April 19, 2026 3:59 pm

ਇੱਬਨ ਕਲਾਂ ਦੀ ਗਤਕਾ ਟੀਮ ਅਮਰ ਖਾਲਸਾ ਫਾਊਂਡੇਸ਼ਨ ’ਚ ਸ਼ਾਮਲ

ਅੰਮ੍ਰਿਤਸਰ, 13 ਮਾਰਚ (ਸੁਨੀਲ ਗੁਪਤਾ)- ਅੱਜ ਜੱਥੇਬੰਦੀ ਅਮਰ ਖਾਲਸਾ ਫਾਂਊਂਡੇਸ਼ਨ ਰਜਿ: ਪੰਜਾਬ ਵੱਲੋਂ ਕੋਮ ਪ੍ਰਤੀ ਨਿਭਾਇਆ ਜਾ ਰਹੀਆਂ ਸੇਵਾਂਵਾਂ ਨੂੰ ਦੇਖਦੇ ਹੋਏ ਅੱਜ ਭਾਈ ਅਮਰੀਕ ਸ਼ਿੰਘ ਇੱਬਨ ਕਲਾਂ ਦੀ ਪ੍ਰੇਰਨਾ ਸਦਕਾ। ਉਸਤਾਦ ਪਰਮਿੰਦਰ ਸਿੰਘ ਅਤੇ ਮਨਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਇੱਬਨ ਕਲਾਂ ਦੀ ਗਤਕਾ ਟੀਮ ਨੇ ਜੱਥੇਬੰਦੀ ਅਮਰ ਖਾਲਸਾ ਫਾਊਂਡੇਸ਼ਨ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਜਿਸਦਾ ਫਾਊਂੇਡੇਸ਼ਨ ਪ੍ਰਧਾਨ ਭਾਈ ਅਵਤਾਰ ਸਿੰਘ ਖਾਲਸਾ, ਜਰਨਲ ਸਕੱਤਰ ਹਰਜਿੰਦਰ ਸਿੰਘ ਰਾਜਾ, ਬਾਬਾ ਪਰਮਜੀਤ ਸਿੰਘ ਮੂਲੇਚੱਕ, ਸੀਨੀ. ਮੀਤ ਪ੍ਰਧਾਨ ਡਾ. ਜਸਬੀਰ ਸਿੰਘ ਰਾਜਪੂਤ, ਭਾਈ ਮਨਜੀਤ ਸਿੰਘ ਗਿੱਲ, ਡਾ. ਤਸਬੀਰ ਸਿੰਘ ਅਤੇ ਸਾਥੀਆਂ ਵੱਲੋਂ ਨਿੱਘਾ ਸਵਾਗਤ ਕਰਦੇ ਹੋਏ ਜੀ ਆਇਆ ਆਖਿਆ ਅਤੇ ਗਤਕਾ ਟੀਮ ਨੂੰ ਸ਼ਾਮਿਲ ਕਰਦੇ ਹੋਏ ਵਿਸ਼ੇਸ਼ ਤੋਰ ਤੇ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਉਪਰੰਤ ਗਤਕਾ ਟੀਮ ਵੱਲੋਂ ਗਤਕੇ ਦੇ

ਸ਼ਾਨਦਾਰ ਜੋਹਰ ਵੀ ਵਿਖਾਏ ਗਏ। ਸੰਬੋਧਨ ਕਰਦਿਆਂ ਭਾਈ ਅਵਤਾਰ ਸਿੰਘ ਖਾਲਸਾ ਨੇ ਕਿਹਾ ਕਿ ਅਮਰ ਖਾਲਸਾ ਫਾਊਂਡੇਸ਼ਨ ਦਾ ਮੁੱਖ ਮਕਸਦ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣਾ, ਸਿੱਖੀ ਪ੍ਰਤੀ ਵੱਧ ਤੋਂ ਵੱਧ ਪ੍ਰਚਾਰ ਕਰਨਾ ਹੈ ਤਾਂ ਜੋ ਨੋਜਵਾਨ ਪੀੜੀ ਦੇ ਭਵਿੱਖ ਨੂੰ ਸਮਾਜਿਕ ਬੁਰਾਈਆਂ ਅਤੇ ਨਸ਼ਿਆ ਜਿਹੀ ਭੈੜੀ ਅਲਾਮਤ ਤੋਂ ਬਚਾ ਕੇ ਸਿੱਖੀ ਸਰੂਪ ਨਾਲ ਜੋੜਿਆ ਜਾ ਸਕੇ। ਭਾਈ ਖਾਲਸਾ ਨੇ ਦੱਸਿਆ ਕਿ ਮੁੱਖੀ ਭਾਈ ਲਾਲੋ ਜੀ ਇੰਟਰਨੈਸ਼ਨਲ ਸੰਤ ਸਮਾਜ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਸੰਤ ਚਰਨਜੀਤ ਸਿੰਘ ਜੀ ਜੱਸੋਵਾਲ ਦੀ ਪ੍ਰੇਰਨਾ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਦੇ ਸਹਿਯੋਗ ਨਾਲ ਜੱਥੇਬੰਦੀ ਅਮਰ ਖਾਲਸਾ ਫਾਊਂਡੇਸ਼ਨ ਵੱਲੋਂ ਵੱਖ ਵੱਖ ਪਿੰਡਾਂ ਅਤੇ ਸ਼ਹਿਰਾ ਵਿੱਚ ਸੁੰਦਰ ਦਸਤਾਰ ਮੁਕਾਬਲੇ, ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਵਿੱਚ ਸੰਗਤਾਂ ਵੱਲੋਂ ਭਾਰੀ ਸ਼ਹਿਯੋਗ ਮਿਲ ਰਿਹਾ ਹੈ। ਭਾਈ ਖਾਲਸਾ ਨੇ ਕਿਹਾ ਕਿ ਜਲਦ ਹੀ ਵੱਖ ਵੱਖ ਕਸਬਿਆਂ ਵਿੱਚ ਗਤਕਾ ਸਿਖਲਾਈ ਸੈਂਟਰ ਵੀ ਖੋਲੇ ਜਾਣਗੇ ਤਾਂ ਜੋ ਨੋਜਵਾਨ ਪੀੜੀ ਪੁਰਤਾਨ ਖਾਲਸਾਈ ਖੇਡ ਨਾਲ ਜੁੜ ਸਕਣ। ਅਖੀਰ ‘ਚ ਗਤਕਾ ਟੀਮ ਦੇ ਪ੍ਰਧਾਨ ਭਾਈ ਮਨਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਨੇ ਕਿਹਾ ਕਿ ਅੱਜ ਤੋਂ ਉਹ ਅਮਰ ਖਾਲਸਾ ਫਾਊਂਡੇਸ਼ਨ ਦੀ ਸੋਚ ਅਤੇ ਚੜਦੀਕਲਾਂ ਲਈ ਸਿੱਖੀ ਦੇ ਪ੍ਰਚਾਰ ਵਾਸਤੇ ਪੂਰਾ ਸਹਿਯੋਗ ਦੇਣਗੇ। ਇਸ ਮੋਕੇ ਸੁਖਦੀਪ ਸਿੰਘ, ਸ਼ੰਕਰ ਸਿੰਘ, ਜਰਨੈਲ ਸਿੰਘ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਸੰਗਤਾਂ ਹਾਜ਼ਰ ਸਨ।

Send this to a friend