ਨਗਰ ਕੌਂਸਲ ਪ੍ਰਧਾਨਗੀ ਦੀ ਨਿਯੁਕਤੀ ’ਤੇ ਭਾਰੀ ਪਿਆ ਤਜ਼ੁਰਬੇ ’ਤੇ ਵੋਟ ਆਂਕੜਾ

ਡੇਰਾਬੱਸੀ, 9 ਮਾਰਚ (ਵਿਨੈ ਕੁਮਾਰ ਜੈਨ/ਚਤੁਰਵੇਦੀ)- ਅੱਜ ਡੇਰਾਬੱਸੀ ਨਗਰ ਕੌਂਸਲ ਦੀ ਹੋਈ ਚੋਣ ਸਮਾਪਤੀ ਨੂੰ ਅੱਜ 12 ਦਿਨਾਂ ਤੋਂ ਚਰਚਾ ਦਾ ਵਿਸ਼ੇ ਰਿਹਾ ਕਿ ਨਗਰ ਕੌਂਸਲ ਦਾ ’ ਪ੍ਰਧਾਨ ਕੋਣ ਹੋਵੇਗਾ ’ਹਲਕਾ ਵਿਧਾਇਕ ਐਨ. ਕੇ. ਸ਼ਰਮਾ ਨੇ 19 ਵਾਰਡਾਂ ਤੋਂ ਜਿੱਤ ਹਾਸਲ ਕਰਨ ਵਾਲੇ ਸਾਰੇ ਕੌਂਸਲਰਾਂ ਦੀ ਕਮੇਟੀ ਰੂਮ ਵਿੱਚ ਅੱਜ ਇੱਕ ਮੀਟਿੰਗ ਕੀਤੀ ਜਿਸ ਵਿੱਚ ਕਾਫ਼ੀ ਗਰਮ ਮਹੌਲ ਦੇ ਚੱਲਦੇ ਦੋ ਅਹਿਮ ਗੱਲਾਂ ਤੇ ਵਿਚਾਰ ਕੀਤਾ ਗਿਆ ਕਿ ਜਿੱਤੇ ਕੌਂਸਲਰ ਦੀ ਵੋਟਾਂ ਦੀ ਗਿਣਤੀ ਜਾਂ ਪ੍ਰਤੀਸ਼ਤ ’ਤੇ ਆਧਾਰ ਤੇ ਇਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੂਕਤ ਕੀਤਾ ਜਾਵੇ। ਇਸ ਦੌਰਾਨ  ਸਰਵਸੱਮਤੀ ਦੇ ਨਾਲ ਭੂਪਿੰਦਰ ਸੈਣੀ ਨੂੰ ਡੇਰਾਬੱਸੀ ਦਾ ਪ੍ਰਧਾਨ ਨਿਯੂਕਤ ਕੀਤਾ ਗਿਆ ਅਤੇ ਮੁਕੇਸ਼ ਗਾਂਧੀ ਨੂੰ ਵਾਈਸ ਪ੍ਰਧਾਨ ਨਿਯੂਕਤ ਕੀਤਾ ਗਿਆ ਇਸ ਦੇ ਨਾਲ ਹੀ ਪਹਿਲਾਂ ਰਹਿ ਚੁੱਕੇ ਹਰਜਿੰਦਰ ਸਿੰਘ ਰੰਗੀ ਨੂੰ ਦੁਬਾਰਾ ਵਾਈਸ ਪ੍ਰਧਾਨ ਦੇ ਪਦ ਤੇ ਹੀ ਰਹਿਣਾ ਪਿਆ। ਡੇਰਾਬੱਸੀ ਨਗਰ ਕੌਂਸਲ ਦਫਤਰ ਵਿੱਚ ਸਵੇਰੇ

ਤੋਂ ਹੀ ਗਰਮਾ ਗਰਮੀ ਦਾ ਮਾਹੌਲ ਬਣਿਆ ਹੋਇਆ ਸੀ। ਸਾਰੇ ਨਵੇਂ ਬਣੇ ਕੌਂਸਲਰ ਆਪਣੇ ਸਮਰੱਥਕਾ ਨਾਲ ਬੜੀ ਗਿਣਤੀ ’ਚ ਡੇਰਾਬੱਸੀ ਨਗਰ ਕੌਂਸਲ ਦੇ ਦਫਤਰ ਅੱਗੇ ਖੜੇ ਸਨ। ਤਕਰੀਬਨ 12 ਵਜੇ ਹਲਕਾ ਵਿਧਾਇਕ ਦੇ ਪਹੁੰਹਚਣ ਤੋਂ 15 ਮਿੰਟ ਬਾਦ ਹੀ ਭੂਪਿੰਦਰ ਸੈਣੀ ਨੂੰ ਡੇਰਾਬੱਸੀ ਦਾ ਨਗਰ ਕੌਂਸਲ ਪ੍ਰਧਾਨ ਨਿਯੂਕਤ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਅਕਾਲੀ ਦਲ ਅਤੇ ਭਾਜਪਾ ਗਠਜੋੜ ’ਤੇ ਹੀ ਇਹ ਜਿੱਤ ਦੇ ਨਤੀਜੇ ਆਏ ਸਨ, ਜਿਸ ’ਚੋਂ ਅਕਾਲੀ  ਦਲ ਨੇ 11 ਅਤੇ ਭਾਜਪਾ ਨੇ ਅੱਠ ਸੀਟਾਂ ਹਾਸ਼ਲ ਕਰਨ ਤੋਂ ਬਾਦ ਕਿਸੇ ਵੀ ਆਜ਼ਾਦ ਉਮੀਦਵਾਰ ਨੂੰ ਜਿੱਤ ਹਾਸਲ ਨਹੀਂ ਹੋਣ ਦਿੱਤੀ ਅਤੇ ਸਾਰੇ 19 ਵਾਰਡਾਂ ਤੋਂ ਆਪਣੀ ਹੀ ਜਿੱਤ ਹਾਸਲ ਕੀਤੀ। ਡੇਰਾਬੱਸੀ ਨਗਰ ਕੌਂਸਲ ਦੇ ਚੋਣ ਵਿੱਚ ਪਹਿਲੀ ਵਾਰ ਅਕਾਲੀ-ਭਾਜਪਾ ਨੇ ਨਵਾਂ ਇਤਿਹਾਸ ਸਿਰਜਿਆ ਹੈ। ਜਿਸ ਦਾ ਸਹਿਰਾ ਮੁੱਖ ਸੰਸਦੀ ਸਕੱਤਰ ਐਨ. ਕੇ. ਸ਼ਰਮਾ ਦਿੱਤਾ ਜਾਂਦਾ ਹੈ। ਕੌਂਸਲ ਵਿੱਚ ਸਾਰੀਆ ਸੀਟਾਂ ਤੇ ਕਾਬਜ ਹੋਣਾ ਅਤੇ ਕਾਂਗਰਸੀਆਂ ਅਤੇ ਅਜ਼ਾਦ ਉਮੀਦਵਾਰਾਂ ਦੀ ਹਾਰ ਨੇ ਵਿਰੋਧੀਆਂ ਨੂੰ ਚਿੱਤ ਕਰਕੇ ਰੱਖ ਦਿੱਤਾ। ਹੁਣ ਇਸ ਜਿੱਤ ’ਤੇ ਮੁੱਖ ਨਜ਼ਰ ਰੱਖਦੇ ਹੋਏ ਵੇਖਿਆ ਜਾਵੇ ਤਾਂ ਵੀ ਅਕਾਲੀ ਦਲ ਦੇ ਕੌਂਸਲਰਾਂ ਦੀ ਗਿਣਤੀ ਵੱਧ ਹੁੰਦੀ ਹੈ ਜਿਸ ਦੇ ਆਧਾਰ ’ਤੇ ਅਕਾਲੀ ਦਲ ਦਾ ਹੀ ਕੌਸਲਰ ਕਮੇਟੀ ਦਾ ਪ੍ਰਧਾਨ ਨਿਯੂਕਤ ਹੋਣਾ ਚਾਹੀਦਾ ਹੈ। ਇਸ ਗੱਲ ਨੂੰ ਸਮਾਪਤ ਕਰਦੇ ਹੋਏ ਸ੍ਰੀ ਐਨ. ਕੇ. ਸ਼ਰਮਾ ਨੇ ਸਾਰੇ ਅਕਾਲੀ ਦਲ ਅਤੇ ਭਾਜਪਾ ਕੌਂਸਲਰਾ ਨੂੰ ਵਧਾਈ ਦਿੰਦੇ ਹੋਏ ਨਾਂ ਦੀ ਘੋਸ਼ਣਾ ਕੀਤੀ ਜਿਸ ’ਚ ਭੂਪਿੰਦਸ ਸੈਣੀ ਪ੍ਰਧਾਨ ਅਤੇ ਮੁਕੇਸ਼ ਗਾਂਧੀ ਵਾਈਸ ਪ੍ਰਧਾਨ ਨਿਯੂਕਤ ਕੀਤੇ ਗਏ।

Send this to a friend