April 22, 2026 3:05 pm

ਸਾਂਝ ਕੇਂਦਰਾਂ ਜ਼ਰੀਏ ਬਰਨਾਲਾ ਪੁਲਿਸ ਨੇ ਵਧਾਈ ਆਮ ਲੋਕਾਂ ਨਾਲ ਸਾਂਝ

Page-1_29 ਬਰਨਾਲਾ, 10 ਮਾਰਚ (ਰਾਮ ਸਿੰਘ ਧਨੌਲਾ/ਕੁਲਦੀਪ ਸਿੰਘ)- ਆਮ ਲੋਕਾਂ ਅਤੇ ਪੁਲਿਸ ਦਰਮਿਆਨ ਤਾਲਮੇਲ ਵਧਾੳਣ ਤੇ ਲੋਕਾਂ ਦੀਆਂ ਦੁੱਖ-ਤਕਲੀਫਾਂ ਦਾ ਨਿਪਟਾਰਾ ਪਹਿਲ ਦੇ ਅਧਾਰ ’ਤੇ ਕਰਨ ਲਈ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਸਾਂਝ ਕੇਂਦਰਾਂ ਵਾਲੇ ਡਰੀਮ ਪ੍ਰਾਜੈਕਟ ਤਹਿਤ ਬਰਨਾਲਾ ਜ਼ਿਲ੍ਹੇ ਅੰਦਰ ਸਾਂਝ ਕੇਂਦਰਾਂ ਨੇ ਸਾਲ 2014 ਦੌਰਾਨ 19 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਅਹਿਮ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਜ਼ਿਲ੍ਹਾ ਪੁਲਿਸ ਇਨ੍ਹਾਂ ਸਾਂਝ ਪ੍ਰਾਜੈਕਟ ਜਰੀਏ ਆਮ ਲੋਕਾਂ ਨਾਲ ਸਾਂਝ ਵਧਾਉਣ ’ਚ ਸਫ਼ਲ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ. ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਬਰਨਾਲਾ ਵਿਖੇ ਜ਼ਿਲ੍ਹਾ ਪੱਧਰੀ ਸਾਂਝ ਕੇਂਦਰ (ਸੀ.ਪੀ.ਆਰ.ਸੀ) ਅਤੇ ਸਬ ਡਵੀਜਨ ਪੱਧਰ ’ਤੇ ਬਰਨਾਲਾ, ਤਪਾ ਅਤੇ ਮਹਿਲ ਕਲਾਂ ਵਿਖੇ ਸਥਾਪਿਤ 3 ਸਾਂਝ ਕੇਂਦਰਾਂ ਸਮੇਤ ਹਰੇਕ ਥਾਣੇ ’ਚ ਸਥਾਪਤ ਆਉਟਰੀਚ ਸੈਂਟਰ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ।     

ਸ. ਘੁੰਮਣ ਨੇ ਕਿਹਾ ਕਿ ਆਧੁਨਿਕ ਸਹੂਲਤਾਂ ਅਤੇ ਕੰਪਿਊਟ੍ਰਾਈਜ਼ਡ ਪ੍ਰਣਾਲੀ ਨਾਲ ਲੈਸ ਇਨ੍ਹਾਂ ਸਾਂਝ ਕੇਂਦਰਾਂ ਵਿਖੇ ਪੰਜਾਬ ਸੇਵਾ ਅਧਿਕਾਰ ਐਕਟ 2011 ਅਧੀਨ ਪੁਲਿਸ ਵਿਭਾਗ ਨਾਲ ਸਬੰਧਤ 26 ਸੇਵਾਵਾਂ ਅਤੇ ਕੁਝ ਹੋਰ ਲੋੜੀਂਦੀਆਂ ਸੇਵਾਵਾਂ ਇਕ ਛੱਤ ਹੇਠ ਇਕ ਖਿੜਕੀ ’ਤੇ ਸੁਖਾਵੇਂ ਮਾਹੌਲ ’ਚ ਪ੍ਰਦਾਨ ਕਰਵਾਈਆ ਜਾ ਰਹੀਆ ਹਨ। ਉਨ੍ਹਾਂ ਦੱਸਿਆ ਕਿ ਸਾਲ  2014 ’ਚ ਕਰੀਬ 19793 ਲੋਕਾਂ ਨੂੰ ਤੈਅ ਸਮਾਂ ਸੀਮਾਂ ਅੰਦਰ ਮੁਢਲੀਆ ਸੇਵਾਵਾਂ ਪ੍ਰਦਾਨ ਕੀਤੀਆ ਗਈਆ ਹਨ। ਇਨ੍ਹਾਂ ’ਚ ਵਿਦੇਸ਼ੀ ਰਜਿਸਟਰੇਸ਼ਨ ਨਾਲ ਸਬੰਧਤ 28, ਵਹੀਕਲਾਂ ਦੀ ਐਨ.ਓ.ਸੀ. ਨਾਲ ਸਬੰਧਤ 23, ਪਾਰਲਰ ਦਾ ਲਾਇਸੰਸ ਨਾਲ ਸਬੰਧਤ 2, ਵਿਦੇਸ਼ੀ ਪਰਮਿਟ ਵਿੱਚ ਵਾਧੇ ਨਾਲ ਸਬੰਧਤ 3, ਪਾਸਪੋਰਟ ਵੈਰੀਫਿਕੇਸ਼ਨਾਂ ਨਾਲ ਸਬੰਧਤ 9092, ਸਰਵਿਸ ਵੈਰੀਫਿਕੇਸ਼ਨਾਂ ਨਾਲ ਸਬੰਧਤ 613, ਹੋਰ ਵੈਰੀਫਿਕੇਸ਼ਨਾਂ ਨਾਲ ਸਬੰਧਤ 394, ਪੀ.ਸੀ.ਸੀ. ਨਾਲ ਸਬੰਧਤ 1767, ਨਵਾਂ ਅਸਲਾ ਲਾਇਸੰਸ ਨਾਲ ਸਬੰਧ 409, ਅਸਲ੍ਹਾ ਰੀਨਿਊ ਲਾਇਸੰਸ ਨਾਲ ਸਬੰਧਤ 1795 ਅਤੇ 5667 ਹੋਰ ਦਰਖ਼ਾਸਤਾਂ ਪ੍ਰਾਪਤ ਹੋਈਆਂ, ਜਿੰਨ੍ਹਾਂ ਨੂੰ ਸਮੇਂ ਅਨੁਸਾਰ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਸ. ਘੁੰਮਣ ਨੇ ਕਿਹਾ ਕਿ ਇਸ ਪ੍ਰਾਜੈਕਟ ’ਚ ਪੁਲਿਸ ਦੇ ਵਰਤਾਓ ਵਿੱਚ ਸੁਧਾਰ ਲਿਆਉਣਾ ਵੀ ਸ਼ਾਮਲ ਹੈ ਅਤੇ ਆਮ ਲੋਕਾਂ ਵੱਲੋਂ ਬੇਝਿੱਜਕ ਹੋਕੇ ਆਪਣੀਆਂ ਦੁਖ ਤਕਲੀਫਾਂ ਦੱਸਣ ਲਈ ਇਨ੍ਹਾਂ ਸਾਂਝ ਕੇਂਦਰਾਂ ਤੇ ਆਉਟ ਰੀਚ ਸੈਟਰਾਂ ’ਚ ਪੁਲਿਸ ਕਰਮਚਾਰੀ ਵੱਖਰੀ ਸਿਵਲ ਡਰੈਸ ’ਚ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਟਰਾਂ ਦਾ ਕੰਮ ਪਾਰਦਰਸ਼ੀ ਅਤੇ ਵਧੀਆਂ ਤਰੀਕੇ ਨਾਲ ਚਲਾਉਣ ਲਈ ਹਰ ਵਰਗ ਦੇ ਸੂਝਵਾਨ, ਰਾਜਸੀ, ਸਮਾਜ ਸੇਵੀ ਅਤੇ ਬੁਧੀਜੀਵੀ ਵਿਅਕਤੀਆਂ ਦੇ ਅਧਾਰਤ ਬਣਾਈਆਂ ਸੁਸਾਇਟੀਆਂ ਵੱਲੋਂ ਘਰੇਲੂ ਝਗੜੇ, ਮਾਰ ਕੁੱਟ, ਦਾਜ ਦੀ ਮੰਗ ਅਤੇ ਵਿਆਹੀਆਂ ਲੜਕੀਆਂ ਨੂੰ ਛੱਡਣਾ, ਔਰਤਾਂ ਅਤੇ ਬੱਚਿਆਂ ਨਾਲ ਸਬੰਧਤ ਸਮੱਸਿਆਵਾਂ ਨੂੰ ਸੁਲਝਾਇਆ ਜਾਂਦਾ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ’ਚ ਨਸ਼ਿਆਂ ਦੇ ਪ੍ਰਭਾਵਾਂ ਤੋਂ ਜਾਣੂ ਕਰਵਾਕੇ ਲੋਕਾਂ ਨੂੰ ਨਸ਼ਿਆਂ ਅਤੇ ਸਮਾਜਿਕ ਕੁਰੀਤੀਆਂ ਆਦਿ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਇਨ੍ਹਾ ਉਪਰ ਕਾਬੂ ਪਾਉਣਾ ਵੀ ਇਨ੍ਹਾਂ ਸਾਂਝ ਕੇਂਦਰਾਂ ਦੇ ਮੁੱਖ ਕੰਮ ਵਿੱਚ ਸ਼ਾਮਲ ਕੀਤੇ ਗਏ ਹਨ। ਸ. ਘੁੰਮਣ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਸਾਂਝ ਕੇਂਦਰਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਅਤੇ ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਦੀ ਸੂਚਨਾ ਪੁਲਿਸ ਨੂੰ ਦੇ ਕੇ ਨਸ਼ਾ ਰਹਿਤ ਪੰਜਾਬ ਦੀ ਸਿਰਜਣਾ ਵਿੱਚ ਵੱਧ ਤੋ ਵੱਧ ਯੋਗਦਾਨ ਪਾਇਆ ਜਾਵੇ।ਟਟ

Send this to a friend