April 21, 2026 5:24 pm

ਟਰਾਂਸਪੋਰਟ ਮੰਤਰੀ ਨੇ 2 ਕਰੋੜ 67 ਲੱਖ ਦੀ ਲਾਗਤ ਨਾਲ ਉਸਾਰੇ ਅਮਲੋਹ ਬੱਸ ਸਟੈਂਡ ਨੂੰ ਕੀਤਾ ਲੋਕ ਅਰਪਣ

ਅਮਲੋਹ ,  12 ਮਾਰਚ: (ਰਣਜੀਤ ਸਿੰਘ ਘੁੰਮਣ)- ਪੀ.ਆਰ.ਟੀ.ਸੀ. ਵੱਲੋਂ ਅਮਲੋਹ ਵਿਖੇ 2 ਕਰੋੜ 67 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਆਧੁਨਿਕ ਸਹੂਲਤਾਂ ਵਾਲੇ ਬੱਸ ਸਟੈਂਡ ਦਾ ਉਦਘਾਟਨ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਨੇ ਕੀਤਾ ਉਨ੍ਹਾਂ ਨੇ ਸਬੋਧਨ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਰੋਜਾਨਾਂ ਬੱਸਾਂ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਆਵਾਜਾਈ ਦੀਆਂ ਵਧੀਆ ਸਹੂਲਤਾਂ ਉਪਲਬਧ ਕਰਵਾਉਣ ਦੇ ਨਾਲ-ਨਾਲ  ਉਨ੍ਹਾਂ ਦੇ ਬੈਠਣ, ਖਾਣ ਪੀਣ, ਪੀਣ ਵਾਲੇ ਸਾਫ ਸੁਥਰੇ ਪਾਣੀ ਅਤੇ ਔਰਤਾਂ ਤੇ ਮਰਦਾਂ ਲਈ ਵੱਖੋ ਵੱਖਰੇ ਪਖਾਨਿਆਂ ਦੀ ਸਹੂਲਤ ਉਪਲਬਧ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਇਸ ਬੱਸ ਸਟੈਂਡ ਦੇ ਸ਼ੁਰੂ ਹੋਣ ਨਾਲ ਅਮਲੋਹ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਰਾਜਧਾਨੀ ਚੰਡੀਗੜ੍ਹ ਨੂੰ ਜਾਣ ਵਾਲੀਆਂ ਬੱਸਾਂ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਸਾਰੀਆਂ ਮੁਢਲੀਆਂ ਸਹੂਲਤਾਂ ਉਪਲਬਧ ਹੋਣਗੀਆਂ। ਕੋਹਾੜ ਨੇ ਕਿਹਾ  ਕਿ

1.80 ਏਕੜ ਰਕਬੇ ਵਿੱਚ ਬਣੇ ਇਸ ਬਸ ਸਟੈਂਡ ’ਚ ਬੱਸਾਂ ਦੇ ਖੜਨ ਲਈ 8 ਕਾਉਂਟਰ ਹੋਣਗੇ। ਇਸ ਤੋਂ ਇਲਾਵਾ ਯਾਤਰੀਆਂ ਲਈ ਰੈਸਟੋਰੈਂਟ, ਕੰਟੀਨ, ਢਾਬਾ, ਪੁੱਛਗਿੱਛ ਕੇਂਦਰ, ਯਾਤਰੀਆਂ ਦੇ ਵਾਹਨ ਖੜੇ ਕਰਨ ਲਈ ਸੁਚੱਜੀ ਪਾਰਕਿੰਗ ਦੇ ਨਾਲ-ਨਾਲ ਅਪੰਗ ਵਿਅਕਤੀਆਂ ਲਈ ਵੱਖਰੇ ਪਖਾਨੇ ਅਤੇ ਰੈਂਪ ਦੀ ਸਹੂਲਤ ਵੀ ਹੋਵੇਗੀ।

Send this to a friend