April 21, 2026 5:23 pm

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਕਿਸਾਨਾਂ ਨਾਲ ਕਰਨਗੇ ‘ਮਨ ਕੀ ਬਾਤ’

ਨਵੀਂ ਦਿੱਲੀ, 12 ਮਾਰਚ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮਾਸਿਕ ਰੇਡੀਉ ਪ੍ਰੋਗਰਾਮ ‘ਮਨ ਦੀ ਬਾਤ‘ ਦੀ ਅਗਲੀ ਕੜੀ ‘ਚ 22 ਮਾਰਚ ਨੂੰ ਕਿਸਾਨਾਂ ਦੇ ਰੂਬਰੂ ਹੋਣਗੇ ਜਿਸਦੇ ਲਈ ਉਨ੍ਹਾਂ ਨੇ ਉਨ੍ਹਾਂ ਤੋਂ ਸੁਝਾਅ ਤੇ ਹੋਰ ਸੂਚਨਾਵਾਂ ਮੰਗੀਆਂ ਹਨ। ਉਨ੍ਹਾਂ ਨੇ ਟਵੀਟ ਕੀਤਾ ਕਿ 22 ਮਾਰਚ ਨੂੰ ਮੈਂ ਆਪਣੇ ਕਿਸਾਨ ਭਰਾਵਾਂ ਤੇ ਭੈਣਾਂ ਨਾਲ ਮਨ ਦੀ ਬਾਤ ਕਰਾਂਗਾ। ਉਨ੍ਹਾਂ ਨੇ ਟਵਿਟਰ ‘ਤੇ ਲਿਖਿਆ ਕਿ ਮੈਂ ਕਿਸਾਨਾਂ ਦੇ ਮੁੱਦਿਆਂ ਦੇ ਬਾਰੇ ਜਾਣਨਾ ਚਾਹੁੰਦਾ ਹਾਂ ਤੇ ਚਾਹੁੰਦਾ ਹਾਂ ਕਿ ਉਹ ਮੈਨੂੰ ਆਪਣੀਆਂ ਗੱਲਾਂ ਲਿਖਣ। ਕਿਸਾਨਾਂ ਦੇ ਪ੍ਰਤੀ ਮੋਦੀ ਦਾ ਭਾਸ਼ਣ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ ਕਿ ਕਿਉਂਕਿ ਖੇਤੀਬਾੜੀ ਭਾਈਚਾਰਾ ਨਵੇਂ ਜ਼ਮੀਨ ਪ੍ਰਾਪਤੀ ਬਿਲ ਦੇ ਸੰਦਰਭ ‘ਚ ਫ਼ਿਲਹਾਲ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ।

Send this to a friend