April 19, 2026 3:59 pm

ਭਾਰਤ ਵੱਲੋਂ ਸਖ਼ਤ ਵਿਰੋਧ ਦਾ ਪ੍ਰਗਟਾਵਾ

ਨਵੀਂ ਦਿ¤ਲੀ, 13 ਮਾਰਚ (ਪੀ. ਟੀ.)- ਲਸ਼ਕਰ ਦੇ ਅ¤ਤਵਾਦੀ ਜ਼ਕੀ-ਉਰ-ਰਹਿਮਾਨ ਲਖਵੀ ਦੀ ਰਿਹਾਈ ਦੇ ਇਸਲਾਮਾਬਾਦ ਦੀ ਅਦਾਲਤ ਦੇ ਫ਼ੈਸਲੇ ’ਤੇ ਡੂੰਘੀ ਨਾਰਾਜ਼ਗੀ ਜਤਾਉਂਦੇ ਹੋਏ ਭਾਰਤ ਨੇ ਅ¤ਜ ਇਸ ਫ਼ੈਸਲੇ ’ਤੇ ਪਾਕਿਸਤਾਨ ਸਰਕਾਰ ਦੇ ਸਾਹਮਣੇ ਕੜਾ ਵਿਰੋਧ ਜਤਾਇਆ ਹੈ।ਅਧਿਕਾਰਕ ਸੂਤਰਾਂ ਨੇ ਦ¤ਸਿਆ ਕਿ ਮਾਮਲੇ ਨੂੰ ਪਾਕਿਸਤਾਨ ’ਚ ਉ¤ਚ ਪ¤ਧਰ ’ਤੇ ਉਠਾਇਆ ਗਿਆ ਹੈ।ਸੂਤਰਾਂ ਨੇ ਦ¤ਸਿਆ ਕਿ ਭਾਰਤ ਇਸ ਫ਼ੈਸਲੇ ਤੋਂ ਬੇਹ¤ਦ ਭੜਕਿਆ ਹੋਇਆ ਹੈ ਤੇ ਇਸ ਸੰਬੰਧ ’ਚ ਪਹਿਲਾ ਕਦਮ ਚੁ¤ਕਦੇ ਹੋਏ ਭਾਰਤ ਨੇ ਪਾਕਿਸਤਾਨ ਸਰਕਾਰ ਦੇ ਸਾਹਮਣੇ ਕੜਾ ਵਿਰੋਧ ਪ੍ਰਗਟ ਕੀਤਾ ਹੈ। ਭਾਰਤ ਦੀ ਪ੍ਰਤੀਕਿਰਿਆ ਲਖਵੀ ਦੀ ਹਿਰਾਸਤ ਨੂੰ ਮੁਅ¤ਤਲ ਕਰਨ ਦੇ ਆਦੇਸ਼ ਸੁਣਾਏ ਜਾਣ ਦੇ ਕੁ¤ਝ ਹੀ ਘੰਟੇ ਦੇ ਅੰਦਰ ਆਈ।

Send this to a friend