ਵਿਰੋਧੀ ਪੰਥਕ ਧਿਰਾਂ ਵੱਲੋਂ ਨਵੇਂ ਕੈਲੰਡਰ ਦਾ ਵਿਰੋਧ
ਅੰਮ੍ਰਿਤਸਰ, 14 ਮਾਰਚ (ਪੀ. ਟੀ. ਲਾਇਵ)- ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ ਇਕ ਸਾਲ ਲਈ ਸਿ¤ਖ ਕੌਮ ਵਾਸਤੇ ਨਾਨਕਸ਼ਾਹੀ ਸੰਮਤ 547 ਦਾ ਕੈਲੰਡਰ ਜਾਰੀ ਕੀਤਾ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਦੇਸ਼-ਵਿਦੇਸ਼ ਦੀਆਂ ਸਿ¤ਖ ਸੰਗਤਾਂ ਨੂੰ ਆਦੇਸ਼ ਦਿ¤ਤਾ ਕਿ ਉਹ ਗੁਰਪੁਰਬ ਤੇ ਹੋਰ ਦਿਹਾੜੇ ਅ¤ਜ ਜਾਰੀ ਕੀਤੇ ਗਏ ਕੈਲੰਡਰ ਅਨੁਸਾਰ ਮਨਾਉਣ। ਸਿੰਘ ਸਾਹਿਬ ਮੁਤਾਬਕ ਸਿ¤ਖਾਂ ਲਈ ਸਦੀਵੀ ਕੈਲੰਡਰ ਤਿਆਰ ਕਰਨ ਲਈ ਸਿ¤ਖ ਸੰਗਠਨਾਂ ਦੀ ਉਚ ਪ¤ਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਸ ਦੀ ਰਿਪੋਰਟ ਤੇ ਦੀਰਘਤਾ ਨਾਲ ਵਿਚਾਰ ਕਰਕੇ ਸਦੀਵੀ ਨਾਨਕਸ਼ਾਹੀ ਕੈਲੰਡਰ ਰਿਲੀਜ ਕੀਤਾ ਜਾਵੇਗਾ। ਉਨ੍ਹਾਂ ਸਿ¤ਖਾਂ ਨੂੰ ਅਪੀਲ ਕੀਤੀ ਕਿ ਉਹ
ਬਾਣੀ ਤੇ ਬਾਣੇ ਨਾਲ ਜੁੜਣ ਤੇ ਆਪਸੀ ਇਤਫਾਕ ਦਾ ਸਬੂਤ ਦੇਣ। ਉਨ੍ਹਾਂ ਅ¤ਜ ਸਿਖ ਕੌਮ ਦੇ ਸ਼ੁਰੂ ਹੋਏ ਨਵੇਂ ਸਾਲ ਦੀਆਂ ਸਿ¤ਖ ਸੰਗਤਾਂ ਨੂੰ ਮੁਬਾਰਕਾਂ ਦਿ¤ਤੀਆਂ। ਸ਼੍ਰੋਮਣੀ ਕਮੇਟੀ ਦੀ ਸਬ ਕਮੇਟੀ ਵਲੋਂ ਤਿਆਰ ਕੀਤੇ ਇਕ ਸਾਲ ਲਈ ਜਾਰੀ ਕੀਤੇ ਕੈਲੰਡਰ ਵਿਚ ਸਮੂਹ ਪੰਥਕ ਧਿਰਾਂ ਨੂੰ ਸੰਤੁਸ਼ਟ ਕਰਨ ਦਾ ਯਤਨ ਕੀਤਾ ਹੈ। ਇਹ ਸਭ ਦੀ ਜਾਣਕਾਰੀ ਹਿ¤ਤ ਹੈ ਕਿ ਸਿ¤ਖ ਇਕ ਵ¤ਖਰੀ ਕੌਮ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਸੰਨ 2003 ਵਿਚ ਰਿਲੀਜ਼ ਕੀਤਾ ਸੀ, ਪਰ ਇਹ ਕੈਲੰਡਰ ਸਮੁੱਚੇ ਸਿ¤ਖ ਪੰਥ ਨੂੰ ਇਕ ਲੜੀ ਵਿਚ ਪਰੋਣ ਵਿਚ ਅਸਫਲ ਰਿਹਾ।ਇਸ ਕੈਲੰਡਰ ਦੀਆਂ ਤਰੁਟੀਆਂ ਨਾਲ ਝਮੇਲੇ ਵ¤ਧ ਗਏ, ਜਿਸ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੰਨ 2010 ਵਿਚ ਨਾਨਕਸ਼ਾਹੀ ਕੈਲੰਡਰ ਸੋਧਿਆ ਗਿਆ, ਪਰ ਇਸ ਕੈਲੰਡਰ ਨਾਲ ਵੀ ਸਮੁ¤ਚੀ ਸਿ¤ਖ ਕੌਮ
ਅਸੰਤੁਸ਼ਟ ਰਹੀ। ਸੰਤ ਸਮਾਜ ਤੇ ਵ¤ਖ-ਵ¤ਖ ਸੰਗਠਨਾਂ ਵਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਯਾਦ ਪ¤ਤਰ ਦਿ¤ਤੇ। ਇੰਨ੍ਹਾਂ ਯਾਦ ਪ¤ਤਰਾਂ ਨੂੰ ਮ¤ਦੇ ਨਜ਼ਰ ਰ¤ਖਦਿਆਂ 9 ਮਾਰਚ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਸਕ¤ਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਬੈਠਕ ਵਿਚ ਵਿਚਾਰ ਕਰਕੇ ਮੁੜ ਨਵੇਂ ਸਿਰਿਓਂ ਨਾਨਕਸ਼ਾਹੀ ਕੈਲੰਡਰ ਬਣਾਉਣ ਲਈ 18 ਮੈਂਬਰੀ ਕਮੇਟੀ ਸਮੂਹ ਸਿ¤ਖ ਸੰਗਠਨਾਂ ਦੀ ਬਣਾਈ ਗਈ ਤਾਂ ਜੋ ਸਦੀਵੀ ਕੈਲੰਡਰ ਤਿਆਰ ਕੀਤਾ ਜਾ ਸਕੇ। ਇਸ ਕੈਲੰਡਰ ਦੀ ਤਿਆਰੀ ਤ¤ਕ ਸ਼੍ਰੋਮਣੀ ਕਮੇਟੀ ਨੇ ਸਿੰਘ ਸਾਹਿਬਾਨ ਦੀ ਹਿਦਾਇਤ ਤੇ ਅ¤ਜ ਇਕ ਚੇਤ 14 ਮਾਰਚ ਨੂੰ ਇਕ ਸਾਲ ਲਈ ਨਾਨਕਸ਼ਾਹੀ ਕੈਲੰਡਰ ਤਿਆਰ ਕਰਕੇ ਦਿ¤ਤਾ, ਜਿਸ ਨੂੰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮ¤ਲ ਸਿੰਘ, ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਨਾਮ ਸਿੰਘ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਰਿਲੀਜ਼ ਕੀਤਾ।
ਇਕ ਸਾਲ ਲਈ ਜਾਰੀ ਕੈਲੰਡਰ ’ਚ ਪੰਥਕ ਸਫਾਂ ਨੂੰ ਸੰਤੁਸ਼ਟ ਕਰਨ ਦਾ ਯਤਨ- ਜਾਰੀ ਨਾਨਕਸ਼ਾਹੀ ਕੈਲੰਡਰ ਗੁਰਬਾਣੀ ਤੇ ਇਤਿਹਾਸਕ ਸਰੋਤਾਂ ਤੇ ਅਧਾਰਿਤ ਗੁਰਮੁਖੀ ਅ¤ਖਰਾਂ ਨਾਲ ਧਰਮ ਪ੍ਰਚਾਰ ਕਮੇਟੀ ਐਸਜੀਪੀਸੀ ਵਲੋਂ ਤਿਆਰ ਕੀਤਾ ਗਿਆ ਹੈ। ਕੈਲੰਡਰ ਵਿਚ ਦੇਸੀ ਮਹੀਨੇ ਪ੍ਰਮੁ¤ਖਤਾ ਨਾਲ ਤੇ ਅੰਗਰੇਜੀ ਮਹੀਨਿਆਂ ਨੂੰ ਬਰੀਕੀ ਨਾਲ ਲਿਖਿਆ ਗਿਆ ਹੈ। ਇਸ ਕੈਲੰਡਰ ਵਿਚ 10 ਸਿ¤ਖ ਗੁਰੂ ਸਾਹਿਬਾਨ, ਸਿ¤ਖ ਇਤਿਹਾਸਕ ਦਿਹਾੜੇ, ਭਗਤ ਸਾਹਿਬਾਨ ਦੇ ਦਿਹਾੜੇ ਅਤੇ ਖਾੜਕੂਆਂ ਦੇ ਦਿਹਾੜਿਆਂ ਨੂੰ ਵੀ ਤਰਜੀਹ ਦਿ¤ਤੀ ਗਈ ਹੈ। ਇਸ ਵਿਚ ਕੌਮੀ ਸਰਕਾਰੀ ਛੁ¤ਟੀਆਂ ਦੀਵਾਲੀ, ਦੁਸ਼ਹਿਰਾ, ਗਣਤੰਤਰ ਦਿਵਸ, ਅਜਾਦੀ ਦਿਵਸ ਨੂੰ ਹੀ ਸ਼ਾਮਿਲ ਕੀਤਾ ਹੈ। ਸ਼ਹੀਦੀ ਭਗਤ ਸਿੰਘ, ਜਨਮ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਕੌਮੀ ਸ਼ਹੀਦੀ ਸ਼ਹੀਦੀ ਦਿਵਸ ਦੀ ਸਿਆਹੀ ਫਿ¤ਕੀ ਨੀਲੀ ਹੈ। ਕੈਲੰਡਰ ਦੇ ਨਜ਼ਰ ਮਾਰਦਿਆਂ ਹੀ ਪਤਾ ਲ¤ਗਾ ਜਾਂਦਾ ਹੈ ਕਿ ਉਹ ਫਿ¤ਕੀ ਨੀਲੀ ਸਿਆਸੀ ਵਾਲੇ ਦਿਵਸ ਕੌਮੀ, ਇਤਿਹਾਸ ਨਾਲ ਸਬੰਧਤ ਹਨ। ਜਨਮ ਭਗਤ ਕਬੀਰ, ਜਨਮ ਬਾਬਾ ਸ਼੍ਰੀ ਚੰਦ ਜੀ ਨਾਲ ਸਬੰਧਤ ਭਗਤ ਨਾਮਦੇਵ ਹਰੀ ਰੰਗ ਦੀ ਪ¤ਟੀ ਦਿ¤ਤੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ 1984, ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਭਾਈ ਸੁ¤ਖਾ ਤੇ ਜਿੰਦਾ, ਸ਼ਹੀਦ ਭਾਈ ਕੇਹਰ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਵਰਨਣ ਕੀਤੀ ਹੈ। ਸ਼ਹੀਦ ਸੰਤ ਹਰਚੰਦ ਸਿੰਘ ਲੋਂਗੋਵਾਲ ਅਤੇ ਜਨਮ ਗਿਆਨੀ ਕਰਤਾਰ ਸਿੰਘ ਭਿੰਡਰਾਂ ਵਾਲੇ ਵੀ ਲਿਖੀ ਗਈ ਹੈ। ਵੈਸਾਖੀ ਖਾਲਸਾ ਸਾਜਣਾ ਦਿਵਸ, ਦੁਸ਼ਹਿਰਾ ਦਰਬਾਰ ਖਾਲਸਾ ਵਜੋਂ ਮਨਾਇਆ ਜਾਵੇਗਾ।
ਕੈਲੰਡਰ ਦੀ ਰੂਪ ਰੇਖਾ- ਨਵਾਂ ਸਾਲ ਸ਼ੁਰੂ ਸੰਮਤ ਨਾਨਕਸ਼ਾਹੀ 547 ਇਕ ਚੇਤ, ਗੁਰਗ¤ਦੀ ਦਿਵਸ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ 5 ਚੇਤ, ਗੁਰਗ¤ਦੀ ਸ਼੍ਰੀ ਗੁਰੂ ਅਮਰਦਾਸ ਜੀ 8 ਚੇਤ, ਜੋਤੀ-ਜੋਤ ਸ਼੍ਰੀ ਗੁਰੂ ਅੰਗਦ ਦੇਵ ਜੀ 10 ਚੇਤ, ਸ਼ਹੀਦੀ ਭਗਤ ਸਿੰਘ 10 ਚੇਤ, ਜੋਤੀ-ਜੋਤਿ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 11 ਚੇਤ, ਜੋਤੀ-ਜੋਤਿ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 20 ਚੇਤ, ਗੁਰਗ¤ਦੀ ਸ਼੍ਰੀ ਗੁਰੂ ਤੇਗ ਬਹਾਦਰ ਜੀ 20 ਚੇਤ, ਪ੍ਰਕਾਸ਼ ਸ਼੍ਰੀ ਗੁਰੂ ਤੇਗ ਬਹਾਦਰ ਜੀ 27 ਚੇਤ, ਪ੍ਰਕਾਸ਼ ਸ਼੍ਰੀ ਗੁਰੂ ਅਰਜਨ ਦੇਵ ਜੀ 29 ਚੇਤ, ਸਿ¤ਖ ਦਸਤਾਰ ਦਿਵਸ 31 ਚੇਤ, ਵੈਸਾਖੀ (ਖਾਲਸਾ ਸਾਜਣਾ ਦਿਵਸ) ਇਕ ਵੈਸਾਖ, ਪ੍ਰਕਾਸ਼ ਸ਼੍ਰੀ ਗੁਰੂ ਅੰਗਦ ਦੇਵ ਜੀ 6 ਵੈਸਾਖ, ਪ੍ਰਕਾਸ਼ ਸ਼੍ਰੀ ਗੁਰੂ ਅਮਰਦਾਸ ਜੀ 20 ਵੈਸਾਖ, ਗੁਰਗ¤ਦੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 28 ਵੈਸਾਖ, ਸ਼ਹੀਦੀ ਦਿਵਸ ਸ਼੍ਰੀ ਗੁਰੂ ਅਰਜਨ ਦੇਵ ਜੀ 8 ਜੇਠ, ਜਨਮ ਭਗਤ ਕਬੀਰ ਜੀ 19 ਜੇਠ, ਪ੍ਰਕਾਸ਼ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 20 ਜੇਠ, ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ (1984) 21 ਜੇਠ, ਸ਼ਹੀਦੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ 23 ਜੇਠ, ਸ਼ਹੀਦੀ ਭਾਈ ਅਮਰੀਕ ਸਿੰਘ ਜੀ 23 ਜੇਠ, ਸਥਾਪਨਾ ਦਿਵਸ ਸ਼੍ਰੀ ਆਨੰਦਪੁਰ ਸਾਹਿਬ 5 ਹਾੜ, ਸ਼ਹੀਦੀ ਬਾਬਾ ਬੰਦਾ ਸਿੰਘ ਬਹਾਦਰ 11 ਹਾੜ, ਬਰਸੀ ਮਹਾਰਾਜਾ ਰਣਜੀਤ ਸਿੰਘ 15 ਹਾੜ, ਸਿਰਜਣਾ ਦਿਵਸ ਸ਼੍ਰੀ ਅਕਾਲ ਤਖਤ ਸਾਹਿਬ 18 ਹਾੜ, ਸ਼ਹੀਦੀ ਭਾਈ ਮਨੀ ਸਿੰਘ 25 ਹਾੜ, ਸ਼ਹੀਦੀ ਭਾਈ ਤਾਰੂ ਸਿੰਘ 1 ਸਾਵਣ, ਮੀਰੀ ਪੀਰੀ ਦਿਵਸ ਪਾਤਸ਼ਾਹੀ ਛੇਵੀਂ 11 ਸਾਵਣ, ਸ਼ਹੀਦੀ ਊਧਮ ਸਿੰਘ 16 ਸਾਵਣ, ਪ੍ਰਕਾਸ਼ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 24 ਸਾਵਣ, ਅਜਾਦੀ ਦਿਵਸ 31 ਸਾਵਣ, ਸ਼ਹੀਦੀ ਸੰਤ ਹਰਚੰਦ ਸਿੰਘ ਲੌਂਗੋਵਾਲ 4 ਭਾਦੋਂ, ਜੋੜ ਮੇਲਾ ਬਾਬਾ ਬਕਾਲਾ 13 ਭਾਦੋਂ, ਸੰਪੂਰਨਤਾ ਦਿਵਸ ਸ਼੍ਰੀ ਗੁਰੂ ਗੰਥ ਸਾਹਿਬ ਜੀ (ਤਖਤ ਸ਼੍ਰੀ ਦਮਦਮਾ ਸਾਹਿਬ) 14 ਭਾਦੋਂ, ਪਹਿਲਾ ਪ੍ਰਕਾਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (ਭਾਦੋਂ ਸੁਦੀ ਏਕਮ) 29 ਭਾਦੋਂ, ਗੁਰਗ¤ਦੀ ਸ਼੍ਰੀ ਗੁਰੂ ਅਰਜਨ ਦੇਵ ਜੀ 30 ਭਾਦੋਂ, ਜੋਤੀ-ਜੋਤਿ ਸ਼੍ਰੀ ਗੁਰੂ ਰਾਮਦਾਸ ਜੀ 31 ਭਾਦੋਂ, ਜੋੜ ਮੇਲਾ ਗੁ. ਕੰਧ ਸਾਹਿਬ (ਬਟਾਲਾ) 4 ਅ¤ਸੂ, ਜਨਮ ਬਾਬਾ ਸ਼੍ਰੀ ਚੰਦ ਜੀ 7 ਅ¤ਸੂ, ਗੁਰਗ¤ਦੀ ਸ਼੍ਰੀ ਗੁਰੂ ਰਾਮਦਾਸ ਜੀ 10 ਅ¤ਸੂ, ਜੋਤੀ-ਜੋਤਿ ਸ਼੍ਰੀ ਗੁਰੂ ਅਮਰਦਾਸ ਜੀ 12 ਅ¤ਸੂ, ਜੋੜ ਮੇਲਾ ਸ਼੍ਰੀ ਗੋਇੰਦਵਾਲ ਸਾਹਿਬ 12 ਅ¤ਸੂ, ਜਨਮ ਸ਼ਹੀਦ ਭਗਤ ਸਿੰਘ 12 ਅ¤ਸੂ, ਗੁਰਗ¤ਦੀ ਸ਼੍ਰੀ ਗੁਰੂ ਅੰਗਦ ਦੇਵ ਜੀ 16 ਅ¤ਸੂ, ਜੋਤੀ-ਜੋਤਿ ਸ਼੍ਰੀ ਗੁਰੂ ਨਾਨਕ ਦੇਵ ਜੀ 21 ਅ¤ਸੂ, ਜੋੜ-ਮੇਲਾ ਬੀੜ ਬਾਬਾ ਬੁ¤ਢਾ ਜੀ (ਠ¤ਠਾ) 21, 22 ਅ¤ਸੂ, ਸ਼ਹੀਦੀ ਭਾਈ ਸੁਖਦੇਵ ਸਿੰਘ ਸੁ¤¤ਖਾ, ਭਾਈ ਹਰਜਿੰਦਰ ਸਿੰਘ ਜਿੰਦਾ 23 ਅ¤ਸੂ, ਜਨਮ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂਵਾਲੇ 5 ਕ¤ਤਕ, ਦਰਬਾਰ ਖਾਲਸਾ (ਦੁਸ਼ਹਿਰਾ) 6 ਕ¤ਤਕ, ਜਨਮ ਬਾਬਾ ਬੁ¤ਢਾ ਜੀ ਕ¤ਥੂਨੰਗਲ 7 ਕ¤ਤਕ, ਪ੍ਰਕਾਸ਼ ਸ਼੍ਰੀ ਗੁਰੂ ਰਾਮਦਾਸ ਜੀ 13 ਕ¤ਤਕ, ਪੰਜਾਬੀ ਸੂਬਾ ਦਿਵਸ 16 ਕ¤ਤਕ, ਜੋਤੀ-ਜੋਤਿ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ 19 ਕ¤ਤਕ, ਗੁਰਗ¤ਦੀ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਜੀ 19 ਕ¤ਤਕ, ਬੰਦੀ ਛੋੜ ਦਿਵਸ (ਦੀਵਾਲੀ) 26 ਕ¤ਤਕ, ਗੁਰਗ¤ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 28 ਕ¤ਤਕ, ਸਥਾਨਕ ਸ਼੍ਰੋਮਣੀ ਗੁ. ਪ੍ਰੰ. ਖਮੇਟੀ 30 ਕ¤ਤਕ, ਸ਼ਹੀਦੀ ਬਾਬਾ ਦੀਪ ਸਿੰਘ ਜੀ ਸ਼ਹੀਦ 30 ਕ¤ਤਕ, ਜੋਤੀ-ਜੋਤਿ ਸ਼੍ਰੀ ਗੁਰੂ ਗੋਬਿੰਦ ਸਿੰਘ 1 ਮ¤ਘਰ, ਜਨਮ ਭਗਤ ਨਾਮਦੇਵ ਜੀ 7 ਮ¤ਘਰ, ਪ੍ਰਕਾਸ਼ ਸ਼੍ਰੀ ਗੁਰੂ ਨਾਨਕ ਦੇਵ ਜੀ 10 ਮ¤ਘਰ, ਸਥਾਨਕ ਸ਼੍ਰੋਮਣੀ ਅਕਾਲੀ ਦਲ 28 ਮ¤ਘਰ, ਗੁਰਗ¤ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 29 ਮ¤ਘਰ, ਸ਼ਹੀਦੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਕ ਪੋਹ, ਸ਼ਹੀਦੀ ਭਾਈ ਜੀਵਨ ਸਿੰਘ ਜੀ 7 ਪੋਹ, ਸ਼ਹੀਦੀ ਵ¤ਡੇ ਸਾਹਿਬਜ਼ਾਦੇ ਅਤੇ ਚਮਕੌਰ ਸਾਹਿਬ ਦੇ ਹੋਰ ਸ਼ਹੀਦ 8 ਪੋਹ, ਸ਼ਹੀਦੀ ਭਾਈ ਸੰਗਤ ਸਿੰਘ ਜੀ 9 ਪੋਹ, ਸ਼ਹੀਦੀ ਛੋਟੇ ਸਾਹਿਬਜਾਦੇ ਅਤੇ ਮਾਤਾ ਗੁਜਰੀ ਜੀ 13 ਪੋਹ, ਸ਼ਹੀਦੀ ਭਾਈ ਕੇਹਰ ਸਿੰਘ, ਭਾਈ ਸਤਵੰਤ ਸਿੰਘ 22 ਪੋਹ, ਜੋੜ-ਮੇਲਾ ਮੁਕਤਸਰ (ਮਾਘੀ) 1 ਮਾਘ, ਨੀਂਹ ਪ¤ਥਰ ਸ¤ਚਖੰਡ ਸ਼੍ਰੀ ਹਰਿਮੰਦਰ ਸਾਹਿਬ 1 ਮਾਘ, ਪ੍ਰਕਾਸ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 3 ਮਾਘ, ਜਨਮ ਬਾਬਾ ਦੀਪ ਸਿੰਘ ਜੀ ਸ਼ਹੀਦ 13 ਮਾਘ, ਪ੍ਰਕਾਸ਼ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ 19 ਮਾਘ, ਵ¤ਡਾ ਘ¤ਲੂਘਾਰਾ (ਕੁ¤ਪ-ਰੋਹੀੜਾ) 27 ਮਾਘ, ਬਸੰਤ ਪੰਚਮੀ 30 ਮਾਘ, ਸਾਕਾ ਨਨਕਾਣਾ ਸਾਹਿਬ 9 ਫ¤ਗਣ, ਜੈਤੋ ਦਾ ਮੋਰਚਾ 9 ਫ¤ਗਣ।ਕੈਲੰਡਰ ਜਾਰੀ ਕਰਨ ਮੌਕੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵਿਚ ਰੂਪ ਸਿੰਘ, ਬਲਵਿੰਦਰ ਸਿੰਘ ਜੌੜਾ, ਦਿਲਜੀਤ ਸਿੰਘ ਬੇਦੀ, ਬਿਜੇ ਸਿੰਘ ਬਾਦੀਆ, ਸਰਪੰਚ ਭੁਪਿੰਦਰ ਸਿੰਘ, ਇੰਚਾਰਜ ਅਕਾਲ ਤਖਤ ਸੁਖਦੇਵ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਪ੍ਰਤਾਪ ਸਿੰਘ ਆਦਿ ਮੌਜੂਦ ਸਨ।