ਭਾਰਤੀ ਜਨਤਾ ਪਾਰਟੀ ਦੇ ਕੋਮੀ ਸਕੱਤਰ ਸ਼੍ਰੀ ਤਰੁਣ ਚੁਗ ਨੇ ਬਿਆਨ ਜਾਰੀ ਕਰ ਯੂਥ ਕਾਂਗਰਸ ਦੇ ਪ੍ਰਧਾਨ ਸ਼੍ਰੀ ਅਮਰਿੰਦਰ ਸਿੰਘ ਰਾਜਾਵਡਿੰਗ ਵਲੋ ਭੁਮੀ ਅਧਿਗਰਹਣ ਕਾਨੂੰਨ ਦੇ ਵਿਰੂਧ ਦੇਸ਼ਵਿਆਪੀ ਅਮਦੋਲਨ ਕਰਨ ਦੀ ਘੋਸ਼ਣਾ ਨੂੰ ਦੇਸ਼ ਦੇ ਵਿਕਾਸ ਵਿੱਚ ਅੜਚਨ ਪਹੁੰਚਾਨ ਦਾ ਯਤਨ ਦੱਸਦੇ ਹੋਏ ਇਸ ਨੂੰ ਗੈਰਲੋਕਤਾਂਤਰਿਕ, ਵਿਕਾਸ ਵਿਰੋਧੀ ਅਤੇ ਕਿਸਾਨ ਵਿਰੋਧੀ ਕਰਾਰ ਦਿੱਤਾ। ਸ਼੍ਰੀ ਚੁਗ ਨੇ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੇ ਵਿਕਾਸ ਗਤਿ ਨੂੰ ਰੋਕਨਾ ਚਾਹੁੰਦੀ ਹੈ ਤਾਂਕਿ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਚੱਲ ਰਹੀ ਭਾਜਪਾ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਬੰਧਨ ਸਰਕਾਰ ਦੇ ਠਸਭਦਾ ਸਾਥ ਸਭਦਾ ਵਿਕਾਸੂ ਦੇ ਮੂਲਮੰਤਰ ਦੇ ਸਿਧਾਂਤ ਨੂੰ ਅਮਲੀਜਾਮਾ ਪਆੁਉਣ ਵਿੱਚ ਕੇਂਦਰੀ ਸਰਕਾਰ ਸਫਲ ਨਾ ਹੋ ਸਕੇ। ਸ਼੍ਰੀ ਚੁਗ ਨੇ ਕਿਹਾ ਕਿ ਦੇਸ਼ ਦੀ ਸਾਰੇ ਰਾਜ ਸਰਕਾਰਾਂ ਜਿਸ ਵਿੱਚ ਕਾਂਗਰਸ ਸ਼ਾਸਿਤ ਰਾਜ ਸਭ ਤੋ ਅੱਗੇ ਹੈ, ਨੇ ਇੱਕ ਮਤ ਨਾਲ ਪ੍ਰਸਤਾਵਿਤ ਭੁਮੀ ਅਧਿਗਰਹਣ ਕਾਨੂੰਨ ਵਿੱਚ ਬਦਲਾਵ ਲਿਆਉਣ ਲਈ ਕੇਂਦਰ ਸਰਕਾਰ ਨੂੰ ਅਨੁਰੋਧ ਕੀਤਾ ਸੀ। ਸਾਰੇ ਪ੍ਰਾਂਤਾ ਦੇ ਮੁੱਖਮੰਤਰੀਆ ਦੀ ਧਾਰਾਵਾਂ ਨੂੰ ਵਿਕਾਸ ਵਿਰੋਧੀ ਦੱਸਦੇ ਹੋਏ ਉਸ ਵਿੱਚ ਸੰਸ਼ੋਧਨ ਕਰਨ ਦੀ ਮੰਗ ਮੋਦੀ ਸਰਕਾਰ ਨੂੰ ਕੀਤੀ ਸੀ। ਸ਼੍ਰੀ ਚੁਗ ਨੇ ਭੁਮੀ ਅਧਿਗਰਹਣ ਕਾਨੂੰਨ ਨੂੰ ਕਿਸਾਨ ਹਿਤੈਸ਼ੀ, ਵਿਕਾਸੋਨਮੁਖ ਅਤੇ ਸਰਵਹਿਤਕਾਰੀ ਦੱਸਦੇ ਹੋਏ ਕਿਹਾ ਕਿ ਭੁਮੀ ਕਾਨੂੰਨ ਨਾਲ ਜਿੱਥੇ ਸੁਦੂਰ ਪਿੰਡਾ ਵਿੱਚ ਸਿੰਚਾਈ ਦੇ ਸਾਧਨ ਉਪਲਬੱਧ ਹੋਣਗੇ, ਉਥੇ ਹੀ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਨਿਰਧਾਰਤ ਸਮੇ ਸੀਮਾ ਦੇ ਅਧੀਨ ਪੱਕੇ ਘਰ ਉਪਲਬਧ ਦਾ ਫੇਸਲਾ ਕੀਤਾ ਗਿਆ ਹੈ।



