ਨਵੀਂ ਦਿੱਲੀ, 10 ਮਾਰਚ (ਪੀ. ਟੀ.)- ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਅਦ ਨੇ ਕੇਂਦਰ ਸਰਕਾਰ ਤੇ ਭਾਜਪਾ ਆਲਾ ਕਮਾਨ ਨਾਲ ਅੱਜ ਗੱਲ ਕਰਦੇ ਹੋਏ ਇਹ ਕਿਹਾ ਹੈ ਕਿ ਹੁਣ ਅੱਗੇ ਉਹ ਕਿਸੇ ਵੀ ਵੱਖਵਾਦੀ ਨੂੰ ਬਿਨਾਂ ਦੋਵਾਂ ਪਾਰਟੀਆਂ ਦੀ ਸਹਿਮਤੀ ਦੇ ਨਹੀਂ ਛੱਡਣਗੇ। ਸੂਤਰਾਂ ਦੇ ਮੁਤਾਬਿਕ ਮੁਫ਼ਤੀ ਮੁਹੰਮਦ ਸਈਦ ਨੇ ਅੱਜ ਭਾਜਪਾ ਪ੍ਰਧਾਨ ਅਮਿੱਤ ਸ਼ਾਹ ਤੇ ਫਿਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਫ਼ੋਨ ‘ਤੇ ਗੱਲ ਕੀਤੀ ਹੈ। ਮੁਫ਼ਤੀ ਨੇ ਕਿਹਾ ਹੈ ਕਿ ਕੋਈ ਵੀ ਅਲਗਾਵਵਾਦੀ ਬਿਨਾਂ ਦੋਵਾਂ ਪਾਰਟੀਆਂ ਦੀ ਸਹਿਮਤੀ ਤੋਂ ਬਿਨਾਂ ਨਹੀਂ ਛੱਡਿਆ ਜਾਵੇਗਾ। ਜ਼ਿਕਰਯੋਗ ਹੈ ਕਿ ਅਲਗਾਵਵਾਦੀ ਨੇਤਾ ਮਸਰਤ ਦੀ ਰਿਹਾਈ ਨੂੰ ਲੈ ਕੇ ਸੰਸਦ ਤੋਂ ਲੈ ਕੇ ਸੜਕਾਂ ਤੱਕ ਬਵਾਲ ਮੱਚਿਆ ਹੋਇਆ ਹੈ। ਭਾਜਪਾ ਜਿੱਥੇ ਆਪਣੇ ਆਪ ਨੂੰ ਮੁਫ਼ਤੀ ਸਰਕਾਰ ਦੇ ਇਸ ਫ਼ੈਸਲੇ ਤੋਂ ਅਣਜਾਣ ਦੱਸ ਰਹੀ ਹੈ ਉੱਥੇ ਹੀ ਵਿਰੋਧੀ ਪੱਖ ਕੇਂਦਰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੋਮਵਾਰ ਨੂੰ ਵੀ ਸੰਸਦ ’ਚ ਮਸਰਤ ਦੇ ਮੁੱਦੇ ’ਤੇ ਜੰਮਕੇ ਹੰਗਾਮਾ ਹੋਇਆ ਸੀ।