April 21, 2026 3:47 pm

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਬਚਾਅ ’ਚ ਉ¤ਤਰੀ ਸੋਨੀਆ ਗਾਂਧੀ

Page-1_03 ਨਵੀਂ ਦਿ¤ਲੀ, 12 ਮਾਰਚ (ਪੀ. ਟੀ.)- ਕੋਲਾ ਘੁਟਾਲੇ ਮਾਮਲੇ ‘ਚ ਵਿਸ਼ੇਸ਼ ਅਦਾਲਤ ਵ¤ਲੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਇ¤ਕ ਦੋਸ਼ੀ ਦੇ ਤੌਰ ‘ਤੇ ਤਲਬ ਕੀਤੇ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਨੇ ਇ¤ਕਜੁ¤ਟਤਾ ਦਿਖਾਉਂਦੇ ਹੋਏ ਵੀਰਵਾਰ ਨੂੰ ਮਾਰਚ ਕ¤ਢਿਆ। ਇਸ ਮਾਰਚ ‘ਚ ਕਾਂਗਰਸ ਦੇ ਸਾਰੇ ਸੰਸਦ ਤੇ ਨੇਤਾ ਸ਼ਾਮਿਲ ਹੋਏ। ਮਾਰਚ ਸਮਾਪਤ ਹੋਣ ਤੋਂ ਬਾਅਦ ਮਨਮੋਹਨ ਸਿੰਘ ਦੇ ਘਰ ਪਹੁੰਚੀ ਸੋਨੀਆ ਗਾਂਧੀ ਨੇ ਕਿਹਾ ਕਿ ਮਨਮੋਹਨ ਸਿੰਘ ਦੇਸ਼ ਤੇ ਦੁਨੀਆ ‘ਚ ਇਮਾਨਦਾਰੀ ਲਈ ਜਾਣ ਜਾਂਦੇ ਹਨ। ਕਾਂਗਰਸ ਪਾਰਟੀ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਹੈ। ਉਹ ਇਸ ਮਾਮਲੇ ‘ਚ ਨਿਰਦੋਸ਼ ਸਾਬਤ ਹੋਣਗੇ। ਅਸੀਂ ਪੂਰੀ ਤਰ੍ਹਾਂ ਨਾਲ ਸਾਬਕਾ ਪ੍ਰਧਾਨ ਮੰਤਰੀ ਦੇ ਨਾਲ ਹਾਂ। ਮਨਮੋਹਨ ਸਿੰਘ ਦਾ ਹਰ ਫ਼ੈਸਲਾ ਨਿਰਪ¤ਖ ਰਿਹਾ ਹੈ । ਕਾਂਗਰਸ ਪਾਰਟੀ ਪੂਰੀ ਤਰ੍ਹਾਂ

ਉਨ੍ਹਾਂ ਦੇ ਨਾਲ ਹੈ ਤੇ ਮਜ਼ਬੂਤੀ ਦੇ ਨਾਲ ਹਰ ਮੁਸ਼ਕਲਾਂ ਦਾ ਸਾਹਮਣਾ ਕਰੇਗੀ। ਕਾਂਗਰਸ ਨੇਤਾਵਾਂ ਨੇ ਮਨਮੋਹਨ ਸਿੰਘ ਦੇ ਪ੍ਰਤੀ ਇ¤ਕਜੁ¤ਟਤਾ ਪ੍ਰਗਟ ਕਰਨ ਲਈ ਪਾਰਟੀ ਹੈਡਆਫਿਸ ਤੋਂ ਮਨਮੋਹਨ ਸਿੰਘ ਦੇ ਘਰ ਤ¤ਕ ਮਾਰਚ ਕੀਤਾ। ਇਸ ਦੌਰਾਨ ਮਨਮੋਹਨ ਸਿੰਘ ਨੇ ਪਾਰਟੀ ਦੇ ਸਾਰੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਇਸ ਮਾਰਚ ਦੀ ਅਗਵਾਈ ਖ਼ੁਦ ਸੋਨੀਆ ਗਾਂਧੀ ਨੇ ਕੀਤੀ।

Send this to a friend