April 21, 2026 5:24 pm

12 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਵੋਟਰ ਸੂਚੀਆਂ ਨੂੰ ਆਧਾਰ ਕਾਰਡਾਂ ਨਾਲ ਜੋੜਣ ਦੀ ਮੁਹਿੰਮ : ਬਾਂਸਲ

ਬਰਨਾਲਾ, 12 ਮਾਰਚ (ਰਾਮ ਸਿੰਘ ਧਨੌਲਾ, ਕੁਲਦੀਪ ਸਿੰਘ)- ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਨਦੀਪ ਬਾਂਸਲ ਦੀ ਪ੍ਰਧਾਨਗੀ ਹੇਠ ਵੋਟਰ ਸੂਚੀਆਂ ਆਧਾਰ ਕਾਰਡਾਂ ਨਾਲ ਜੋੜਣ ਸਬੰਧੀ ਸਥਾਨਕ ਰੈਡ ਕਰਾਸ ਭਵਨ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸ੍ਰੀ ਬਾਂਸਲ ਨੇ ਇਕੱਤਰ ਰਿਟਰਨਿੰਗ ਅਫ਼ਸਰਾਂ, ਐਨ ਜੀ ਓਜ ਅਤੇ ਵੱਖ-ਵੱਖ ਸਿਆਸੀ ਪਾਰਟੀਆ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਭਾਰਤ ਸਰਕਾਰ ਵੱਲੋਂ ਵੋਟਰ ਸੂਚੀਆਂ ਨੂੰ ਆਧਾਰ ਕਾਰਡਾ ਨਾਲ ਜੋੜਣ ਸਬੰਧੀ ਮੁਹਿੰਮ ਵਿੱਢੀ ਗਈ ਹੈ। ਉਹਨਾਂ ਦੱਸਿਆ ਕਿ ਇਹ ਮੁਹਿੰਮ ਮਿਤੀ 12 ਅਪ੍ਰੈਲ 2015 ਤੋਂ ਸ਼ੁਰੂ ਹੋ ਰਹੀ ਹੈ ਅਤੇ 31 ਮਈ, 2015 ਤੱਕ ਇਸ ਦਾ ਕੰਮ ਮੁਕੰਮਲ ਹੋਵੇਗਾ। ਜਿਸ ਰਾਹੀਂ ਸਮੁੱਚੇ ਜ਼ਿਲ੍ਹੇ ਦੇ ਵੋਟਰਾਂ ਦੀ ਸੂਚੀ ਆਧਾਰ ਕਾਰਡਾਂ ਨਾਲ ਜੋੜੀ ਜਾਣੀ ਹੈ। ਇਸ ਲਈ ਬੀ ਐਲ ੳਜ ਵੱਲੋਂ ਬੂੱਥ ਪੱਧਰ ’ਤੇ ਜਾ ਕੇ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਜਾਣਾ ਹੈ।

Send this to a friend