ਸੂਬੇ ਵਿਚ ਛੱਤਾਂ ’ਤੇ ਲੱਗਣ ਵਾਲੇ ਇਕ ਵੱਡੇ ਪਾਇਲਟ ਸੂਰਜੀ ਊਰਜਾ ਪ੍ਰਾਜੈਕਟ ਦਾ ਐਲਾਨ
ਜਲੰਧਰ/ਚੰਡੀਗੜ੍ਹ, 10 ਮਾਰਚ- ਕੇਂਦਰੀ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰਾਲਾ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੀ ਮੰਗ ’ਤੇ ਰਾਜ ਨੂੰ ਉਤਸ਼ਾਹੀ ‘ਗਰੀਨ ਕਾਰੀਡੋਰ ਮਿਸ਼ਨ’ ਪ੍ਰਾਜੈਕਟ ਵਿਚ ਸ਼ਾਮਿਲ ਕਰਨ ਲਈ ਸਹਿਮਤ ਹੋ ਗਿਆ ਹੈ। ਇਸ ਫੈਸਲੇ ਨਾਲ ਪੰਜਾਬ ਨਵਿਆਉਣਯੋਗ ਊਰਜਾ ਸ੍ਰੋਤਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਨੂੰ ਵਧੇਰੇ ਕੁਸ਼ਲਤਾ ਨਾਲ ਕੇਂਦਰੀ ਗਰਿੱਡ ਤੱਕ ਪਹੁੰਚਾਉਣ ਲਈ ਲੋੜੀਂਦੇ ਟਰਾਂਸਮਿਸ਼ਨ ਤੇ ਵੰਡ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਫੰਡ ਹਾਸਿਲ ਕਰ ਸਕੇਗਾ। ਇਸ ਤੋਂ ਇਲਾਵਾ ਕੇਂਦਰੀ ਮੰਤਰਾਲੇ ਵੱਲੋਂ ਪੰਜਾਬ ਲਈ ਛੱਤਾਂ ’ਤੇ ਅਧਾਰਿਤ ਇਕ ਵੱਡੇ ਪਾਇਲਟ ਸੂਰਜੀ ਊਰਜਾ ਪ੍ਰਾਜੈਕਟ ਦਾ ਵੀ ਐਲਾਨ ਕੀਤਾ ਗਿਆ ਹੈ ਤਾਂ ਜੋ ਆਮ ਲੋਕਾਂ ਨੂੰ ਇਹ ਪ੍ਰਾਜੈਕਟ
ਦਿਖਾਕੇ ਆਪਣੇ ਘਰਾਂ ’ਤੇ ਅਜਿਹੇ ਪ੍ਰਾਜੈਕਟ Ñਲਾਉਣ ਲਈ ਉਤਸ਼ਾਹਿਤ ਕਰਦਿਅ੍ਯਾਂ ਰਾਜ ਦੀ ਨਿਵੇਕਲੀ ਨੈਟ ਮੀਟਰਿੰਗ ਨੀਤੀ ਦੀ ਸਫਲਤਾ ਨੂੰ ਯਕੀਨੀ ਬਣਾਇਆ ਜਾ ਸਕੇ। ਅੱਜ ਇਨ੍ਹਾਂ ਅਹਿਮ ਫੈਸਲਿਅ੍ਯਾਂ ਬਾਰੇ ਸ੍ਰੀ ਉਪਿੰਦਰ ਤ੍ਰਿਪਾਠੀ ਸਕੱਤਰ ਕੇਂਦਰੀ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰਾਲੇ , ਨੇ ਇੱਥੇ ਸੀ.ਆਈ.ਆਈ. ਵਿਖੇ ‘ਰੀਇਨਵੈਸਟ 2015 ਸੰਮੇਲਨ’ ਦੀਆਂ ਸਿਫਰਾਸ਼ਾਂ ਨੂੰ ਲਾਗੂ ਕਰਨ ਲਈ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੀ ਪ੍ਰਧਾਨਗੀ ਹੇਠ ਕਰਵਾਈ ਗਈ ਖੇਤਰੀ ਮੀਟਿੰਗ ਵਿਚ ਜਾਣੂੰ ਕਰਵਾਇਆ । ਇਸ ਖੇਤਰੀ ਮੀਟਿੰਗ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ , ਜੰਮੂ ਤੇ ਕਸ਼ਮੀਰ ਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਚੰਡੀਗੜ੍ਹ ਨੇ ਹਿੱਸਾ ਲਿਆ। ਸ. ਮਜੀਠੀਆ ਨੇ ਕਿਹਾ ਕਿ 270 ਗੀਗਾਵਾਟ ਸਵੱਛ ਊਰਜਾ ਦੇ ਟੀਚੇ ਦੀ ਪੂਰਤੀ ਲਈ ਸੂਰਜੀ ਊਰਜਾ , ਖੇਤੀ ਰਹਿੰਦ ਖੂੰਹਦ, ਹਵਾ ਤੇ ਹਾਈਡ੍ਰੋ ਜਿਹੇ ਸਾਰੇ ਸ੍ਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਖੇਤੀ ਰਹਿੰਦ ਖੂੰਹਦ , ਬਾਇਓ ਈਥਾਨੌਲ ਤੇ ਬਾਇਓ ਸੀ.ਐਨ.ਜੀ. ਨੂੰ ਅਹਿਮ ਖੇਤਰ ਕਰਾਰ ਦਿੰਦਿਅ੍ਯਾਂ ਕਿਹਾ ਕਿ ਪੰਜਾਬ ਜਿਹੇ ਖੇਤੀ ਪ੍ਰਧਾਨ ਸੂਬੇ ਜਿੱਥੇ ਹਰ ਸਾਲ 21 ਮਿਲੀਅਨ ਟਨ ਖੇਤੀ ਰਹਿੰਦ ਖੂੰਹਦ ਉਪਲਬਧ ਹੁੰਦੀ ਹੈ, ਲਈ ਵਿਸ਼ੇਸ਼ ਯਤਨ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਖੇਤੀ ਰਹਿੰਦ ਖੂੰਹਦ ਦੀ ਬਿਜਲੀ ਲਈ ਵਰਤੋਂ ਕਰਕੇ ਜਿੱਥੇ ਅਸੀਂ ਵਾਤਾਵਰਣ ਨੂੰ ਬਚਾ ਸਕਦੇ ਹਾਂ ਉ¤ਥੇ ਕਿਸਾਨਾਂ ਨੂੰ ਵਧੀਕ ਆਮਦਨ ਵੀ ਪ੍ਰਦਾਨ ਕਰ ਸਕਦੇ ਹਾਂ। ਉਨ੍ਹਾਂ ਸਮੂਹ ਨਿਵੇਸ਼ਕਾਂ ਨੂੰ ਪੰਜਾਬ ਵਿਚ ਨਿਵੇਸ਼ ਦਾ ਸੱਦਾ ਦਿੰਦਿਅ੍ਯਾਂ ਕਿਹਾ ਕਿ ਰਾਜ ਸਰਕਾਰ ਹਮੇਸ਼ਾ ਉਨ੍ਹਾਂ ਦੇ ਸੁਝਾਵਾਂ ਦਾ ਸਵਾਗਤ ਕਰੇਗੀ ਤੇ ਰਾਜ ਨੂੰ ਸਵੱਛ ਊਰਜਾ ਦਾ ਕੇਂਦਰ ਬਣਾਉਣ ਲਈ ਹਰ ਸੰਭਵ ਕਦਮ ਚੁੱਕੇਗੀ।