ਪੰਜਗਰਾਂਈ ਕਲਾਂ, 13 ਮਾਰਚ (ਬਲਕਾਰ ਸਿੰਘ ਚੌਹਾਨ)- ਸਥਾਨਿਕ ਪਿੰਡ ਦੇ ਖੇਡ ਸਟੇਡੀਐਮ ਦੇ ਕੋਲ ਭਾਰ ਢੋਹਣ ਵਾਲੇ ਟਾਟਾ ਏਸ ਛੋਟਾ ਹਾਥੀ ਦੀ ਲਪੇਟ ਵਿੱਚ ਆਉਣ ਨਾਲ ਇੱਕ ਸਾਇਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸੁਭਾ ਲੱਗਭੱਗ 9 ਵਜੇ ਛੋਟੇ ਹਾਥੀ ਨੂੰ ਸੰਦੀਪ ਪੁੱਤਰ ਬੂਟਾ ਸਿੰਘ ਵਾਸੀ ਹੀਰਾ ਨਗਰ ਫਿਰੋਜ਼ਪੁਰ ਚਲਾ ਰਿਹਾ ਸੀ ਕਿਸੇ ਕਾਰਣ ਕਰਕੇ ਟਾਟਾ ਏਸ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਛੋਟਾ ਹਾਥੀ ਸਾਈਕਲ ਸਵਾਰ ਗੁਰਦੀਪ ਸਿੰਘ (60) ਪੁੱਤਰ ਮੁਖਤਿਆਰ ਸਿੰਘ ਵਾਸੀ ਪੰਜਗਰਾਈ ਕਲਾਂ ਦੇ ਉ¤ਪਰ ਚੜ੍ਹ ਗਿਆ ਅਤੇ ਕੁਝ ਦੂਰੀ ਤੱਕ ਆਪਣੇ ਨਾਲ ਹੀ ਘਸੀਟਦਾ ਗਿਆ। ਸਾਇਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਸਬੰਧੀ ਸਥਾਨਿਕ ਚੌਕੀ ਇੰਚਾਰਜ ਕੁਲਵੰਤ ਸਿੰਘ ਅਤੇ ਹੌਲਦਾਰ ਸਤਪਾਲ ਸਿੰਘ ਅਤੇ ਜਸਵੰਤ ਸਿੰਘ ਨੇ ਦੱਸਿਆ ਕਿ ਕੈਂਟਰ ਦਾ ਡਰਾਇਵਰ ਫਰਾਰ ਹੋ ਗਿਆ ਹੈ ਜਦੋਂ ਕਿ ਇਹ ਘਟਨਾ ਵਾਪਰੀ ਤਾਂ ਕੈਟਰ ਨੂੰ
ਚਾਲਕ ਦਾ ਸਹਾਇਕ ਚਲਾ ਰਿਹਾ ਸੀ ਜਿਸ ਦੇ ਖਿਲਾਫ ਥਾਣਾ ਬਾਜਾਖਾਨਾ ਵਿਖੇ ਆਈ ਪੀ ਸੀ ਧਾਰਾ 304 ਏ 427 ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।