ਨਾਮਜ਼ਦਗੀਆਂ 17 ਮਾਰਚ ਤੋਂ ਨਤੀਜਾ 15 ਅਪ੍ਰੈਲ ਨੂੰ
ਚੰਡੀਗੜ੍ਹ, 10 ਮਾਰਚ (ਪੀ. ਟੀ. ਲਾਇਵ)- ਭਾਰਤੀ ਚੋਣ ਕਮਿਸ਼ਨ ਨੇ ਧੂਰੀ ਉਪ ਚੋਣ ਲਈ ਚੋਣ ਸਮਾਂ ਸਾਰਨੀ ਦਾ ਐਲਾਨ ਕਰ ਦਿੱਤਾ ਹੈ ਜਿਸ ਮੁਤਾਬਿਕ ਵੋਟਾਂ 11 ਅਪ੍ਰੈਲ ਨੂੰ ਪੈਣਗੀਆਂ। ਮੁੱਖ ਚੋਣ ਅਧਿਕਾਰੀ ਪੰਜਾਬ ਦੇ ਇਕ ਬੁਲਾਰੇ ਨੇ ਕਿਹਾ ਕਿ ਚੋਣ ਸਬੰਧੀ ਨੋਟੀਫੀਕੇਸ਼ਨ 17 ਮਾਰਚ ਨੂੰ ਹੋਵੇਗਾ ਅਤੇ ਨਾਮਜਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 24 ਮਾਰਚ ਐਲਾਨੀ ਗਈ ਹੈ। ਨਾਮਜਦਗੀ ਪੱਤਰਾਂ ਦੀ ਪੜਤਾਲ 25 ਮਾਰਚ ਨੂੰ ਹੋਵੇਗੀ ਜਦਕਿ 27 ਮਾਰਚ ਤੱਕ ਨਾਮਜਦਗੀ ਕਾਗਜ਼ ਵਾਪਸ ਲਏ ਜਾ ਸਕਣਗੇ। ਵੋਟਾਂ 11 ਅਪ੍ਰੈਲ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਤੇ ਵੋਟ੍ਯਾਂ ਦੀ ਗਿਣਤੀ 15 ਅਪ੍ਰੈਲ ਨੂੰ ਹੋਵੇਗੀ। ਬੁਲਾਰੇ ਨੇ ਕਿਹਾ ਕਿ 18 ਅਪ੍ਰੈਲ ਤੱਕ ਚੋਣ ਪ੍ਰਕ੍ਰਿਆ ਮੁਕੰਮਲ ਹੋ ਜਾਵੇਗੀ। ਬੁਲਾਰੇ ਨੇ ਕਿਹਾ ਕਿ ਇਕ
ਜਨਵਰੀ 2015 ਨੂੰ ਆਧਾਰ ਬਣਾਕੇ ਵੋਟਰ ਸੂਚੀਆਂ ਦੀ ਸੁਧਾਈ ਕੀਤੀ ਗਈ ਸੀ ਤੇ ਉਨ੍ਹਾਂ ਦੀ ਅੰਤਿਮ ਪ੍ਰਕਾਸ਼ਨਾ 5 ਜਨਵਰੀ 2015 ਨੂੰ ਕੀਤੀ ਗਈ। ਕਮਿਸ਼ਨ ਵਲੋਂ ਵੋਟਾਂ ਲਈ ਈ.ਵੀ.ਐਮ. ਦੀ ਵਰਤੋਂ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਪ ਚੋਣ ਵਾਲਾ ਵਿਧਾਨ ਸਭਾ ਹਲਕਾ ਜਿਸ ਜਿਲ੍ਹੇ ਵਿਚ ਪੈਂਦਾ ਹੈ ਜਾਂ ਉਸ ਹਲਕੇ ਦਾ ਕੋਈ ਹਿੱਸਾ ਕਿਸੇ ਹੋਰ ਜਿਲ੍ਹੇ ਵਿਚ ਪੈਂਦਾ ਹੈ, ਵਿਖੇ ਆਦਰਸ਼ ਚੋਣ ਜਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣ ਜਾਬਤਾ ਸਾਰੇ ਉਮੀਦਵਾਰਾਂ, ਸਿਆਸੀ ਪਾਰਟੀਆਂ ਤੇ ਸੂਬਾ ਸਰਕਾਰ ’ਤੋਂ ਇਲਾਵਾ ਸਬੰਧਿਤ ਖੇਤਰ ਵਿਖੇ ਕੇਂਦਰ ਸਰਕਾਰ ’ਤੇ ਵੀ ਲਾਗੂ ਹੋਵੇਗਾ।