬਹੁ-ਗਿਣਤੀ ਵਿਚ ਸੜਕਾਂ, ਜਨਤਕ ਥਾਵਾਂ, ਬਾਗ਼ਾਂ ਅਤੇ ਪਿੰਡਾਂ ਵਿਚ ਲਗਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਵਿਸ਼ੇਸ਼ ਰੂਪ ਵਿਚ ‘ਤ੍ਰਿਵੈਣੀਆਂ’ (ਬੋਹੜ, ਪਿੱਪਲ ਅਤੇ ਨਿੰਮ ਦਾ ਸਮੂਹ) ਵੀ ਲਗਾਈਆਂ ਗਈਆਂ ਹਨ। ਬੂਟੇ ਪੈਦਾ ਕਰਨ ਲਈ ‘ਗਰੀਨ ਹਾਊਸ’ ਵਰਗੀਆਂ ਆਧੁਨਿਕ ਸਹੂਲਤਾਂ ਵਾਲੀਆਂ ਨਰਸਰੀਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ। ਸੜਕਾਂ ’ਤੇ ਰੁੱਖ ਲਗਾਉਣ ਅਤੇ ਉਹਨਾਂ ਦੀ ਸਾਂਭ-ਸੰਭਾਲ ਲਈ ਲਗਭਗ 50 ਸੇਵਾਦਾਰ ਅਤੇ 12 ਪਾਣੀ ਦੇ ਟੈਂਕਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਰਵਾਇਤੀ ਖੇਤੀ ਦੇ ਮੁਕਾਬਲੇ ਬਾਗ਼ ਵਾਤਾਵਰਨ ਨੂੰ ਵਧੇਰੇ ਹਰਿਆ-ਭਰਿਆ ਰੱਖਦੇ ਹਨ। ਇਸ ਪੱਖ ਨੂੰ ਧਿਆਨ ਵਿਚ ਰੱਖਦੇ ਹੋਏ ਕਿਸਾਨਾਂ ਨੂੰ ਬਾਗ਼ਬਾਨੀ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਧਰਤੀ ਦੀ ਜੈਵਿਕ ਵੰਨ-ਸੁਵੰਨਤਾ ਨੂੰ ਕਾਇਮ ਰੱਖਣ ਲਈ ਸੰਸਥਾ ਸੰਗਤਾਂ ਨੂੰ ਰਵਾਇਤੀ ਰੁੱਖ ਲਗਾਉਣ ਤੇ ਪਾਲਣ ਲਈ ਪ੍ਰੇਰਿਤ ਕਰ ਰਹੀ ਹੈ। ਕਿਸਾਨਾਂ ਨੂੰ ਪ੍ਰੇਰਿਤ ਕਰਕੇ ਹੁਣ ਤੱਕ ਸੈਂਕੜੇ ਏਕੜ ਜ਼ਮੀਨ ’ਤੇ ਫ਼ਲਦਾਰ ਬਾਗ਼ ਲਗਵਾਏ ਜਾ ਚੁੱਕੇ ਹਨ-
ਬੋਹੜ, ਪਿੱਪਲ, ਨਿੰਮ, ਟਾਹਲੀ, ਅਰਜਲ, ਚਕਰੇਸੀਆ, ਐਲਸਟੋਨੀਆ, ਤੁਣ, ਪੁਤਰਨਜੀਵਾ, ਤੂਤ, ਧਰੇਕ, ਮਹਾਗਨੀ, ਸੁਖਚੈਨ, ਅਸ਼ੋਕਾ, ਫਾਈਕਸ, ਕੁਲੀਫਾਰਮ, ਬੋਤਲ ਪਾਮ, ਮੌਲਸਰੀ, ਅਮਲਤਾਸ, ਕਚਨਾਰ, ਗੁਲਮੋਗਰ, ਜੈਟਰੋਫਾ, ਲੈਜਸਟੋਨੀਆ, ਟਿਕੋਮਾ, ਚੰਪਾ, ਅੰਬ, ਜਾਮੁਨ, ਅਮਰੂਦ, ਬਿਲ, ਬਹੇੜਾ, ਆਂਵਲਾ, ਤੁਲਸੀ ਆਦਿ।
ਬਾਗ਼ ਬਾਬਾ ਸਾਧੂ ਸਿੰਘ ਗੁਰਦੁਆਰਾ ਤਪਿਆਣਾ ਸਾਹਿਬ (ਖਡੂਰ ਸਾਹਿਬ) ਦੇ ਨਜ਼ਦੀਕ ਲਗਾਇਆ ਗਿਆ ਅਤਿ ਸੁੰਦਰ ਫ਼ਲਦਾਰ ਬਾਗ਼ ਹੈ, ਜਿਸ ਵਿਚ 36 ਪ੍ਰਕਾਰ ਦੇ ਫ਼ਲਦਾਰ ਰੁੱਖ ਹਨ। ਇਸ ਬਾਗ਼ ਦੇ ਫ਼ਲ ਲੰਗਰ ਵਿਚ ਪ੍ਰਸ਼ਾਦ ਦੇ ਰੂਪ ਵਿਚ ਵਰਤਾਏ ਜਾਂਦੇ ਹਨ।
ਸੰਨ 2010 ਤੋਂ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਹਰ ਘਰ ਵਿਚ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਨਿਸ਼ਚਿਤ ਸਮੇਂ ਪਿੰਡਾਂ ਵਿਚ ਜਾਣ ਦਾ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਅਤੇ ਪਿੰਡ ਵਾਸੀਆਂ ਨੂੰ ਵਾਤਾਵਰਨ ਤੇ ਰੁੱਖਾਂ ਸਬੰਧੀ ਲੋੜੀਂਦੀ ਜਾਣਕਾਰੀ ਦੇ ਕੇ ਹਰੇਕ ਘਰ ਵਿਚ ਨਿੰਮ, ਜਾਮੁਨ, ਅੰਬ ਆਦਿ ਬੂਟੇ ਲਗਾਏ ਜਾਂਦੇ ਹਨ। ਇਸ ਤੋਂ ਇਲਾਵਾ ਪਿੰਡ ਦੀਆਂ ਜਨਤਕ ਥਾਂਵਾਂ ਜਿਵੇਂ ਕਿ ਸਕੂਲ, ਗੁਰਦੁਆਰਾ, ਪੰਚਾਇਤੀ ਜ਼ਮੀਨ ਆਦਿ ਵਿਚ ਵੀ ਬੂਟੇ ਲਗਾਏ ਜਾਂਦੇ ਹਨ। ਹੁਣ ਤੱਕ ਇਸ ਮੁਹਿੰਮ ਅਧੀਨ ਲਗਭਗ 400 ਪਿੰਡਾਂ ਵਿਚ ਘਰੋ-ਘਰੀ ਰੁੱਖ ਲਗਵਾਏ ਗਏ ਹਨ।
ਵਾਤਾਵਰਨ ਸੰਭਾਲ ਪ੍ਰਾਜੈਕਟ ਅਧੀਨ ਸੰਸਥਾ ਵੱਲੋਂ ਹੁਣ ਤੱਕ ਲਗਭਗ 300 ਕਿਲੋਮੀਟਰ ਸੜਕਾਂ, ਜਨਤਕ ਥਾਂਵਾਂ, ਬਾਗ਼ਾਂ ਅਤੇ ਪਿੰਡਾਂ ਵਿਚ 3,00,000 ਦੇ ਕਰੀਬ ਰੁੱਖ ਲਗਵਾਏ ਗਏ ਹਨ ਜੋ ਕਿ ਵਾਤਾਵਰਨ ਨੂੰ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਰੱਖਣ ਵਿਚ ਸਹਾਈ ਹੋ ਰਹੇ ਹਨ।
ਵਿਦਿਅਕ ਪ੍ਰਾਜੈਕਟ
ਸ੍ਰੀ ਗੁਰੂ ਅੰਗਦ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਗੁਰਪੁਰਬ 18 ਅਪ੍ਰੈਲ, 2004 ਨੂੰ ਖਡੂਰ ਸਾਹਿਬ ਵਿਖੇ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ ਸੰਸਾਰ ਪੱਧਰ ’ਤੇ ਮਨਾਇਆ ਗਿਆ। ਸ਼ਤਾਬਦੀ ਸਮਾਗਮਾਂ ਦੌਰਾਨ ਬਾਬਾ ਸੇਵਾ ਸਿੰਘ ਜੀ ਵਲੋਂ ਅਧਿਆਤਮਿਕਤਾ, ਵਿੱਦਿਆ ਅਤੇ ਖੇਡਾਂ ਦੇ ਖੇਤਰ ਵਿਚ ਕਈ ਪਰਿਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ। ਪਰਿਯੋਜਨਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਕਾਰ ਸੇਵਾ ਖਡੂਰ ਸਾਹਿਬ ਵੱਲੋਂ ‘ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ (ਰਜਿ.) ਖਡੂਰ ਸਾਹਿਬ’ ਦੀ ਸਥਾਪਨਾ ਕੀਤੀ ਗਈ ਅਤੇ ਇੱਕ ਬਹੁ-ਮੰਜ਼ਲੀ ਇਮਾਰਤ ‘ਨਿਸ਼ਾਨ-ਏ-ਸਿੱਖੀ’ ਦਾ ਨੀਂਹ ਪੱਥਰ ਰੱਖਿਆ ਗਿਆ ।
ਨਿਸ਼ਾਨ-ਏ-ਸਿੱਖੀ
ਸਿੰਘਾਪੁਰ ਨਿਵਾਸੀ ਸ. ਕਰਤਾਰ ਸਿੰਘ ਠਕਰਾਲ ਅਤੇ ਪਰਿਵਾਰ ਦੇ ਵਿਸ਼ੇਸ਼ ਸਹਿਯੋਗ ਨਾਲ ਇਸ ਅੱਠ ਮੰਜ਼ਿਲਾ ਪੰਜ-ਭੁਜ ਆਕਾਰ ਵਾਲੀ ਇਮਾਰਤ ਦਾ ਨਿਰਮਾਣ ਲਗਭਗ 5 ਸਾਲਾਂ ਵਿੱਚ ਸੰਪੂਰਨ ਹੋਇਆ। ਕੁਦਰਤੀ ਭੂ-ਦ੍ਰਿਸ਼ (ਲੈਂਡਸਕੇਪਿੰਗ) ਤਰੀਕੇ ਨਾਲ ਕੀਤੇ ਹਰੇ-ਭਰੇ ਵਾਤਾਵਰਣ ਵਿੱਚ ਤਿਆਰ ਹੋਈ ਇਮਾਰਤ ਦੇ ਕੇਂਦਰ ’ਚ ਵੱਡਾ ਪਾਰਦਰਸ਼ੀ ਗੁੰਬਦ ਹੋਣ ਕਾਰਨ ਸੂਰਜ ਦੀ ਰੌਸ਼ਨੀ ਮੌਜੂਦ ਰਹਿੰਦਾ ਹੈ ਅਤੇ ਹਵਾ ਕਿਸੇ ਵੀ ਦਿਸ਼ਾ ਵਿੱਚ ਵਗਦੀ ਹੋਵੇ, ਇਮਾਰਤ ਦੇ ਅੰਦਰ ਮਹਿਸੂਸ ਹੁੰਦੀ ਹੈ। ਸ਼ੋਰ-ਰਹਿਤ ਬਿਜਲੀ ਜੈਨਰੇਟਰ, ਜ਼ਰੂਰਤ ਮੁਤਾਬਿਕ ਏਅਰ ਕੰਡੀਸ਼ੰਡ ਕਮਰੇ, ਤਿੰਨ ਲਿਫਟਾਂ, ਪਾਣੀ ਅਤੇ ਹੋਰ ਮੁੱਢਲੀਆਂ ਸਹੂਲਤਾਂ ਦਾ ਵਿਸ਼ੇਸ਼ ਪ੍ਰਬੰਧ ਹੈ। ਘੱਟ ਬਿਜਲੀ ਦੀ ਖਪਤ ਵਾਲੇ ਉਪਕਰਨਾਂ, ਸੁਰੱਖਿਆ ਕੈਮਰਿਆਂ ਅਤੇ ਇੰਟਰਕਾਮ ਫੋਨ ਦੇ ਨਾਲ ਇੰਟਰਨੈਟ ਦੀ ਵਾਈ-ਫਾਈ 4 ਐਮ.ਬੀ.ਪੀ.ਐਸ ਦੀ ਲੀਜ਼ ਲਾਈਨ ਸਰਵਿਸ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ ਹੈ। ਕੈਨੇਡਾ ਨਿਵਾਸੀ ਡਾ. ਰਘਬੀਰ ਸਿੰਘ ਬੈਂਸ ਜੀ ਦੀ ਦੇਖ-ਰੇਖ ਹੇਠ ਇਮਾਰਤ ਦੇ ਹੇਠਲੇ ਹਿੱਸੇ (ਬੇਸਮੈਂਟ) ਵਿੱਚ ਆਧੁਨਿਕ ਹਾਲ (ਆਡੀਟੋਰੀਅਮ) ਬਣਾਇਆ ਗਿਆ ਹੈ, ਜਿਸ ਵਿੱਚ ਗੋਸ਼ਟੀਆਂ, ਭਾਸ਼ਣ ਤੇ ਸੈਮੀਨਾਰ ਕਰਵਾਏ ਜਾਂਦੇ ਹਨ। ਜ਼ਮੀਨੀ ਮੰਜ਼ਿਲ ਉਪਰ ਸਵਾਗਤੀ ਦਫ਼ਤਰ, ਪ੍ਰਬੰਧਕੀ ਬਲਾਕ ਅਤੇ ਕਾਨਫਰੰਸ ਹਾਲ ਦੀ ਸਥਾਪਨਾ ਕੀਤੀ ਗਈ ਹੈ। ਬਾਕੀ ਦੀਆਂ ਮੰਜ਼ਿਲਾਂ ਉਪਰ ਵੱਖ-ਵੱਖ ਇੰਸਟੀਚਿਊਟਾਂ ਲਈ ਪ੍ਰਬੰਧਕੀ ਦਫ਼ਤਰ, ਪੁਸਤਕਾਲੇ (ਲਾਇਬ੍ਰੇਰੀ) ਅਤੇ ਕਲਾਸ ਰੂਮ, ਸਟੱਡੀ ਰੂਮ ਆਦਿ ਦਾ ਪ੍ਰਬੰਧ ਹੈ। ਉਪਰਲੀ ਮੰਜ਼ਿਲ ਵਿੱਚ ਕੰਪਿਊਟਰਾਇਜ਼ਡ ਪੁਸਤਕਾਲਾ ਬਣਾਇਆ ਜਾ ਰਿਹਾ ਹੈ, ਜਿਸ ਵਿੱਚ ਹਰ ਖ਼ੇਤਰ ਨਾਲ ਸਬੰਧਿਤ ਕਿਤਾਬਾਂ ਅਤੇ ਵਿੱਦਿਅਕ ਸੌਫ਼ਟਵੇਅਰ ਉਪਲੱਬਧ ਹੋਣਗੇ। ਇਮਾਰਤ ਨੂੰ ਵਾਤਾਵਰਣ ਪੱਖੀ (ਈਕੋ-ਫਰੈਂਡਲੀ) ਬਣਾਉਣ ਲਈ ਹੋਰ ਉਪਰਾਲੇ ਜਾਰੀ ਹਨ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ 18 ਅਪ੍ਰੈਲ, 2011 ਵਾਲੇ ਸ਼ੁੱਭ ਦਿਹਾੜੇ ’ਤੇ ਇਸ ਇਮਾਰਤ ਦਾ ਉਦਘਾਟਨ ਵੱਲੋਂ ਕੀਤਾ ਗਿਆ। ਇਸ ਇਮਾਰਤ ਵਿਚ ਚੱਲ ਰਹੇ ਇੰਸਟੀਚਿਊਟ-
ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਰਿਲੀਜੀਅਸ ਸਟੱਡੀਜ਼
ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿੱਪੀ ਦਾ ਵਿਕਾਸ ਕਰਦਿਆਂ ਬਾਲ-ਬੋਧ ਤਿਆਰ ਕਰਵਾ ਕੇ ਸੰਗਤਾਂ ਵਿੱਚ ਮੁਹੱਈਆ ਕਰਵਾਏ ਸਨ ਅਤੇ ਗੁਰਮਤਿ ਦੇ ਪਹਿਲੇ ਸਕੂਲ ਦੀ ਸਥਾਪਨਾ ਕੀਤੀ ਸੀ। ਇਹਨਾਂ ਮਹਾਨ ਕਾਰਜਾਂ ਦੀ ਰੌਸ਼ਨੀ ਵਿਚ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ‘ਗੁਰ ਕੀ ਸੇਵਾ ਸਬਦੁ ਵੀਚਾਰੁ॥’ ਨੂੰ ਮੁੱਖ ਰੱਖਦਿਆਂ 2009 ਵਿੱਚ ਇਸ ਅਕੈਡਮੀ ਦੀ ਸਥਾਪਨਾ ਕੀਤੀ ਗਈ ਸੀ। ਇਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਧਰਮ ਅਧਿਐਨ ਵਿਚ ਬੀ.ਏ. ਅਤੇ ਐਮ.ਏ. (ਆਨਰਜ਼) ਅਤੇ ਗੁਰਮਤਿ ਅਧਿਐਨ ਦਾ ਪੰਜ ਸਾਲਾ ਪੋਸਟ ਗ੍ਰੈਜੂਏਟ ਡਿਪਲੋਮਾ ਕਰਵਾਇਆ ਜਾਂਦਾ ਹੈ। ਇਸ ਇੰਸਟੀਚਿਊਟ ਦਾ ਮਨੋਰਥ ਸ਼ਰਧਾ-ਭਾਵਨਾ ਵਾਲੇ ਉਚ-ਕੋਟੀ ਦੇ ਪ੍ਰਚਾਰਕ, ਵਿਦਵਾਨ, ਖੋਜਕਾਰ, ਅਧਿਆਪਕ ਆਦਿ ਤਿਆਰ ਕਰਨਾ ਹੈ। ਇਸ ਡਿਪਲੋਮੇ ਵਿਚ ਹਰ ਸਾਲ ਲਗਭਗ 20 ਵਿਦਿਆਰਥੀਆਂ ਨੂੰ 10+2 ਦੀ ਪ੍ਰੀਖਿਆ ਤੋਂ ਬਾਅਦ ਇਮਤਿਹਾਨ ਲੈ ਕੇ ਦਾਖ਼ਲ ਕੀਤਾ ਜਾਂਦਾ ਹੈ। ਇਸ ਵਿਚ ਵਿਦਿਆਰਥੀਆਂ ਨੂੰ ਧਰਮ ਅਧਿਐਨ ਵਿਚ ਬੀ. ਏ. ਅਤੇ ਐਮ. ਏ. (ਆਨਰਜ਼) ਦੀ
     ਬਾਕੀ ਸਫ਼ਾ 2 ’ਤੇ
ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕਰਵਾਉਣ ਦੇ ਨਾਲ-ਨਾਲ ਵਿਸ਼ੇਸ਼ ਤੌਰ ’ਤੇ ਗੁਰਮਤਿ ਦੀ ਵਿੱਦਿਆ ਦਿੱਤੀ ਜਾਂਦੀ ਹੈ। ਵਿਦਿਆਰਥੀਆਂ ਨੂੰ ਪੜ੍ਹਾਈ, ਰਿਹਾਇਸ਼, ਟਰਾਂਸਪੋਰਟ ਅਤੇ ਭੋਜਨ ਆਦਿ ਦੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ।
ਕੰਪੀਟੀਟਿਵ ਇਮਤਿਹਾਨਾਂ ਦੀ ਤਿਆਰੀ : ਇਸ ਤਹਿਤ ਵਿਦਿਆਰਥੀਆਂ ਨੂੰ ਬੋਰਡ  ਦਾ ਸਿਲੇਬਸ ਪੜ੍ਹਾਏ ਜਾਣ ਦੇ ਨਾਲ-ਨਾਲ ਵਿਸ਼ੇਸ਼ ਤੌਰ ’ਤੇ ਕੰਪੀਟੀਟਿਵ ਪ੍ਰੀਖਿਆਵਾਂ ਜਿਵੇਂ ਆਈ.ਆਈ.ਟੀ, ਏ.ਆਈ.ਪੀ.ਐਮ.ਟੀ, ‘ਏਮਜ਼’ ਆਦਿ ਲਈ ਤਿਆਰ ਕੀਤਾ ਜਾਂਦਾ ਹੈ, ਤਾਂ ਜੋ ਉਹ ਵੱਕਾਰੀ ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ ਵਿਚ ਦਾਖਲਾ ਲੈ ਸਕਣ। ਇਹ ਪੜ੍ਹਾਈ ਤੇ ਤਿਆਰੀ ਘੱਟ ਫੀਸ ’ਤੇ ਕੋਟਾ (ਰਾਜਸਥਾਨ) ਦੇ ਟਰੇਂਡ ਅਤੇ ਉ¤ਚ-ਯੋਗਤਾ ਵਾਲੇ ਅਧਿਆਪਕਾਂ ਰਾਹੀਂ ਕਰਵਾਈ ਜਾਂਦੀ ਹੈ। ਵਿਦਿਆਰਥੀਆਂ ਨੂੰ ਅਤਿ-ਆਧੁਨਿਕ ਸਮਾਨ ਤੇ ਤਕਨੀਕਾਂ ਨਾਲ ਲੈਸ ਕਲਾਸ ਰੂਮਾਂ ਸਮੇਤ ਹਰੇਕ ਤਰ੍ਹਾਂ ਦੀਆਂ ਸਬੰਧਿਤ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਥੋਂ ਪੜ੍ਹਾਈ ਕਰਕੇ ਅਨੇਕਾਂ ਵਿਦਿਆਰਥੀ ਵੱਕਾਰੀ ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ ਵਿੱਚ ਦਾਖ਼ਲਾ ਲੈ ਚੁੱਕੇ ਹਨ।
ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਕੈਰੀਅਰ ਐਂਡ ਕੋਰਸਿਜ਼ : ਮਾਇਕ ਪੱਖੋਂ ਕਮਜ਼ੋਰ ਜਾਂ ਬੇਰੁਜ਼ਗਾਰ ਲੜਕੇ-ਲੜਕੀਆਂ ਦੀ ਪੁਲਿਸ ਅਤੇ ਵੱਖ-ਵੱਖ ਸੁਰੱਖਿਆ ਬਲਾਂ ਵਿੱਚ ਭਰਤੀ ਕਰਾਉਣ ਦੇ ਲਈ ਸੇਵਾ-ਮੁਕਤ ਫੌਜੀ ਅਧਿਕਾਰੀਆਂ ਰਾਹੀਂ ਕੋਚਿੰਗ ਅਤੇ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ। ਲੜਕੀਆਂ ਨੂੰ ਪੜ੍ਹਾਈ, ਟਰਾਂਸਪੋਰਟ, ਭੋਜਨ, ਰਿਹਾਇਸ਼ ਆਦਿ ਦੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਸਿਖਲਾਈ ਤੇ ਸਿੱਖਿਆ ਪ੍ਰਾਪਤ ਹੁਣ ਤੱਕ 300 ਤੋਂ ਜਿਆਦਾ ਲੜਕੇ-ਲੜਕੀਆਂ (48 ਲੜਕੇ ਅਤੇ 253 ਲੜਕੀਆਂ) ਪੁਲਿਸ, ਫੌਜ, ਬੀ.ਐਸ.ਐਫ, ਸੀ.ਆਰ.ਪੀ.ਐਫ. ਤੇ ਹੋਰ ਕੇਂਦਰੀ ਸੁਰੱਖਿਆ ਬਲਾਂ ਵਿੱਚ ਭਰਤੀ ਹੋ ਚੁੱਕੇ ਹਨ।
ਐਨ.ਡੀ.ਏ. ਦੀ ਤਿਆਰੀ : ਦੇਸ਼ ਅਤੇ ਸਮਾਜ ਦੀ ਸੰਤੁਲਿਤ ਤਰੱਕੀ ਲਈ ਇਮਾਨਦਾਰ ਅਤੇ ਮਿਹਨਤੀ ਅਧਿਕਾਰੀਆਂ (ਅਫ਼ਸਰਾਂ) ਦੀ ਲੋੜ ਹੁੰਦੀ ਹੈ, ਇਸ ਮੰਤਵ ਲਈ ਇਸ ਵਿੰਗ ਦੀ ਸਥਾਪਨਾ ਸੰਨ 2012 ਵਿੱਚ ਕੀਤੀ ਗਈ ਸੀ। ਇਸ ਤਹਿਤ ਸੇਵਾ ਮੁਕਤ ਉ¤ਚ ਫੌਜੀ ਅਫ਼ਸਰਾਂ ਅਤੇ ਉ¤ਚ ਯੋਗਤਾ ਵਾਲੇ ਅਧਿਆਪਕਾਂ ਰਾਹੀਂ 10+1 ਅਤੇ 10+2 ਦੇ ਵਿਦਿਆਰਥੀਆਂ ਨੂੰ ਘੱਟ ਫੀਸ ’ਤੇ ਬੋਰਡ ਦਾ ਸਿਲੇਬਸ ਪੜ੍ਹਾਏ ਜਾਣ ਦੇ ਨਾਲ-ਨਾਲ ਐਨ.ਡੀ.ਏ. (ਨੈਸ਼ਨਲ ਡਿਫੈਂਸ ਅਕੈਡਮੀ) ਦੇ ਇਮਤਿਹਾਨ ਲਈ ਤਿਆਰ ਕੀਤਾ ਜਾਂਦਾ ਹੈ।
ਸਿਵਿਲ ਸਰਵਿਸਿਜ਼ ਇਮਤਿਹਾਨ ਦੇਣ ਦੇ ਇੱਛੁਕ ਵਿੱਦਿਆਰਥੀਆਂ ਲਈ ਵਜੀਫ਼ਾ ਯੋਜਨਾ : ਇਸ ਯੋਜਨਾ ਅਧੀਨ ਉਹਨਾਂ ਹੋਣਹਾਰ ਤੇ ਲੋੜਵੰਦ ਵਿੱਦਿਆਰਥੀਆਂ ਨੂੰ ਵਜੀਫੇ ਦੇ ਰੂਪ ’ਚ ਵਿੱਤੀ ਮਦਦ ਦਿੱਤੀ ਜਾਂਦੀ ਹੈ, ਜਿਹਨਾਂ ਨੇ ਆਈ.ਏ.ਐ¤ਸ. ਅਤੇ ਅਲਾਈਡ ਸਰਵਿਸਿਜ਼ ਦੇ ਪ੍ਰੀਲਿਮਿਨਰੀ ਇਮਤਿਹਾਨ ਲਈ ਕੁਆਲੀਫਾਈ ਕੀਤਾ ਹੋਵੇ। ਨਿਰਧਾਰਿਤ ਸ਼ਰਤਾਂ ਤੇ ਮਾਪਦੰਡਾਂ ’ਤੇ ਜਿਹੜਾ ਵਿੱਦਿਆਰਥੀ ਪੂਰਾ ਉਤਰਦਾ ਹੈ, ਉਸ ਨੂੰ 50,000 ਰੁਪਏ ਦਾ ਵਜੀਫਾ ਦਿੱਤਾ ਜਾਂਦਾ ਹੈ। ਭਵਿੱਖ ਵਿਚ ਇਸ ਇਮਤਿਹਾਨ ਦੀ ਤਿਆਰੀ ਕਰਾਉਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ।
ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਖਡੂਰ ਸਾਹਿਬ : ਲੋਕਾਈ ਦੀ ਮੰਗ ਨੂੰ ਮੁੱਖ ਰਖਦਿਆਂ ਵਲੋਂ ਕਾਰ ਸੇਵਾ ਦੇ ਆਪਣੇ ਅਗਲੇ ਪ੍ਰਾਜੈਕਟ ਤਹਿਤ ਖਡੂਰ ਸਾਹਿਬ ਵਿਖੇ ਕੌਮਾਂਤਰੀ ਪੱਧਰ ਦਾ ਸਕੂਲ ਖੋਲ੍ਹਿਆ ਜਾ ਰਿਹਾ ਹੈ, ਜਿਸ ਦਾ ਨਾਂ ‘ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ’ ਰੱਖਿਆ ਗਿਆ ਹੈ। ਤਕਰੀਬਨ 6 ਏਕੜ ’ਚ ਬਣਨ ਵਾਲਾ ਇਹ ਸਕੂਲ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਇਹ ਸਕੂਲ ਸੀਨੀਅਰ ਸੈਕੰਡਰੀ ਪੱਧਰ ਦਾ ਹੋਵੇਗਾ ਅਤੇ ਸੀ.ਬੀ.ਐ¤ਸ.ਈ. ਨਵੀਂ ਦਿੱਲੀ ਨਾਲ ਐਫੀਲੀਏਟਿਡ ਹੋਵੇਗਾ। ਇਸ ਵਿਚ ਦੁਨੀਆ ਦੀ ਨਵੀਨ ਤਕਨਾਲੋਜੀ ਵਰਤੀ ਜਾਵੇਗੀ ਤੇ ਉਚ-ਯੋਗਤਾ ਵਾਲਾ ਅਧਿਆਪਨ ਅਮਲਾ ਭਰਤੀ ਕੀਤਾ ਜਾਵੇਗਾ।
ਹੋਰ ਅਦਾਰੇ
ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ
ਇਹ ਕਾਲਜ ਪਂੇਡੂ ਇਲਾਕੇ ਦੇ ਵਿੱਦਿਆਰਥੀਆਂ ਨੂੰ ਵਿੱਦਿਆ ਰੂਪੀ ਚਾਨਣ ਦੇ ਰਿਹਾ ਹੈ। ਇਸ ਕਾਲਜ ਵਿਚ ਐਮ.ਏ. (ਪੰਜਾਬੀ), ਐਮ. ਐਸ. ਸੀ. (ਆਈ.ਟੀ), ਬੀ.ਸੀ.ਏ, ਬੀ.ਬੀ.ਏ, ਬੀ.ਐਸ.ਸੀ. (ਆਈ.ਟੀ), ਬੀ.ਐਸ.ਸੀ. (ਕੰਪਿਊਟਰ ਸਾਇੰਸ), ਬੀ.ਐਸ.ਸੀ. (ਅਰਥ ਸ਼ਾਸ਼ਤਰ), ਬੀ.ਕਾਮ. (ਪ੍ਰੋਫੈਸ਼ਨਲ), ਬੀ.ਕਾਮ. (ਰੈਗੂਲਰ), ਬੀ.ਏ, +1 ਅਤੇ +2 (ਆਰਟਸ), ਪੀ.ਜੀ.ਡੀ.ਸੀ.ਏ, ਡੀ.ਸੀ.ਏ, ਡਿਪਲੋਮਾ ਇਨ ਰੈਫਰੀਜਰੇਸ਼ਨ ਅਤੇ ਏਅਰ ਕੰਡੀਸ਼ਨਿੰਗ, ਡਿਪਲੋਮਾ ਆਫ ਇਲੈਕਟਰੀਸ਼ਨ, ਡਿਪਲੋਮਾ ਇਨ ਸਟਿਚਿੰਗ ਐਂਡ ਟੇਲਰਿੰਗ ਕਰਵਾਏ ਜਾਂਦੇ ਹਨ। ਹਰ ਸਾਲ ਯੂਨੀਵਰਸਿਟੀ ਦੀ ਅਕਾਦਮਿਕ ਮੈਰਿਟ ਵਿਚ ਇਸ ਕਾਲਜ ਦੇ ਵਿੱਦਿਆਰਥੀ ਉਚੀਆਂ ਪੁਜੀਸ਼ਨਾਂ ਪ੍ਰਾਪਤ ਕਰਦੇ ਹਨ।
ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ ਖਡੂਰ ਸਾਹਿਬ
ਸੰਨ 2004 ਵਿਚ ਮਨਾਏ ਗਏ ਸ੍ਰੀ ਗੁਰੂ ਅੰਗਦ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਥਾਪਿਤ ਕੀਤਾ ਗਿਆ ਇਹ ਕਾਲਜ, ਸ਼ਾਨਦਾਰ ਅਤੇ ਹਵਾਦਾਰ ਇਮਾਰਤ ਵਿੱਚ ਵਿੱਦਿਆਰਥੀਆਂ ਨੂੰ ਯੋਗ ਅਧਿਆਪਕਾਂ ਤੋਂ ਇਲਾਵਾ ਹਰ ਸੰਭਵ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ ਤੇ ਹਰ ਸਾਲ 100 ਵਿੱਦਿਆਰਥੀਆਂ ਨੂੰ ਇਥੇ ਬੀ.ਐਡ. ਕਰਾਈ ਜਾਂਦੀ ਹੈ। ਐਨ.ਸੀ.ਟੀ.ਈ. ਜੈਪੁਰ ਵੱਲੋਂ ਕਾਲਜ ਨੂੰ ਈ.ਟੀ.ਟੀ (ਡੀ.ਐਲ.ਐਡ) ਕੋਰਸ 50 ਵਿਦਿਆਰਥੀਆਂ ਲਈ ਸ਼ੁਰੂ ਕਰਨ ਦੀ ਪ੍ਰਵਾਨਗੀ ਵੀ ਮਿਲ ਗਈ ਹੈ।
ਬਾਬਾ ਗੁਰਮੁਖ ਸਿੰਘ ਬਾਬਾ ਉ¤ਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ, ਖਡੂਰ ਸਾਹਿਬ : ਬਾਬਾ ਉ¤ਤਮ ਸਿੰਘ ਜੀ ਵੱਲੋਂ ਸਮੇਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇਹ ਸਕੂਲ ਸੰਨ 1984 ਵਿਚ ਸ਼ੁਰੂ ਕੀਤਾ ਗਿਆ ਸੀ। ਸਕੂਲ ਦਾ ਉਦੇਸ਼ ਪੇਂਡੂ ਬੱਚਿਆਂ ਨੂੰ ਮਿਆਰੀ ਅਤੇ ਸਸਤੀ ਵਿੱਦਿਆ ਦੇ ਕੇ ਗੁਰਸਿੱਖੀ ਅਸੂਲਾਂ ’ਤੇ ਚਲਦਿਆਂ ਸਮੇਂ ਦੇ ਹਾਣੀ ਬਣਾਉਣਾ ਹੈ। ਇਸ ਵਿਚ 2300 ਦੇ ਕਰੀਬ ਵਿੱਦਿਆਰਥੀ ਵਿੱਦਿਆ ਪ੍ਰਾਪਤ ਕਰ ਰਹੇ ਹਨ। ਪੜ੍ਹਾਈ ਦੇ ਨਾਲ-ਨਾਲ ਸਕੂਲ ਵਿਚ ਧਾਰਮਿਕ ਅਤੇ ਕੰਪਿਊਟਰ ਵਿੱਦਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਆਧੁਨਿਕ ਸੂਚਨਾ ਅਤੇ ਤਕਨਾਲੋਜੀ ਦੇ ਮਿਆਰਾਂ ਮੁਤਾਬਿਕ ਸਕੂਲ ਵਿਚ ਐਜੂਕਾਮ ਦੇ ਸਮਾਰਟ ਬੋਰਡਾਂ ਰਾਹੀਂ ਅਧਿਆਪਨ ਕਾਰਜ ਕੀਤਾ ਜਾਂਦਾ ਹੈ। ਸਾਇੰਸ ਦੀ ਪੜ੍ਹਾਈ ਬਹੁਤ ਹੀ ਉ¤ਚ ਅਤੇ ਮਿਆਰੀ ਪੱਧਰ ਦੀ ਕਰਵਾਈ ਜਾਂਦੀ ਹੈ, ਤਾਂ ਕਿ ਇਥੋਂ ਦੇ ਪੜ੍ਹੇ ਬੱਚੇ ਚੰਗੇ ਤੇ ਵਧੀਆ ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ ਵਿਚ ਦਾਖਲ ਹੋ ਸਕਣ। ਇਸ ਲਈ ਸਕੂਲ ਵਿੱਚ ਆਧੁਨਿਕ ਤਕਨੀਕ ਵਾਲੀਆਂ ਲੈਬਾਂ ਤਿਆਰ ਕੀਤੀਆਂ ਗਈਆਂ ਹਨ। ਇਹ ਸਕੂਲ ਕੋ-ਐਜੂਕੇਸ਼ਨਲ ਹੈ।
ਬੀਬੀ ਅਮਰੋ ਗਰਲਜ਼ ਹੋਸਟਲ (ਲੜਕੀਆਂ) : ਬੀਬੀ ਅਮਰੋ ਗਰਲਜ਼ ਹੋਸਟਲ ਸੰਨ 2010 ਵਿੱਚ ਸਥਾਪਿਤ ਕੀਤਾ ਗਿਆ ਸੀ, ਜਿਸ ਵਿਚ ਕਾਰ ਸੇਵਾ ਖਡੂਰ ਸਾਹਿਬ ਅਧੀਨ ਆਉਂਦੇ ਸਾਰੇ ਵਿੱਦਿਅਕ ਅਦਾਰਿਆਂ ਵਿੱਚ ਵਿੱਦਿਆ ਪ੍ਰਾਪਤ ਕਰ ਰਹੀਆਂ ਲੜਕੀਆਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ। ਰਾਜ ਸਭਾ ਮੈਂਬਰ ਪਦਮ ਵਿਭੂਸ਼ਣ ਡਾ. ਮਨੋਹਰ ਸਿੰਘ ਗਿੱਲ ਵੱਲੋਂ ਆਪਣੇ ਰਾਜ ਸਭਾ ਕੋਟੇ ਵਿਚੋਂ ਇਸ ਹੋਸਟਲ ਲਈ ਵਿਸ਼ੇਸ਼ ਮਾਲੀ ਸਹਿਯੋਗ ਦਿੱਤਾ ਗਿਆ ਹੈ।
ਭਾਈ ਬਾਲਾ ਜੀ ਹੋਸਟਲ (ਲੜਕੇ) : ‘ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ’ ਅਧੀਨ ਚਲਦੇ ਵੱਖ-ਵੱਖ ਵਿੱਦਿਅਕ ਅਦਾਰਿਆਂ ਵਿਚ ਪੜ੍ਹਦੇ ਵਿੱਦਿਆਰਥੀਆਂ (ਲੜਕਿਆਂ) ਨੂੰ ਸਸਤੀ ਤੇ ਮਿਆਰੀ ਰਿਹਾਇਸ਼ ਦੀ ਸਹੂਲਤ ਪ੍ਰਦਾਨ ਕਰਨ ਲਈ ਭਾਈ ਬਾਲਾ ਜੀ ਹੋਸਟਲ (ਲੜਕੇ) ਦੀ ਇਮਾਰਤ ਉਸਾਰੀ ਅਧੀਨ ਹੈ। ਇਸ ਹੋਸਟਲ ਦਾ ਪ੍ਰਯੋਜਨ ਵਿੱਦਿਆਰਥੀਆਂ ਨੂੰ ਇੱਕ ਵਿਵਸਥਿਤ ਅਤੇ ਅਨੁਸ਼ਾਸਤ ਵਾਤਾਵਰਨ ਦੇ ਅੰਤਰਗਤ ਰੱਖ ਕੇ ਉਚੇਰੀ ਜੀਵਨ-ਜਾਚ ਦੇ ਧਾਰਨੀ ਬਣਾਉਣਾ ਹੈ। ਇਸ ਹੋਸਟਲ ਦੀ ਉਸਾਰੀ ਵਿਚ ਇੰਗਲੈਂਡ ਦੀ ਸੰਗਤ ਦਾ ਵਡਮੁੱਲਾ ਯੋਗਦਾਨ ਹੈ। ਇੰਗਲੈਂਡ ਨਿਵਾਸੀ ਸ. ਬੂਟਾ ਸਿੰਘ ਕੂਨਰ ਵਲੋਂ ਇਸ ਹੋਸਟਲ ਦਾ ਨੀਂਹ ਪੱਥਰ ਆਪਣੇ ਕਰ ਕਮਲਾਂ ਨਾਲ ਰੱਖਿਆ ਗਿਆ।
ਸ੍ਰੀ ਗੁਰੁ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਰਤਾਰਪੁਰ, ਜਲੰਧਰ : ਇਸ ਸੰਸਥਾ ਦਾ ਉਦਘਾਟਨ ਸੰਨ 1987 ਵਿਚ ਸੰਤ ਬਾਬਾ ਉੱਤਮ ਸਿੰਘ ਜੀ ਦੁਆਰਾ ਪੇਂਡੂ ਬੱਚਿਆਂ ਦੀਆਂ ਅਕਾਦਮਿਕ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਸੀ। ਮੌਜੂਦਾ ਸਮੇਂ ਇਹ ਸਕੂਲ਼ 10+2 ਜਮਾਤ ਤੱਕ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ।
ਪੰਜਾਬ ਤੋਂ ਬਾਹਰ ਦੀਆਂ ਵਿੱਦਿਅਕ ਸੰਸਥਾਵਾਂ
ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਬੂਟੀ ਕੂਈਆਂ, ਜ਼ਿਲ੍ਹਾ ਭਿੰਡ (ਮੱਧ ਪ੍ਰਦੇਸ਼): ਇਹ ਸਕੂਲ ਸੰਨ 1997 ਵਿਚ ਅਕਾਦਮਿਕ ਤੌਰ ’ਤੇ ਪੱਛੜੇ ਇਲਾਕੇ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਲਈ ਸਥਾਪਿਤ ਕੀਤਾ ਗਿਆ ਸੀ। ਇਹ ਸਕੂਲ ਆਰਥਿਕ ਪੱਖੋਂ ਸਵੈ-ਨਿਰਭਰ ਹੈ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਿੱਖਿਆ ਪ੍ਰਸਾਰ ਸੰਮਤੀ ਨਾਂ ਦੀ ਸਥਾਨਕ ਪ੍ਰਬੰਧਕ ਕਮੇਟੀ ਇਸ ਦਾ ਪ੍ਰਬੰਧ ਚਲਾ ਰਹੀ ਹੈ। ਇਸ ਵਿਚ ਲਗਭਗ 1200 ਵਿੱਦਿਆਰਥੀ ਵਿੱਦਿਆ ਲੈ ਰਹੇ ਹਨ।
ਬੰਦੀ ਛੋੜ ਅਕੈਡਮੀ ਮੋਹਣਾ, ਜ਼ਿਲ੍ਹਾ ਗਵਾਲੀਅਰ (ਮੱਧ ਪ੍ਰਦੇਸ਼) : ਇਹ ਅਕੈਡਮੀ ਆਗਰਾ-ਮੁੰਬਈ ਰਾਸ਼ਟਰੀ ਰਾਜ ਮਾਰਗ ਨੰ.3 ਉ¤ਤੇ ਗਵਾਲੀਅਰ ਤੋਂ ਸ਼ਿਵਪੁਰੀ ਵੱਲ 57 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਸ ਇਲਾਕੇ ਦੀ ਵਸਨੀਕ ਸੰਗਤ ਦੇ ਕਹਿਣ ਉਤੇ ਪਿੰਡ ਮੋਹਣਾ ਵਿਖੇ ਸੰਨ 2002 ਵਿਚ ਇਸ ਅਕੈਡਮੀ ਦੀ ਸਥਾਪਨਾ ਕੀਤੀ ਗਈ। ਇਸ ਅਕੈਡਮੀ ਕੋਲ ਵਧੀਆ ਖੇਡ ਮੈਦਾਨ ਹੈ ਅਤੇ ਵਿੱਦਿਆਰਥੀਆਂ ਨੂੰ ਸਾਰੀਆਂ ਚੰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਵਿਚ ਇਸ ਸਮੇਂ 310 ਵਿੱਦਿਆਰਥੀ ਵਿੱਦਿਆ ਲੈ ਰਹੇ ਹਨ।
ਬੰਦੀ ਛੋੜ ਅਕੈਡਮੀ ਗੁਰਸੌਂਹਦੀ, ਜ਼ਿਲ੍ਹਾ ਗਵਾਲੀਅਰ (ਮੱਧ ਪ੍ਰਦੇਸ਼) : ਇਹ ਸੰਸਥਾ ਮੱਧ ਪ੍ਰਦੇਸ਼ ਦੇ ਡਬਰਾ ਸ਼ਹਿਰ ਤੋਂ ਲਗਭਗ 20 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਲਾਕੇ ਦੀ ਪੇਂਡੂ ਵਸੋਂ ਦੀਆਂ ਅਕਾਦਮਿਕ ਲੋੜਾਂ ਦੀ ਪੂਰਤੀ ਲਈ ਸੰਨ 2002 ਵਿਚ ਇਹ ਅਕੈਡਮੀ ਖੋਲ੍ਹੀ ਗਈ ਸੀ। ਇਸ ਸਮੇਂ ਇਸ ਵਿਚ 320 ਵਿੱਦਿਆਰਥੀ ਵਿੱਦਿਆ ਲੈ ਰਹੇ ਹਨ।
ਪਬਲੀਕੇਸ਼ਨ ਪ੍ਰਾਜੈਕਟ : ਸ੍ਰੀ ਗੁਰੂ ਅੰਗਦ ਦੇਵ ਜੀ ਵਲੋਂ ਖਡੂਰ ਸਾਹਿਬ ਵਿਖੇ ਜਿਥੇ ਸਾਹਿਤ ਸਿਰਜਣਾ (ਜਨਮ ਸਾਖੀਆਂ ਦੇ ਰੂਪ ਵਿਚ) ਕਰਵਾਈ ਗਈ, ਉਥੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕੀਤਾ ਗਿਆ। ਗੁਰੂ ਸਾਹਿਬ ਦੇ ਇਹਨਾਂ ਮਹਾਨ ਕਾਰਜਾਂ ਤੋਂ ਸੇਧ ਲੈਂਦੇ ਹੋਏ ਹਾਲ ਹੀ ਵਿਚ ਤਿਮਾਹੀ ਪੰਜਾਬੀ ਮੈਗ਼ਜ਼ੀਨ ‘ਨਿਸ਼ਾਨ-ਏ-ਸਿੱਖੀ’ ਸ਼ੁਰੂ ਕੀਤਾ ਹੈ। ਇਸ ਦਾ ਪਲੇਠਾ ਅੰਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ 28 ਫਰਵਰੀ, 2014 ਨੂੰ ਜਾਰੀ ਕੀਤਾ। ਇਸ ਮੈਗ਼ਜ਼ੀਨ ਦਾ ਮਨੋਰਥ ਗੁਰਮਤਿ ਫਲਸਫ਼ੇ, ਸਿੱਖ ਸਿਧਾਂਤਾਂ, ਗੁਰੂ ਆਸ਼ੇ ਅਤੇ ਪੰਜਾਬੀ ਬੋਲੀ ਦਾ ਪ੍ਰਚਾਰ-ਪ੍ਰਸਾਰ ਕਰਨ ਤੋਂ ਇਲਾਵਾ ਸਿੱਖ ਇਤਿਹਾਸ, ਵਿਰਾਸਤ, ਸੱਭਿਆਚਾਰਕ ਕਦਰਾਂ-ਕੀਮਤਾਂ, ਵਾਤਾਵਰਨ ਸੰਭਾਲ, ਸਮਾਜਿਕ ਬੁਰਾਈਆਂ ਅਤੇ ਨਸ਼ਿਆਂ ਦੇ ਮਾਰੂ ਵਰਤਾਰੇ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ।
ਖੇਡ ਪ੍ਰਾਜੈਕਟ : ਗੁਰੂ ਅੰਗਦ ਦੇਵ ਜੀ ਵੱਲੋਂ ਮਨੁੱਖ ਨੂੰ ਸਰੀਰਕ ਪੱਖੋਂ ਤੰਦਰੁਸਤ ਬਣਾਉਣ ਲਈ ਖਡੂਰ ਸਾਹਿਬ ਵਿਖੇ ਮੱਲ ਅਖਾੜੇ ਦੀ ਕੀਤੀ ਸਥਾਪਨਾ ਨੂੰ ਸਮਰਪਿਤ ਬਾਬਾ ਉ¤ਤਮ ਸਿੰਘ ਨੈਸ਼ਨਲ ਹਾਕੀ ਅਕੈਡਮੀ ਖਡੂਰ ਸਾਹਿਬ ਦੀ ਸਥਾਪਨਾ ਜੂਨ, 2006 ਵਿੱਚ ਕੀਤੀ ਗਈ ਸੀ ਤਾਂ ਜੋ ਸੰਸਾਰ ਪੱਧਰ ਦੇ ਚੰਗੇ ਹਾਕੀ ਖਿਡਾਰੀ ਤਿਆਰ ਕੀਤੇ ਜਾ ਸਕਣ। ਖਿਡਾਰੀਆਂ ਨੂੰ ਪੜ੍ਹਾਈ, ਰਿਹਾਇਸ਼, ਖਾਣਾ, ਖੇਡ ਦਾ ਸਮਾਨ, ਐਸਟਰੋਟਰਫ਼ ਮੈਦਾਨ ਅਤੇ ਆਵਾਜਾਈ ਸਮੇਤ ਹਰੇਕ ਪ੍ਰਕਾਰ ਦੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਅਕੈਡਮੀ ਨੇ ਹੁਣ ਤੱਕ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ’ਤੇ ਮੈਚ ਖੇਡ ਕੇ ਵਿਸ਼ੇਸ਼ ਸਥਾਨ ਪ੍ਰਾਪਤ ਕੀਤੇ ਹਨ। ਇਹ ਅਕੈਡਮੀ ਉਲੰਪੀਅਨ ਸ. ਗੁਰਮੇਲ ਸਿੰਘ (ਐਸ.ਪੀ.) ਅਤੇ ਬੀਬੀ ਰਾਜਬੀਰ ਕੌਰ (ਸਾਬਕਾ ਕਪਤਾਨ, ਭਾਰਤੀ ਹਾਕੀ ਟੀਮ) ਦੀ ਨਿਗਰਾਨੀ ਹੇਠ ਚੱਲ ਰਹੀ ਹੈ।

Send this to a friend