April 22, 2026 3:06 pm

ਅਕਾਲੀ ਫੂਲਾ ਸਿੰਘ ਜੀ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ’ਤੇ ਪਹਿਲੇ ਧਾਰਮਿਕ ਦੀਵਾਨ ਸਜੇ

Page-1_26 ਮੂਨਕ, 10 ਮਾਰਚ (ਕੁਲਵੰਤ ਦੇਹਲਾ)- ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ’ਤੇ ਅ¤ਜ ਪਹਿਲੇ ਧਾਰਮਿਕ ਦੀਵਾਨ ’ਚ ਬਾਬਾ ਬੂਟਾ ਸਿੰਘ ਗੁੜਥਲੀ ਵਾਲਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਸੰਗਤਾਂ ’ਚ ਦੀਵਾਨਾਂ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਹਜ਼ਾਰਾਂ ਦੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰੀ। ਬਾਬਾ ਬੂਟਾ ਸਿੰਘ ਜੀ ਨੇ ਅਗਲੇ ਸਮਾਗਮ ’ਚ ਸੰਗਤਾਂ ਦੀ ਭਾਰੀ ਭੀੜ ਹੋਣ ਦੀ ਉਮੀਦ ਜਤਾਈ ਇਸ ਮੌਕੇ ਬਾਬਾ ਜੀ ਨੇ ਸੰਗਤਾਂ ਨੂੰ ਗੁਰੂ ਦੇ ਲੜ ਲ¤ਗ ਕੇ ਅਮ੍ਰਿਤ ਛਕਣ ਦੀ ਅਪੀਲ ਕੀਤੀ ਅਤੇ ਗੁਰੂ ਘਰ ਦੀ ਸੇਵਾ ’ਚ ਵਧ ਤੋਂ ਵਧ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਜੋੜ ਮੇਲੇ ’ਤੇ ਸੰਗਤਾਂ ਸੇਵਾ ’ਚ ਲੀਨ ਹੋ ਕੇ ਸੇਵਾ ਕਰਦੀਆਂ ਹੋਈਆਂ ਨਜ਼ਰ ਆ

ਰਹੀਆਂ ਹਨ। ਇਸ ਵਿੱਚ ਨੌਜਵਾਨਾਂ ਨੇ ਬਰਤਨ ਸਾਫ਼ ਕਰਕੇ ਗੁਰੂ ਘਰ ਦੀ ਸੇਵਾ ਕੀਤੀ ਅਤੇ ਝਾੜੂ ਲਗਾ ਕੇ ਸਫਾਈ ਦੀ ਸੇਵਾ ਜੋੜੇ ਘਰ ’ਚ ਸੇਵਾ ਕਰਕੇ ਆਪਣਾ ਜੀਵਨ ਸਫਲ ਬਣਾਇਆ। ਨੌਜਵਾਨਾਂ ’ਚ ਜੋੜ ਮੇਲੇ ਨੂੰ ਲੈ ਕੇ ਮਨ ’ਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ।

Send this to a friend