ਅੰਮ੍ਰਿਤਸਰ, 8 ਮਾਰਚ (ਪੀ. ਟੀ.)- ਸੈਲਾਨੀਆਂ ਲਈ ਖੁਸ਼ੀ ਦੀ ਖ਼ਬਰ ਹੈ। ਹੁਣ ਅੰਮ੍ਰਿਤਸਰ ‘ਚ ਬੈਠ ਕੇ ਹੀ ਲਾਹੌਰ ਦੇ ਪਕਾਵਾਨਾਂ ਦਾ ਸਵਾਦ ਮਿਲੇਗਾ। ਜੀ ਹਾਂ, ਲਾਹੌਰ ਵਰਗੀ ਫੂਡ ਸਟਰੀਟ ਹੁਣ ਅੰਮ੍ਰਿਤਸਰ ‘ਚ ਬਣਨ ਜਾ ਰਹੀ ਹੈ।ਇਹ ਫੂਡ ਸਟਰੀਟ ਇਥੇ ਗੁਰੂ ਤੇਗ ਬਹਾਦਰ ਹਸਪਤਾਲ ਦੀ ਖਾਲੀ ਪਈ ਇਮਾਰਤ ਵਿ¤ਚ ਬਣਾਈ ਜਾ ਰਹੀ ਹੈ ਅਤੇ ਇਸ ਦੀ ਉਸਾਰੀ ਦੀ ਜ਼ਿੰਮੇਵਾਰੀ ਸਰਕਾਰ ਵ¤ਲੋਂ ਪੁ¤ਡਾ ਨੂੰ ਸੌਂਪੀ ਹੋਈ ਹੈ।ਹੁਣ ਇਹ ਹਸਪਤਾਲ ਗੁਰੂ ਨਾਨਕ ਦੇਵ ਹਸਪਤਾਲ ਵਿ¤ਚ ਤਬਦੀਲ ਕਰ ਦਿ¤ਤਾ ਗਿਆ ਹੈ ਅਤੇ ਇਹ ਪੁਰਾਤਨ ਇਮਾਰਤ ਖਾਲੀ ਪਈ ਸੀ, ਜਿਥੇ ਇਸ ਦੇ ਪੁਰਾਤਨ ਸਰੂਪ ਨੂੰ ਕਾਇਮ ਰ¤ਖਦਿਆਂ ਫੂਡ ਸਟਰੀਟ ਦੀ ਉਸਾਰੀ ਕੀਤੀ ਜਾ ਰਹੀ ਹੈ।ਪੁ¤ਡਾ ਦੇ ਵਧੀਕ ਮੁ¤ਖ ਪ੍ਰਸ਼ਾਸਕ ਸੰਦੀਪ ਰਿਸ਼ੀ ਨੇ ਦ¤ਸਿਆ ਕਿ ਇਸ ਯੋਜਨਾ ਦੇ ਦੋ ਹਿ¤ਸੇ ਹਨ, ਜਿਸ ਤਹਿਤ ਇਕ ਹਿ¤ਸੇ ਵਿ¤ਚ ਫੂਡ ਸਟਰੀਟ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਦੂਜੇ ਹਿ¤ਸੇ ਤਹਿਤ ਦਸਤਕਾਰੀ ਬਾਜ਼ਾਰ ਦੀ ਉਸਾਰੀ ਹੋਵੇਗੀ।ਉਨ੍ਹਾਂ ਦ¤ਸਿਆ ਕਿ ਇਸ ਯੋਜਨਾ ਨੂੰ ਜੂਨ ਵਿ¤ਚ ਮੁਕੰਮਲ ਕੀਤਾ ਜਾਣਾ ਸੀ ਪਰ ਇਹ ਯੋਜਨਾ ਅਗਸਤ ਮਹੀਨੇ ਤ¤ਕ ਮੁਕੰਮਲ ਹੋਣ ਦੀ ਸੰਭਾਵਨਾ ਹੈ।ਇਸ ਵੇਲੇ 70 ਤੋਂ 80 ਫੀਸਦ ਤ¤ਕ ਕੰਮ ਮੁਕੰਮਲ ਹੋ ਚੁ¤ਕਾ ਹੈ।



