ਬਾਘਾਪੁਰਾਣਾ, 7 ਮਾਰਚ (ਪੀ. ਟੀ.)- ਹਰ ਸਾਲ ਦੀ ਤਰ੍ਹਾਂ ਧੰਨ-ਧੰਨ ਸ਼ਹੀਦ ਬਾਬਾ ਤੇਗਾ ਸਿੰਘ ਜੀ ਅਤੇ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਦੀ ਸਲਾਨਾ ਬਰਸੀ ਜੋ ਮੁੱਖ ਸੇਵਾਦਾਰ ਅਤੇ ਉੱਘੇ ਸਮਾਜ ਸੇਵੀ ਸੰਤ ਬਾਬਾ ਗੁਰਦੀਪ ਸਿੰਘ ਵਲੋਂ ਸਮੂਹ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ 8 ਮਾਰਚ 24 ਫੱਗਣ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਮਨਾਈ ਜਾ ਰਹੀ ਹੈ।ਇਸ ਮੌਕੇ ਬਾਬਾ ਗੁਰਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ 501 ਸ਼੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਵੀ 7 ਮਾਰਚ ਨੂੰ ਸਵੇਰੇ 10 ਵਜੇ ਪਾਏ ਜਾਣਗੇ ਅਤੇ 8 ਮਾਰਚ ਨੂੰ ਧਾਰਮਿਕ ਦੀਵਾਨ ਸੱਜੇਗਾ, ਜਿਸ ਿਵਚ ਰਾਗੀ ਸੰਗਤ ਮਹਾਂਪੁਰਸ਼ ਸੰਗਤਾਂ ਨੂੰ ਕੀਰਤਨ ਅਤੇ ਪ੍ਰਵਚਨ ਕਰਕੇ ਨਿਹਾਲ ਕਰਨਗੇ। ਇਹ ਧਾਰਮਿਕ ਦੀਵਾਨ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ
ਸੱਜਣਗੇ। ਇਸ ਪ੍ਰੋਗਰਾਮ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। 15 ਏਕੜ ਵਿਚ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ 2 ਏਕੜ ਵਿਚ ਪੰਡਾਲ ਲਾਇਆ ਜਾ ਰਿਹਾ ਹੈ। ਦਰਜਨਾਂ ਪਿੰਡ ਵਲੋਂ ਥਾਂ-ਥਾਂ ਚਾਹ, ਪਕੌੜੇ, ਜਲੇਬੀਆਂ ਅਤੇ ਪ੍ਰਸ਼ਾਦੇ ਦੇ ¦ਗਰ ਲਾਏ ਜਾ ਰਹੇ ਹਨ। ਇਸ ਮੌਕੇ ਕਈ ਥਾਂ ਛਬੀਲਾਂ ਠੰਡੇ ਮਿੱਠੇ ਜਲ ਦੀਆਂ ਵੀ ਲਾਈਆਂ ਜਾ ਰਹੀਆਂ ਹਨ।ਇਸ ਪ੍ਰੋਗਰਾਮ ਪ੍ਰਤੀ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਦੇਸ਼ ਦੇ ਕੋਨੇ-ਕੋਨੇ ਤੋਂ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।ਸੰਗਤਾਂ ਦੇ ਰਹਿਣ ਵਾਸਤੇ ਉਚੇਚੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਧਾਰਮਿਕ ਦੀਵਾਨ ਵਿਚ ਸੰਤ ਬਾਬਾ ਗੁਰਦਿਆਲ ਸਿੰਘ ਟਾਂਡ ਵਾਲੇ ਅਤੇ ਹੋਰ ਮਹਾਂਪੁਰਖ ਪਹੁੰਚ ਰਹੇ ਹਨ। ਇਸ ਧਾਰਮਿਕ ਜੋੜ ਮੇਲੇ ਵਿਚ ਬੱਚਿਆਂ ਦੇ ਵਾਸਤੇ ਚੰਡੋਲਾਂ ਝੂਲੇ ਵੀ ਲਾਏ ਜਾ ਰਹੇ ਹਨ। ਇਸ ਸਮਾਗਮ ਦੇ ਪੈਰਾਸ਼ੂਟ ਫੁੱਲਾਂ ਦੀ ਵਰਖਾ ਵੀ ਕਰੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਲੋਕ ਸਿੰਘ ਸਿੰਘਾ ਵਾਲਾ, ਦਰਸ਼ਨ ਸਿੰਘ ਡਰੋਲੀ ਭਾਈ, ਅਮਰਜੀਤ ਸਿੰਘ ਸਿੰਘਾ ਵਾਲਾ, ਦਵਿੰਦਰ ਸਿੰਘ ਕੋਟ ਕਰੋੜ, ਬਿੱਲੂ ਸਿੰਘ, ਇਕਬਾਲ ਸਿੰਘ ਪਟਵਾਰੀ, ਸ਼ੇਰ ਸਿੰਘ ਬਰਾੜ, ਗਿਆੀ ਜਸਵਿੰਦਰ ਸਿੰਘ, ਗਿਆਨੀ ਸੁੱਚਾ ਸਿੰਘ, ਚਮਕੌਰ ਸਿੰਘ ਇਟਲੀ, ਧਰਮ ਸਿੰਘ, ਨਛੱਤਰ ਸਿੰਘ, ਬੱਚਿਤਰ ਸਿੰਘ, ਅਜਮੇਰ ਸਿੰਘ ਸਾਬਕਾ ਪੰਚ, ਸਰਬਜੀਤ ਸਿੰਘ, ਸੂਬਾ ਫੌਜੀ ਆਦਿ ਹਾਜ਼ਰ ਸਨ।



