ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਪ੍ਰਧਾਨ ਮੰਤਰੀ ਨੇ ਔਰਤਾਂ ਦੇ ਬਹਾਦਰੀ ਨੂੰ ਕੀਤਾ ਸਲਾਮ
ਨਵੀਂ ਦਿਲੀ , 8 ਮਾਰਚ (ਪੀ. ਟੀ. ਲਾਇਵ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦਿਨ ‘ਤੇ ਔਰਤਾਂ ਦੇ ਬਹਾਦਰੀ ਅਤੇ ਪ੍ਰਾਪਤੀਆਂ ਨੂੰ ਸਲਾਮ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਔਰਤਾਂ ਦੀ ਜ਼ਿੰਦਗੀ ‘ਚ ਸਕਾਰਾਤਮਿਕ ਬਦਲਾਅ ਲਿਆਉਣ ਲਈ ਵਚਨਬ¤ਧ ਹੈ । ਮੋਦੀ ਨੇ ਟਵਿਟਰ ‘ਤੇ ਆਪਣੇ ਸੁਨੇਹੇ‘ਚ ਲਿਖਿਆ , ਮੈਂ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਔਰਤਾਂ ਦੇ ਬਹਾਦਰੀ ਅਤੇ ਪ੍ਰਾਪਤੀਆਂ ਨੂੰ ਸਲਾਮ ਕਰਦਾ ਹਾਂ । ਸਾਡੀ ਸਰਕਾਰ ਔਰਤਾਂ ਲਈ ਵ¤ਖਰੀਆਂ ਯੋਜਨਾਵਾਂ ਰਾਹੀਂ ਔਰਤਾਂ ਦੀ ਜ਼ਿੰਦਗੀ ‘ਚ ਸਕਾਰਾਤਮਿਕ ਬਦਲਾਅ ਲਿਆ ਰਹੀ ਹੈ । ਹਰ ਸਾਲ ਅ¤ਠ ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ।
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਉਤੇ ਪ੍ਰਧਾਨ ਮੰਤਰੀ ਨੇ ਆਪਣੇ ਸੁਨੇਹੇ ਵਿੱਚ ਆਖਿਆ ਹੈ ਕਿ ਮੈਂ ਅਜਿੱਤ ਹਿੰਮਤ ਅਤੇ ਮਹਿਲਾਵਾਂ ਦੀ ਸ਼ਾਨਦਾਰ ਪ੍ਰਾਪਤੀ ਉਤੇ ਸਲਾਮ ਕਰਦਾ ਹਾਂ ।
ਉਨ੍ਹਾਂ ਕਿਹਾ ਅੱਜ ਅਸੀਂ ਮਹਿਲਾਵਾਂ ਨੂੰ ਬਰਾਬਰ ਬਣਾਉਣ ਅਤੇ ਆਪਣੀ ਵਿਕਾਸ ਯਾਤਰਾ ਦੇ ਇੱਕ ਅਟੁੱਟ ਹਿੱਸੇ ਵਜੋਂ ਪ੍ਰਣ ਨੂੰ ਦੁਬਾਰਾ ਦੁਹਰਾਉਂਦੇ ਹਾਂ ਮੇਰੀ ਸਰਕਾਰ ਨੇ ਮਹਿਲਾਵਾਂ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਦੇ ਉਦੇਸ ਨਾਲ ਕਈ ਉਪਰਾਲੇ ਕੀਤੇ ਹਨ। ਇਹ ਹੀ ਭਾਰਤ ਦੀ ਤਰੱਕੀਅਤੇ ਸਾਰੇ ਨਾਗਰਿਕਾਂ ਨੂੰ ਮਾਣ ਅਤੇ ਮੌਕੇ ਉਪਲਬੱਧ ਕਰਵਾਉਣ ਲਈ ਸਾਡੇ ਨਜ਼ਰੀਏ ਦੇ ਕੇਂਦਰ ਬਿੰਦੂ ਹਨ।
ਉਨ੍ਹਾਂ ਕਿਹਾ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਬਾਲੜੀਆਂ ਵੱਲ ਅਤੇ ਬਾਲੜੀਆਂ ਨੂੰ ਸਿੱਖਿਆ ਦੇਣ ਦੇ ਜ਼ੋਰ ਉਤੇ ਇੱਕ ਮਿਸਾਲ ਵਜੋਂ ਸ਼ੁਰੂ ਕੀਤੀ ਗਈ ਹੈ। ਸੁਕੰਨਿਆ ਸਮਰਿਧੀ ਯੋਜਨਾ ਮੁਟਿਆਰਾਂ ਦੇ ਵਿਆਹ ਅਤੇ ਸਿੱ੍ਯਖਿਆ ਲਈ ਸਹਾਇਤਾ ਪ੍ਰਦਾਨ ਕਰੇਗੀ। ਮੁਦਰਾ ਬੈਂਕ ਹਜ਼ਾਰਾਂ ਮਹਿਲਾਵਾਂ ਨੂੰ ਆਰਥਿਕ ਆਜ਼ਾਦੀ ਦਿਵਾਉਣ ਵਿੱਚ ਸਹਾਇਕ ਹੋਵੇਗਾ।
ਉਨ੍ਹਾਂ ਦੱਸਿਆ ਕਿ ਹਾਲ ਹੀ ਦੇ ਕੇਂਦਰੀ ਬਜਟ ਵਿੱਚ ਸਮਾਜਿਕ ਸੁਰੱਖਿਆ ਲਈ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਵਰਗੀਆਂ ਵੱਡੀਆਂ ਸਕੀਮਾਂ ਲਿਆਂਦੀਆਂ ਗਈਆਂ ਹਨ। ਇਨ੍ਹਾਂ ਨਾਲ ਔਰਤਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਅਸੀਂ ਮਹਿਲਾਵਾਂ ਦੇ ਵਿਰੁੱਧ ਜ਼ੁਰਮ ਦੀਆਂ ਘਟਨਾਵਾਂ ਸੁਣਦੇ ਹਾਂ, ਸਾਡੇ ਸਿਰ ਸ਼ਰਮ ਨਾਲ ਝੁਕ ਜਾਂਦੇ ਹਨ। ਸਾਨੂੰ ਮਹਿਲਾਵਾਂ ਪ੍ਰਤੀ ਬੇਇਨਸਾਫ਼ੀ ਅਤੇ ਹਰ ਤਰ੍ਹਾਂ ਦੇ ਵਿੱਤਕਰੇ ਨੂੰ ਖ਼ਤਮ ਕਰਨ ਲਈ ਮੋਢੇ ਨਾਲ ਮੋਢੇ ਮਿਲਾ ਕੇ ਚੱਲਣਾ ਚਾਹੀਦਾ ਹੈ। ਸਰਕਾਰ ਵਨ ਸਟਾਪ ਸੈਂਟਰ ਸਥਾਪਤ ਕਰ ਰਹੀ ਹੈ ਜੋ ਹਿੰਸਾ ਅਤੇ ਦੁਰ ਵਿਵਹਾਰ ਦਾ ਸਾਹਮਣਾ ਕਰਨ ਵਾਲੀਆਂ ਮਹਿਲਾਵਾਂ ਨੂੰ ਕਾਨੂੰਨੀ ਅਤੇ ਮਨੋਵਿਗਿਆਨਕ ਸਲਾਹ ਪ੍ਰਦਾਨ ਕਰੇਗਾ। ਸਰਕਾਰ ਇੱਕ ਮੋਬਾਇਲ ਹੈਲਪਲਾਈਨ ਵੀ ਸ਼ੁਰੂ ਕਰ ਰਹੀ ਹੈ ਜਿਸ ’ਤੇ ਮਹਿਲਾਵਾਂ 181 ਡਾਇਲ ਕਰਕੇ ਸਲਾਹ ਅਤੇ ਰੈਫਰਲ ਸਰਵਿਸਿਜ਼ ਪ੍ਰਾਪਤ ਕਰ ਸਕਦੀਆਂ ਹਨ। ਮੈਂ ਆਪਣੇ ਸੁਪਨੇ ਨੂੰ ਸੱਚਾਈ ਵਿੱਚ ਬਦਲਣ ਲਈ ਹਰ ਇੱਕ ਦਾ ਸਹਿਯੋਗ ਮੰਗਦਾ ਹਾਂ।



