Skip to content
Independent perspectives. Global stories.
BREAKING

ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ ਵਿੱਚ ਜਨਵਰੀ,2016 ਟਰਮ ਦੇ ਦਾਖਲੇ ਲਈ ਇਮਤਿਹਾਨ 1 ਅਤੇ 2 ਜੂਨ,2015 ਨੂੰ

Share this story

ਚੰਡੀਗੜ੍ਹ 09 ਮਾਰਚ (ਪੀ. ਟੀ.)- ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ, ਦੇਹਰਾਦੂਨ. (ਆਰ.ਆਈ.ਐਮ.ਸੀ) ਦੇ ਜਨਵਰੀ 2016 ਟਰਮ ਦੇ ਦਾਖਲੇ ਲਈ ਅਗਲਾ ਇਮਲਾਲਾ ਲਾਜਪਤ ਰਾਏ ਭਵਨ, ਸੈਕਟਰ 15, ਚੰਡੀਗੜ੍ਹ ਵਿਖੇ ਪਹਿਲੀ (ਸੋਮਵਾਰ) ਅਤੇ 02(ਮੰਗਲਵਾਰ) ਜੂਨ 2015 ਨੂੰ ਹੋਵੇਗਾ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਡਾਇਰੈਕਟੋਰੇਟ ਰੱਖਿਆ ਸੇਵਾਂਵਾ ਭਲਾਈ, ਪੰਜਾਬ ਨੇ ਦੱਸਿਆ ਕਿ ਆਰ.ਆਈ.ਐਮ.ਸੀ. ਦੇ ਦਾਖਲੇ ਲਈ ਕੇਵਲ ਯੋਗ ਲੜਕੇ ਹੀ ਬਿਨੈ-ਪੱਤਰ ਭੇਜ ਸਕਦੇ ਹਨ। ਉਮੀਦਵਾਰ ਦੀ ਉਮਰ 2 ਜਨਵਰੀ 2003 ਤੋ‘ 01 ਜੁਲਾਈ,2004 ਦੇ ਵਿਚਕਾਰ ਹੋਵੇ। ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਸਕੂਲ ਵਿੱਚ 7ਵੀ‘ ਜਮਾਤ ਵਿੱਚ ਪੜ੍ਹਦਾ ਹੋਵੇ ਜਾਂ 7ਵੀ‘ ਪਾਸ ਹੋਵੇ। ਚੁਣੇ ਉਮੀਦਵਾਰਾਂ ਨੂੰ 8ਵੀ‘ ਜਮਾਤ ਵਿੱਚ ਦਾਖਲਾ ਦਿੱਤਾ ਜਾਵੇਗਾ। ਇਮਿਤਹਾਨ ਦੇ ਲਿਖਤੀ ਹਿੱਸੇ ਵਿੱਚ ਅੰਗਰੇਜ਼ੀ, ਹਿਸਾਬ ਅਤੇ ਸਧਾਰਨ ਗਿਆਨ ਦੇ ਤਿੰਨ ਪੇਪਰ ਹੋਣਗੇ। ਜਿਹੜੇ ਉਮੀਦਵਾਰ

ਲਿਖਤੀ ਪ੍ਰੀਖਿਆ ਵਿੱਚ ਪਾਸ ਹੋਣਗੇ, ਉਨ੍ਹਾਂ ਦਾ ਵਾਈਵਾ-ਵੋਸ ਟੈਸਟ 06 ਅਕਤੂਬਰ, 2015 ਨੂੰ ਹੋਣਾ ਮਿਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਿਨੈ-ਪੱਤਰ, ਪ੍ਰਾਸਪੈਕਟ ਅਤੇ ਪੁਰਾਣੇ ਪ੍ਰਸ਼ਨ ਪੱਤਰ ਕਮਾਂਡੈ‘ਟ ਆਰ.ਆਈ.ਐਮ.ਸੀ.ਦੇਹਰਾਦੂਨ ਪਾਸੋ‘ ਸਟੇਟ ਬੈ‘ਕ ਆਫ ਇੰਡੀਆ ਤੇਲ ਭਵਨ (ਕੋਡ 01576) ਦੇਹਰਾਦੂਨ ਦੇ ਨਾਂ ਤੇ ਰਜਿਸਟਰ ਪੋਸਟ ਰਾਹੀ‘ 430/- ਰੁਪਏ ਅਤੇ ਸਪੀਡ ਪੋਸਟ ਲਈ 480/- ਰੁਪਏ ਦੇ ਭੁਗਤਾਨ ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਲਈ ਰਜਿਸਟਰ ਪੋਸਟ ਲਈ 385/- ਅਤੇ ਸਪੀਡ ਪੋਸਟ ਲਈ 435/- ਰੁਪਏ ਦਾ ਬੈ‘ਕ ਡਰਾਫਟ ਭੇਜ ਕੇ ਮੰਗਵਾਏ ਜਾ ਸਕਦੇ ਹਨ। ਅਰਜ਼ੀ ਦੋ ਪਰਤਾਂ ਵਿੱਚ ਹੋਵੇ, ਜਿਸ ਤੇ ਉਮਰ ਦਾ ਸਬੂਤ ਸਕੂਲ ਰਿਕਾਰਡਜ਼ ਜਾਂ ਮਿਊ‘ਸਪਲ ਜਨਮ ਰਜਿਸਟਰ ਵਿਚੋ‘ ਹੋਵੇ ਅਤੇ ਉਮੀਦਵਾਰ ਦੀਆਂ ਤਿੰਨ ਤਸ਼ਦੀਕਸ਼ੁਦਾ ਫੋਟੋ ਨਾਲ ਨੱਥੀ ਹੋਣੀਆਂ ਚਾਹੀਦੀਆਂ ਹਨ।

WRITTEN BY