April 17, 2026 10:24 am

ਬਾਦਲਾਂ ਨੇ ਭੌਂ ਪ੍ਰਾਪਤੀ ਬਿਲ ਦੀ ਹਾਮੀ ਭਰਕੇ ਜ਼ਿਮੀਂਦਾਰ ਵਰਗ ਨਾਲ ਧਰੋਹ ਕਮਾਇਆ : ਮਾਨ

ਫਤਿਹਗੜ੍ਹ ਸਾਹਿਬ, 14 ਫਰਵਰੀ (ਪੀ. ਟੀ.)- ‘‘ਮੋਦੀ ਹਕੂਮਤ ਵੱਲੋਂ ‘‘ਭੋਂ ਪ੍ਰਾਪਤੀ ਬਿਲ’’ ਨੂੰ ਲੋਕ ਸਭਾ ਵਿੱਚ ਪਾਸ ਕਰਨ ਦੇ ਅਮਲ ਪ੍ਰਤੱਖ ਕਰਦੇ ਹਨ ਕਿ ਹਿੰਦੁਤਵ ਹਕੂਮਤ ਨੂੰ ਅਤੇ ਪਜੰਾਬ ਦੀ ਬਾਦਲ ਹਕੂਮਤ ਨੂੰ ਜ਼ਿਮੀਂਦਾਰ ਵਰਗ ਦੇ ਭਵਿੱਖ ਨਾਲ ਕੋਈ ਰੱਤੀ ਭਰ ਵੀ ਲਗਾਵ ਨਹੀਂ। ਜਦੋਂ ਕਿ ਵੱਡੇ ਵੱਡੇ ਉਦਯੋਗਪਤੀਆਂ, ਵਪਾਰੀਆਂ ਦਾ ਪੱਖ ਪੂਰਨ ਵਾਲੇ ਬਿਲ ਨੂੰ ਲਿਆ ਕੇ ਹਿੰਦ ਦੇ 10% ਧਨਾਢਾ ਅਤੇ ਜਖ਼ੀਰੇਬਾਜਾਂ ਨੂੰ ਹੀ ਹੋਰ ਧਨਾਢ ਬਨਾਉਣ ਦੇ ਅਮਲ ਕੀਤੇ ਜਾ ਰਹੇ ਹਨ ਗ਼ ਸ. ਪ੍ਰਕਾਸ. ਸਿੰਘ ਬਾਦਲ ਦੇ ਐਮ.ਪੀਜ. ਨੇ ਇਸ ਜ਼ਿਮੀਂਦਾਰਾਂ ਮਾਰੂ ਬਿਲ ਕੇ ਹੱਕ ਵਿੱਚ ਵੋਟਾਂ ਪਾ ਕੇ ਸਾਬਤ ਕਰ ਦਿੱਤਾ ਹੈ ਕਿ ਇਨ੍ਹਾਂ ਨੂੰ ਕੇਵਲ ਆਪਣੀ ਮੁੱਖ ਮੰਤਰੀਸ਼ਿਪ, ਸੈਂਟਰ ਦੀ ਵਿਜ਼ਾਰਤ, ਆਪਣੇ ਮਾਲੀ ਅਤੇ ਪਰਿਵਾਰਕ ਸਾਧਨਾਂ ਨੂੰ ਵਧਾਉਣ ਤੋਂ ਇਲਾਵਾ ਜ਼ਿਮੀਂਦਾਰਾਂ ਦੇ ਜ਼ਿੰਦਗੀ ਦੇ ਪੱਧਰ ਨੂੰ ਉਚਾ ਚੁੱਕਣ ਵਿੱਚ ਕੋਈ ਰੱਤੀ ਭਰ ਵੀ ਦਿਲਚਸਪੀ ਨਹੀਂ। ਭਾਵੇਂ ਕਿ ਜ਼ਿਮੀਂਦਾਰ ਵਰਗ ਵੱਲੋਂ ਕਰਜ਼ੇ ਥੱਲੇ ਦਬੇ ਹੋਣ ਕੇ

ਕਾਰਨ ਉਨਾਂ ਨੂੰ ਮਜਬੂਰਨ ਆਹੁਤੀਆਂ ਦੇਣ ਦਾ ਰਾਹ ਕਿਊਂ ਨਾ ਚੁਣਨਾ ਪਵੇ। ਪੰਜਾਬ ਦੀ ਬਾਦਲ ਹਕੂਮਤ ਅਤੇ ਉਸਦੇ ਐਮ.ਪੀਜ਼. ਨੇ ਇਸ ਮਾਰੂ ਬਿਲ ਦੇ ਹੱਕ ਵਿੱਚ ਵੋਟਾਂ ਪਾ ਕੇ ਹਿੰਦ ਦੇ ਸਮੁੱਚੇ ਜ਼ਿਮੀਂਦਾਰ ਵਰਗ ਨਾਲ ਬਹੁਤ ਵੱਡਾ ਵਿਸ਼ਵਾਸਘਾਟ ਕੀਤਾ ਹੈ। ਜਿਸ ਲਈ ਪੰਜਾਬ ਦੇ ਬਸਿੰਦੇ, ਜ਼ਿਮੀਂਦਾਰ ਵਰਗ ਅਤੇ ਸਿੱਖ ਕੌਮ ਇਨਾਂ ਨੂੰ ਕਤਈ ਮੁਆਫ਼ ਨਹੀਂ ਕਰੇਗੀ।’’ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭੌਂ ਪ੍ਰਾਪਤੀ ਬਿਲ ਅਤੇ ਬਾਦਲ ਦਲ ਦੇ ਮਾਰੂ ਅਮਲਾਂ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਮੈਂ 2004-2009 ਵਿੱਚ ਐਮ.ਪੀ. ਸੀ ਤਾਂ ਇਨਾਂ ਬਾਦਲਾਂ ਨੇ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲੇ ਅਤੇ ਪੰਜਾਬੀ ਸਿੱਖ ਨੌਜਵਾਨਾਂ ਨੂੰ ਤਸੱਦਦ ਕਰਕੇ ਖ਼ਤਮ ਕਰਨ ਵਾਲੇ ਪੋਟਾ ਬਿਲ ਉ¤ਤੇ ਵੀ ਆਪਣੀ ਸਹਿਮਤੀ ਦੇ ਕੇ ਉਸ ਸਮੇਂ ਵੀ ਪੰਜਾਬ ਅਤੇ ਕਸ਼ਮੀਰੀ ਨੌਜਵਾਨਾਂ ਵਿਰੋਧੀ ਕਾਨੂੰਨ ਨੂੰ ਪਾਸ ਕਰਨ ਲਈ ਹੁਕਮਰਾਨਾਂ ਦਾ ਸਾਥ ਦਿੱਤਾ ਸੀ ਅਤੇ ਅੱਜ ਵੀ ਅਜਿਹਾ ਅਮਲ ਕਰ ਰਹੇ ਹਨ। ਲੇਕਿਨ ਅਜਿਹਾ ਕਰਦੇ ਹੋਏ ਇਹ ਲੋਕ ਭੁੱਲ ਜਾਂਦੇ ਹਨ ਕਿ ਘੱਟ ਗਿਣਤੀ ਕੌਮਾਂ ਨਾਲ ਸਬੰਧਤ ਅਜਿਹੇ ਨੌਜਵਾਨਾਂ ਨੁੰ ਕਾਨੂੰਨਾਂ ਦੀ ਆੜ ਵਿੱਚ ਮੌਤ ਦੇ ਘਾਟ ਉਤਾਰਿਆ ਗਿਆ, ਔਰਤ ਵਰਗ ਨਾਲ ਜ਼ਬਰ-ਜ਼ਿਨਾਹ ਹੋਏ, ਸਿੱਖ ਪਰਿਵਾਰਾਂ ਨੂੰ ਬੇਜ਼ਮੀਨੇ ਅਤੇ ਬੇਘਰ ਕੀਤਾ ਗਿਆ, ਉਹ ਪ੍ਰੀਵਾਰ ਅਤੇ ਸਿੱਖ ਕੌਮ ਸ. ਬਾਦਲ ਨੂੰ ਕਤਈ ਮੁਆਫ ਨਹੀਂ ਕਰਨਗੇ। ਇਸੇ ਤਰ੍ਹਾਂ ਜੋ ਅੱਜ ਭੂਮੀ ਗ੍ਰਹਿਣ ਬਿਲ ਦੇ ਹੱਕ ਵਿੱਚ ਇਨਾਂ ਨੇ ਵੋਟ ਭੁਗਤਾਏ ਹਨ, ਇਸਦੀ ਸਜ੍ਹਾ ਵੀ ਇਨ੍ਹਾਂ ਨੂੰ ਅਵੱਸ ਮਿਲੇਗੀ। ਕਿਉਂਕਿ ਸਿੱਖ ਕੌਮ ਨਾ ਤਾਂ ਕਦੇ ਆਪਣੇ ਦੁਸ਼ਮਣ ਨੂੰ ਭੁੱਲਦੀ ਹੈ ਅਤੇ ਨਾਂ ਹੀ ਕਦੇ ਮੁਆਫ਼ ਕਰਦੀ ਹੈ।
ਸ. ਮਾਨ ਨੇ ਆਪਣੇ ਵਿਚਾਰਾਂ ਦੇ ਅੰਤ ਵਿੱਚ ਕਿਹਾ ਕਿ ਬੀ.ਜੇ.ਪੀ., ਆਰ.ਐਸ.ਐਸ. ਦੀ ਸਿਵ ਸੈਨਾ ਭਾਈਵਾਲ ਸਿਆਸੀ ਜਮਾਤ ਹੈ। ਜਿਸ ਦੀ ਸੈਂਟਰ ਵਿੱਚ ਵੀ ਅਤੇ ਮਹਾਰਾਸ਼ਟਰ ਸੂਬੇ ਵਿੱਚ ਵੀ ਬੀ.ਜੇ.ਪੀ. ਨਾਲ ਭਾਈਵਾਲੀ ਹੈ। ਉਨ੍ਹਾਂ ਨੇ ਤਾਂ ਇਸ ਭੌਂ ਪ੍ਰਾਪਤੀ ਬਿਲ ਦੀ ਵਿਰੋਧਤਾ ਕੀਤੀ ਹੈ ਲੇਕਿਨ ਜੋ ਸ੍ਰ. ਬਾਦਲ ਜ਼ਿੰਮੀਦਾਰਾ ਦੀਆਂ ਵੋਟਾਂ ਦੀ ਬਦੌਲਤ ਹਕੂਮਤ ਹੋਂਦ ਵਿੱਚ ਆਈ ਹੈ, ਉਸਨੇ ਇਸ ਉਪਰੋਕਤ ਬਿਲ ਦੇ ਹੱਕ ਵਿੱਚ ਵੋਟਾਂ ਭੁਗਤਾ ਕੇ ਕੀ ਡੋਗਰਿਆਂ ਅਤੇ ਸੁੱਚਾਨੰਦ ਵਰਗੇ ਜ਼ਾਲਮਾਂ ਦੀ ਭੂਮਿਕਾ ਨਹੀਂ ਨਿਭਾਈ। ਸ. ਮਾਨ ਨੇ ਪੰਜਾਬ ਅਤੇ ਹਿੰਦ ਦੇ ਜ਼ਿੰਮੀਦਾਰਾਂ ਵੱਲੋਂ ਇਸ ਬਿਲ ਵਿਰੁੱਧ ਕੀਤੇ ਜਾ ਰਹੇ ਜ਼ੋਰਦਾਰ ਸੰਘਰਸ਼ ਦੀ ਪੂਰਨ ਹਮਾਇਤ ਕਰਦੇ ਹੋਏ ਕਿਹਾ ਕਿ ਇਸ ਕਾਨੂੰਨ ਨੂੰ ਹਿੰਦ ਅਤੇ ਪੰਜਾਬ ਦਾ ਜ਼ਿਮੀਂਦਾਰ ਬਿਲਕੁੱਲ ਪ੍ਰਵਾਨ ਨਹੀਂ ਕਰੇਗਾ। ਉਨ੍ਹਾਂ ਨੇ ਸ. ਲੱਖੋਵਾਲ ਵਰਗੇ ਅਖੌਤੀ ਜ਼ਿੰਮੀਦਾਰ ਆਗੂਆਂ ਨੂੰ ਵੀ ਇਸ ਵਿਸੇ ਤੇ ਪ੍ਰਸ਼ਨ ਕਰਦੇ ਹੋਏ ਕਿਹਾ ਕਿ ਹੁਣ ਉਨਾਂ ਦੀਆਂ ਆਤਮਾਵਾਂ ਕਿਉਂ ਨਹੀਂ ਜਾਗੀਆਂ। ਜਦੋਂ ਜ਼ਿਮੀਂਦਾਰਾਂ ਵਿਰੋਧੀ ਅਮਲ ਹੋਣ ਜਾ ਰਹੇ ਹਨ।

Send this to a friend