April 17, 2026 11:11 pm

ਸ਼੍ਰੋਮਣੀ ਅਕਾਲੀ ਦਲ (ਅ) ਦਾ ਆਮ ਆਦਮੀ ਪਾਰਟੀ ਨਾਲ ਕੋਈ ਸਿਆਸੀ ਸਮਝੌਤਾ ਨਹੀਂ ਹੋ ਸਕਦਾ : ਮਾਨ

Page-3_29 ਮੋਹਾਲੀ/ਅਜੀਤ ਨਗਰ, 14 ਫਰਵਰੀ (ਪੀ. ਟੀ.)- ‘‘ਦਿੱਲੀ ਦੀਆਂ ਹੋਈਆਂ ਵਿਧਾਨ ਸਭਾ ਚੋਣਾਂ ਸਮੇਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਮਸ਼ਵਰੇ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਸਰਗਰਮ ‘ਆਪ’ ਨੂੰ ਇਨਸਾਨੀ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਦੇ ਆਧਾਰ ’ਤੇ ਸਮਰਥਨ ਇਸ ਲਈ ਕੀਤਾ ਸੀ ਤਾਂ ਕਿ ‘ਆਪ’ ਪੰਜਾਬ ਸੂਬੇ ਅਤੇ ਸਿੱਖ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਨੂੰ ਦਰਪੇਸ਼ ਆ ਰਹੇ ਮਸਲਿਆਂ ਨੂੰ ਹੱਲ ਕਰਨ ਪ੍ਰਤੀ ਦ੍ਰਿੜ੍ਹਤਾ ਨਾਲ ਕਦਮ ਉਠਾ ਸਕੇ। ਪਰ ‘ਆਪ’ ਵੀ ਕਾਂਗਰਸ, ਬੀ.ਜੇ.ਪੀ., ਸੀ.ਪੀ.ਆਈ., ਸੀ.ਪੀ.ਐਮ., ਸ਼ਿਵ ਸੈਨਾ ਆਦਿ ਪਾਰਟੀਆਂ ਦੀ ਤਰ੍ਹਾਂ ਹਿੰਦੂਤਵ ਸੋਚ ਦੀ ਗੁਲਾਮ ਬਣ ਕੇ ਹੀ ਕੰਮ ਕਰ ਰਹੀ ਹੈ, ਜਿਸਤੋਂ ਘੱਟ ਗਿਣਤੀ ਕੌਮਾਂ ਦੇ ਹੱਕ ਹਕੂਕਾਂ ਦੀ

ਰੱਖਿਆ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਭਵਿੱਖ ਵਿੱਚ ਕਦੇ ਵੀ ਹਿੰਦੂਤਵ ਸੋਚ ਦੀ ਮਾਲਕ ‘ਆਪ’  ਨਾਲ ਸਮਝੌਤਾ ਨਹੀਂ ਹੋ ਸਕਦਾ। ਜੋ ਲੋਕ ‘ਆਪ’ ਨਾਲ ਸਮਝੌਤੇ ਦੀ ਗੱਲ ਕਰਦੇ ਹਨ ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਿੱਖ ਕੌਮ ਕਿਸੇ ਵੀ ਕੌਮ ਜਾਂ ਪਾਰਟੀ ਦੀ ਪਿਛਲੱਗ ਨਹੀਂ ਬਣ ਸਕਦੀ। ਜਦੋਂ ਕਿ ਬੀਤੇ ਸਮੇਂ ਵਿੱਚ ਸਿੱਖ ਕੌਮ ਖੁਦ ਸੰਪੂਰਨ ਪ੍ਰਭੂਸੱਤਾ ਵਾਲੀ ਬਾਦਸ਼ਾਹੀ ਸਟੇਟ ਦੀ ਮਾਲਕ ਰਹੀ ਹੈ। ਪਹਿਲੇ ਬਾਬਾ ਬੰਦਾ ਸਿੰਘ ਬਹਾਦਰ ਸਮੇਂ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਅੱਜ ਵੀ ਆਪਣੇ ਮਹਿਬੂਬ ਆਗੂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਮਿੱਥੇ ਨਿਸ਼ਾਨੇ ‘‘ਆਜ਼ਾਦ ਖਾਲਿਸਤਾਨ’’ ਦੀ ਕਾਇਮੀ ਲਈ ਜਿਸ ਵਿੱਚ ਪੰਜਾਬ, ਹਿਮਾਚਲ, ਹਰਿਆਣਾ, ਚੰਡੀਗੜ੍ਹ, ਗੁਜਰਾਤ ਦਾ ਕੱਛ ਇਲਾਕਾ, ਜੰਮੂ-ਕਸ਼ਮੀਰ, ਰਾਜਸਥਾਨ ਅਤੇ ਲੇਹ-ਲੱਦਾਖ ਦਾ ਖੇਤਰਫਲ ਆਉਂਦਾ ਹੈ ਉਸਨੂੰ ਆਜ਼ਾਦ ਕਰਵਾਉਣ ਲਈ ਦ੍ਰਿੜ੍ਹਤਾ ਨਾਲ ਜੂਝ ਰਹੀ ਹੈ। ਇਸ ਲਈ ਹਿੰਦੂਤਵ ਸੋਚ ਦੀ ਮਾਲਕ ਕਿਸੇ ਵੀ ਜਮਾਤ ਨਾਲ ਸਾਡਾ ਸਮਝੌਤਾ ਨਹੀਂ ਹੋ ਸਕਦਾ। ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ‘ਆਪ’  ਵਰਗੀਆਂ ਹਿੰਦੂਤਵ ਜਮਾਤਾਂ ਤੋਂ ਸਦਾ ਲਈ ਪੂਰਨ ਰੂਪ ਵਿੱਚ ਕਿਨਾਰਾ ਕਰਦੇ ਹੋਏ ਸਿੱਖ ਬਾਦਸ਼ਾਹੀ ਨੂੰ ਕਾਇਮ ਕਰਨ ਦੀ ਪੈਰਵੀ ਕਰਦੇ ਹੋਏ ਅਤੇ ਧੂਰੀ ਜ਼ਿਮਨੀ ਚੋਣ ਵਿੱਚ ਪਾਰਟੀ ਵੱਲੋਂ ਆਉਣ ਵਾਲੇ ਕੱਲ੍ਹ ਆਪਣਾ ਉਮੀਦਵਾਰ ਐਲਾਨੇ ਜਾਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਤਾਂ ਦੂਸਰੀਆਂ ਗੁਲਾਮ ਕੌਮਾਂ ਦੇ ਗਲੋਂ ਗੁਲਾਮੀ ਦੇ ਜੂਲੇ ਨੂੰ ਲਾਹਿਆ ਹੈ। ਅੱਜ ਅਸੀਂ ਇਨ੍ਹਾਂ ਮਕਾਰਤਾਂ ਨਾਲ ਭਰੀਆਂ ਹਿੰਦੂਤਵ ਜਮਾਤਾਂ ਦੀ ਗੁਲਾਮੀ ਨੂੰ ਕਿਸ ਤਰ੍ਹਾਂ ਪ੍ਰਵਾਨ ਕਰ ਸਕਦੇ ਹਾਂ। ਸਿੱਖ ਤਾਂ ਹਮੇਸ਼ਾਂ ਆਜ਼ਾਦ ਕੌਮ ਅਤੇ ਆਜ਼ਾਦ ਸਟੇਟ ਵੱਜੋਂ ਵਿਚਰਦੇ ਆਏ ਹਨ ਅਤੇ ਆਪਣੇ ਮਨ-ਆਤਮਾ ਵਿੱਚ ਆਜ਼ਾਦ ਖਾਲਸਾਈ ਜਲੌਅ ਦੀ ਰੋਸ਼ਨੀ ਜਗਾ ਕੇ ਰੱਖਦੇ ਹਨ ਤਾਂ ਕਿ ਗੁਲਾਮ ਮਾਨਸਿਕਤਾ ਵਾਲੀਆਂ ਕੌਮਾਂ ਨੂੰ ਵੀ ਆਜ਼ਾਦ ਫਿਜ਼ਾ ਵਿੱਚ ਜਿਊਣ ਲਈ ਪ੍ਰੇਰਿਤ ਕੀਤਾ ਜਾ ਸਕੇ।

Send this to a friend