April 14, 2026 6:48 am

ਕੈਲੰਡਰ ਸਿੱਖਾਂ ਨਾਲ ਧੋਖਾ : ਦਲ ਖਾਲਸਾ

Page-3_20 ਅੰਮ੍ਰਿਤਸਰ, 14 ਮਾਰਚ (ਪੀ. ਟੀ.)- ਅ¤ਜ ਐਸਜੀਪੀਸੀ ਵ¤ਲੋਂ ਪ੍ਰਕਾਸ਼ਤ ਨਾਨਕਸ਼ਾਹੀ ਸੰਮਤ 547 ਦੇ ਕੈਲੰਡਰ ਨੂੰ ਜਾਰੀ ਕਰਨ ਤੋਂ ਕੁਝ ਦੇਰ ਬਾਅਦ ਹੀ ਸਿ¤ਖ ਜਥੇਬੰਦੀਆਂ ਨੇ ਇਸ ਕੈਲੰਡਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿ¤ਤਾ ਹੈ। ਸਿ¤ਖ ਜਥੇਬੰਦੀ ਦਲ ਖਾਲਸਾ ਨੇ ਕਿਹਾ ਕੇ ਇਸ ਕੈਲੰਡਰ ਨੂੰ ਜਾਰੀ ਕਰਕੇ ਸ਼੍ਰੋਮਣੀ ਗੁਰਦਵਾਰਾ ਕਮੇਟੀ ਨੇ ਸਿ¤ਖਾਂ ਨਾਲ ਬਹੁਤ ਵ¤ਡਾ ਧੋਖਾ ਕੀਤਾ ਹੈ।ਅ¤ਜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਕੈਲੰਡਰ ਨੂੰ ਜਾਰੀ ਕਰਨ ਤੋਂ ਬਾਅਦ ਕਿਹਾ ਸੀ ਕਿ ਸਾਰੀਆਂ ਸਿ¤ਖ ਜਥੇਬੰਦੀਆਂ ਇਸ ਕੈਲੰਡਰ ਨੂੰ ਪ੍ਰਵਾਨ ਕਰਨ ਤੇ ਇਸੇ ਮੁਤਾਬਕ ਸਾਰੇ ਇਤਿਹਾਸਕ ਦਿਹਾੜੇ ਤੇ ਗੁਰਪੁਰਬ ਮਨਾਉਣ।ਦਲ ਖਾਲਸਾ ਦੇ ਕਨਵੀਨਰ ਕੰਵਰਪਾਲ ਸਿੰਘ ਨੇ ਕਿਹਾ ਹੈ ਕਿ ਐਸਜੀਪੀਸੀ ਵ¤ਲੋਂ ਪ੍ਰਕਾਸ਼ਤ ਕੈਲੰਡਰ ਅ¤ਜ ਨਾਨਕਸ਼ਾਹੀ ਸੰਮਤ 547 ਦੇ ਪਹਿਲੇ ਦਿਨ

ਜਾਰੀ ਜ਼ਰੂਰ ਕੀਤਾ ਗਿਆ ਹੈ ਪਰ ਇਸ ਕੈਲੰਡਰ ਵਿ¤ਚ ਲਿਖੀਆਂ ਸਾਰੀਆਂ ਤਰੀਕਾਂ ਬਿਕਰਮੀ ਕੈਲੰਡਰ ਵਾਲੀਆਂ ਹਨ।
ਉਨ੍ਹਾਂ  ਕਿਹਾ ਕੇ ਇਸ ਕੈਲੰਡਰ ਉ¤ਤੇ ਨਾਨਕਸ਼ਾਹੀ ਕੈਲੰਡਰ ਜ਼ਰੂਰ ਲਿਖਿਆ ਹੈ ਪਰ ਅਜਿਹਾ ਕੈਲੰਡਰ ਜਾਰੀ ਕਰਕੇ ਸਿ¤ਖਾਂ ਦੀ ਸਿਰਮੌਰ ਸੰਸਥਾ ਐਸਜੀਪੀਸੀ ਨੇ ਸਾਲ ਦੇ ਪਹਿਲੇ ਹੀ ਦਿਨ ਸਿ¤ਖਾਂ ਨਾਲ ਧੋਖਾ ਕੀਤਾ ਹੈ।ਉਨ੍ਹਾਂ ਕਿਹਾ ਕਿ ਐਸਜੀਪੀਸੀ ਵ¤ਲੋਂ ਇਸ ਕੈਲੰਡਰ ਵਿ¤ਚ ਗੁਰੂ ਸਾਹਿਬਾਨ ਦੇ ਗੁਰਪੁਰਬ ਤੇ ਸ਼ਹੀਦੀ ਦਿਹਾੜਿਆਂ ਦੀਆਂ ਛਾਪੀਆਂ ਗਈਆਂ ਤਰੀਕਾਂ ਸਿ¤ਖਾਂ ਨੂੰ ਭੰਬਲਭੂਸੇ ਵਿ¤ਚ ਪਾ ਰਹੀਆਂ ਹਨ। ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿ¤ਚ ਨਾਨਕਸ਼ਾਹੀ ਕੈਲੰਡਰ ਵਿਵਾਦ ਨੂੰ ਖਤਮ ਕਰਨ ਦੀ ਰਾਹ ਵਾਲ ਤੁਰੀ ਐਸਜੀਪੀਸੀ ਨੂੰ ਇਸ ਨਵੇਂ ਕੈਲੰਡਰ ਦਾ ਵਿਵਾਦ ਵੀ ਝਾਲਣਾ ਪੈ ਸਕਦਾ ਹੈ।

Send this to a friend