June 19, 2026 2:50 am

ਭ੍ਰਿਸ਼ਟਾਚਾਰ ਦੇਸ਼ ਲਈ ਸਭ ਤੋਂ ਵੱਡੀ ਸਮੱਸਿਆ : ਅਡਵਾਨੀ

ਪੁਨੇ, 3 ਅਗਸਤ (ਵਿਸ਼ਵ ਵਾਰਤਾ)-ਭ੍ਰਿਸ਼ਟਾਚਾਰ ਨੂੰ ਦੇਸ਼ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਕਰਾਰ ਦਿੰਦੇ ਹੋਏ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਕਿ ਇਹ ਰਾਜਨੀਤਕ ਵਰਗ ਦੇ ਹੰਕਾਰ ਤੋਂ ਪੈਦਾ ਹੋਈ ਹੈ। ਅਡਵਾਨੀ ਨੇ ਸ਼ੁੱਕਰਵਾਰ ਰਾਤ ਕਿਹਾ ‘ਭ੍ਰਿਸ਼ਟਾਚਾਰ ਦੇਸ਼ ਦੇ ਸਾਹਮਣੇ ਪੇਸ਼ ਆ ਰਹੀ ਸਭ ਤੋਂ ਵੱਡੀ ਸਮੱਸਿਆ ਹੈ। ਇਹ ਰਾਜਨੀਤਿਕਾਂ ਦੇ ਹੰਕਾਰ ਤੋਂ ਪੈਦਾ ਹੋਈ ਹੈ, ਜੋ ਸਮਝਦੇ ਹਨ ਕਿ ਸ਼ਕਤੀਸ਼ਾਲੀ ਹਨ ਅਤੇ ਜੋ ਵੀ ਚਾਹੇ ਕਰ ਸਕਦੇ ਹਨ।’ ਸਿੰਧੀ ਅਧਿਆਤਮਿਕ ਨੇਤਾ ਦਾਦਾ ਜੇ.ਪੀ ਵਾਸਵਾਨੀ ਦੇ 95ਵੇਂ ਜਨਮ ਦਿਨ ਸਮਾਰੋਹ ਨੂੰ ਸਾਬਕਾ ਉਪ ਪ੍ਰਧਾਨ ਮੰਤਰੀ ਨੇ ਸਿੰਧੀ ਵਿਚ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਰਾਜਨੀਤਕਾਂ ਵਿਚ ਦੇਣ ਦੀ ਭਾਵਨਾ ਦਾ ਵਿਕਾਸ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਦੂਰ ਕੀਤਾ ਜਾ ਸਕਦਾ ਹੈ ਜੇਕਰ ਲੋਕਾਂ ਵਿਚ ਅਧਿਆਤਮਕ ਭਾਵ ਵਧੇ। ਉਨ੍ਹਾਂ ਨੇ ਕਿਹਾ ਕਿ ਉਸ ਦੀ ਸਿੱਖਿਆ ਅੱਜ ਦੇ ਸਮੇਂ ਵਿਚ ਵੀ ਕਾਫ਼ੀ ਪ੍ਰਾਸੰਗਿਕ ਹੈ। ਦਾਦਾ ਵਾਸਵਾਨੀ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਪੁਰਸ਼ ਅਤੇ ਮਹਿਲਾ ਦੇਸ਼ ਲਈ ਸੱਚੇ ਮਨ ਨਾਲ ਕੰਮ ਕਰਨ।

Send this to a friend