April 21, 2026 5:23 pm

ਕੇਂਦਰ ਸਰਕਾਰ ਵੱਲੋਂ ਰਾਜ ਮਾਰਗ ਨੰਬਰ 17 ਨੂੰ ਰਾਜਮਾਰਗ ਐਲਾਨ ਕੀਤਾ

ਚੰਡੀਗੜ੍ਹ, 12 ਮਾਰਚ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਹਰਿਆਣਾ ਵਿਧਾਨ ਸਭਾ ਵਿਚ ਚੱਲ ਰਹੇ ਬਜਟ ਸੈਸ਼ਨ ਦੌਰਾਨ ਰਾਜਪਾਲ ਦੇ ਭਾਸ਼ਣ ’ਤੇ ਚਰਚਾ ਦੌਰਾਨ ਸਦਨ ਨੂੰ ਜਾਣੂੰ ਕਰਵਾਇਆ ਕਿ ਕੇਂਦਰ ਸਰਕਾਰ ਨੇ ਰਾਜਸਥਾਨ ਸੀਮਾ ਤੋਂ ਕੋਟਪੁਤਲੀ-ਨਾਰਨੌਲ-ਮਹੇਂਦਰਗੜ੍ਹ-ਦਾਦਰੀ-ਭਿਵਾਨੀ-ਹਾਂਸੀ ਰਾਜ ਮਾਰਗ ਨੰਬਰ 17 ਨੂੰ ਰਾਜਮਾਰਗ ਐਲਾਨ ਕਰਨ ਦੇ ਉਨ੍ਹਾਂ ਦੇ ਪ੍ਰਸਤਾਵ ਨੂੰ ਮੰਜ਼ੂਰੀ ਪ੍ਰਦਾਨ ਕੀਤੀ ਹੈ। ਮੁੱਖ ਮੰਤਰੀ ਨੇ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਕਿ 6 ਜਨਵਰੀ ਨੂੰ ਉਨ੍ਹਾਂ ਨੇ ਖੁਦ ਇਸ ਸਬੰਧ ਵਿਚ ਕੇਂਦਰੀ ਸੜਕ ਟਰਾਂਸਪੋਰਟ ਤੇ ਜਹਾਜਰਾਣੀ ਮੰਤਰੀ ਨਿਤਿਨ ਗੜਕਰੀ ਨੂੰ ਨੀਮ ਸਰਕਾਰੀ ਪੱਤਰ ਲਿੱਖ ਕੇ ਇਸ ਦੀ ਮੰਗ ਕੀਤੀ ਸੀ, ਜਿੰਨ੍ਹਾਂ ਦਾ ਜਵਾਬ ਅੱਜ ਉਨ੍ਹਾਂ ਨੂੰ ਮਿਲ ਗਿਆ ਹੈ।

Send this to a friend