ਜਕਾਰਤਾ, 3 ਅਗਸਤ (ਪੀ. ਟੀ.)-ਘਰ ਵਾਪਸੀ ਦੀ ਚਾਹਤ ਦਿਲ ਵਿਚ ਲੈ ਕੇ ਇੰਡੋਨੇਸ਼ੀਆ ਪਰਤ ਰਹੇ ਕਰੀਬ 40 ਇੰਡੋਨੇਸ਼ੀਆਈ ਨਾਗਰਿਕਾਂ ਦੀ ਕਿਸ਼ਤੀ ਮਲੇਸ਼ੀਆ ਦੇ ਸਮੁੰਦਰੀ ਕੰਢੇ ‘ਤੇ ਡੁੱਬ ਗਈ। ਇਕ ਸਮੁੰਦਰੀ ਅਧਿਕਾਰੀ ਨੇ ਦੱਸਿਆ ਕਿ ਸਮਝਿਆ ਜਾਂਦਾ ਹੈ ਕਿਸ਼ਤੀ ਵਿਚ ਸਵਾਰ ਇਹ ਲੋਕ ਗੈਰ ਕਾਨੂੰਨੀ ਅਪ੍ਰਵਾਸੀ ਸਨ ਅਤੇ ਸਮੁੰਦਰੀ ਰਸਤੇ ਰਾਹੀਂ ਇੰਡੋਨੇਸ਼ੀਆ ਜਾ ਰਹੇ ਸਨ। ਜਾਣਕਾਰੀ ਅਨੁਸਾਰ ਕਿਸ਼ਤੀ ਵਿਚ ਕੁੱਲ 44 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ 4 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ।