ਚੰਡੀਗੜ੍ਹ, 7 ਮਾਰਚ (ਨਾਗਪਾਲ)- ਮੋਦੀ ਸਰਕਾਰ ਵੱਲੋਂ ਭੌਂ ਪ੍ਰਾਪਤੀ ਬਿੱਲ ’ਚ ਪ੍ਰਸਤਾਵਿਤ ਸੋਧਾਂ ’ਚ ਅੱਗੇ ਵੱਧਣ ਖਿਲਾਫ ਇੰਡੀਅਨ ਯੂਥ ਕਾਂਗਰਸ 16 ਮਾਰਚ ਨੂੰ ਪਾਰਲੀਮੇਂਟ ਦਾ ਘੇਰਾਓ ਕਰੇਗੀ। ਇਹ ਐਲਾਨ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 16 ਮਾਰਚ ਦੇ ਪ੍ਰਦਰਸ਼ਨ ਸਬੰਧੀ ਪੰਜਾਬ ਤੇ ਚੰਡੀਗੜ੍ਹ ਦੇ ਆਗੂਆਂ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਚੰਡੀਗੜ੍ਹ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਨੇ ਯੂਥ ਕਾਂਗਰਸ ਦੇ ਆਗੂਆਂ ਨੂੰ 16 ਮਾਰਚ ਨੂੰ ਧਰਨੇ ਦੌਰਾਨ ਵੱਡੀ ਗਿਣਤੀ ’ਚ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਯੂਥ ਕਾਂਗਰਸ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਵਿਰੋਧ ਕਰੇਗੀ ਅਤੇ
ਮੋਦੀ ਅਗਵਾਈ ਵਾਲੀ ਭਾਜਪਾ ਸਰਕਾਰ ਦਾ ਅਸਲੀ ਚੇਹਰਾ ਦੇਸ਼ ਦੇ ਲੋਕਾਂ ਨੂੰ ਦਿਖਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਕਿਸਾਨਾਂ ਤੋਂ ਉਨ੍ਹਾਂ ਦੀ ਮਨਜ਼ੂਰੀ ਬਗੈਰ ਜਮੀਨ ਲੈਣਾ ਤੇ ਕਾਰਪੋਰੇਟਾਂ ਦੀ ਗੁਲਾਮੀ ਕਰਨਾ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਹੈ। ਇਸ ਤੋਂ ਬਾਅਦ ਐਫ.ਸੀ.ਆਈ ਨੂੰ ਤੋੜਨਾ ਪੂਰੀ ਤਰ੍ਹਾਂ ਨਾਲ ਸਰਵਜਨਿਕ ਵੰਡ ਪ੍ਰਣਾਲੀ ਨੂੰ ਤਬਾਹ ਕਰ ਦੇਵੇਗਾ। ਇਸ ਨਾਲ ਅੰਨ੍ਹ ਦਾ ਭੰਡਾਰ ਪੰਜਾਬ ਸੱਭ ਤੋਂ ਵੱਧ ਪ੍ਰਭਾਵਿਤ ਹੋਵੇਗਾ, ਜਿਥੋਂ ਕਿਸਾਨ ਪਹਿਲਾਂ ਹੀ ਕਰਜਾਈ ਹੋ ਕੇ ਆਤਮ ਹੱਤਿਆਵਾਂ ਕਰਨ ਨੂੰ ਮਜ਼ਬੂਰ ਹਨ। ਇੰਡੀਅਨ ਯੂਥ ਕਾਂਗਰਸ ਪਾਰਲੀਮੇਂਟ ਦਾ ਘੇਰਾਓ ਕਰੇਗੀ। ਇਸ ਪ੍ਰਦਰਸ਼ਨ ਸ਼ਾਂਤੀਪੂਰਨ ਹੋਵੇਗਾ ਅਤੇ ਲੋੜ ਪੈਣ ’ਤੇ ਅਸੀਂ ਗ੍ਰਿਫਤਾਰੀਆਂ ਵੀ ਦੇਵਾਂਗੇ। ਜੇ ਫਿਰ ਵੀ ਇਹ ਸਰਕਾਰ ਕਿਸਾਨਾਂ ਦੀ ਅਵਾਜ਼ ਨਹੀਂ ਸੁੰਨਦੀ, ਯੂਥ ਕਾਂਗਰਸ ਦੇਸ਼ ਭਰ ’ਚ ਕਿਸਾਨ ਸਤਿਆਗ੍ਰਹਿ ਚਲਾਏਗੀ।
ਵੜਿੰਗ ੇ ਕਿਹਾ ਕਿ ਯੂਥ ਕਾਂਗਰਸ ਜ਼ਲਦੀ ਹੀ ਭੌਂ ਪ੍ਰਾਪਤੀ ਬਿੱਲ ਖਿਲਾਫ 13 ਤੋਂ 15 ਮਾਰਚ ਤੱਕ ਭੱਟਾ ਪਰਸੋਲ ਤੋਂ ਪੈਦਲ ਯਾਤਰਾ ਸ਼ੁਰੂ ਕਰੇਗੀ ਤੇ ਇਹ ਯਾਤਰਾ ਰਾਜਘਾਟ ’ਤੇ ਖਤਮ ਹੋਵੇਗੀ। ਇਸ ਯਾਤਰਾ ’ਚ ਬਹੁਤ ਸਾਰੇ ਸੀਨੀਅਰ ਆਗੂ ਹਿੱਸਾ ਲੈਣਗੇ। ਵੜਿੰਗ ਨੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੀ ਦੋਗਲੀ ਨੀਤੀਆਂ ਦੀ ਅਲੋਚਨਾ ਵੀ ਕੀਤੀ, ਜਿਥੇ ਦੋਵੇਂ ਗਠਜੋੜ ਸਾਂਝੇਦਾਰ ਹਨ। ਅਕਾਲੀ ਦਲ ਇਕ ਪਾਸੇ ਭੌਂ ਪ੍ਰਾਪਤੀ ਬਿੱਲ ’ਚ ਸੋਧਾਂ ਦਾ ਵਿਰੋਧ ਕਰ ਰਹੀ ਹੈ ਤੇ ਦੂਜੇ ਪਾਸੇ ਦਿੱਲੀ ’ਚ ਭਾਜਪਾ ਮੰਤਰੀਆਂ ਵਾਸਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ¦ਚ ਅਯੋਜਿਤ ਕਰ ਰਹੇ ਹਨ, ਹਰਸਿਮਰਤ ਕੌਰ ਬਾਦਲ ਮੋਦੀ ਸਰਕਾਰ ’ਚ ਮਤਰੀ ਹਨ। ਕਿਉਂ ਉਹ ਅਸਤੀਫਾ ਨਹੀਂ ਦਿੰਦੀ? ਵ੍ਯੜਿੰਗ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਿੱਲ ਦੇ ਵਿਰੋਧ ’ਚ ਆਉਂਦੇ ਵਿਧਾਨ ਸਭਾ ਸੈਸ਼ਨ ’ਚ ਪ੍ਰਸਤਾਅ ਲਿਆਉਣ ਲਈ ਕਿਹਾ ਹੈ। ਉਨ੍ਹਾਂ ਨੇ ਮੁੱਖ ੰਤਰੀ ਨੂੰ 16 ਮਾਰਚ ਨੂੰ ਦਿੱਲੀ ’ਚ ਪ੍ਰਦਰਸ਼ਨ ਦਾ ਸਾਥ ਦੇਣ ਲਈ ਵੀ ਕਿਹਾ ਹੈ।
ਹਾਲੇ ਹੀ ’ਚ ਸੰਪੂਰਨ ਹੋਈ ਇੰਡੀਅਨ ਯੂਥ ਕਾਂਗਰਸ ਦੀ ਮੈਂਬਰਸ਼ਿਪ ਮੁਹਿੰਮ ਬਾਰੇ ਉਨ੍ਹਾਂ ਨੇ ਕਿਹਾ ਕ 79 ਲੱਖ ਨਵੇਂ ਮੈਂਬਰ ਨਾਮਜ਼ਦ ਕੀਤੇ ਗਏ ਹਨ, ਜਿਸ ’ਚੋਂ 66 ਲੱਖ ਪੁਰਸ਼ ਹਨ ਤੇ 13 ਲੱਖ ਮਹਿਲਾਵਾਂ ਹਨ। ਮੈਂਬਰਸ਼ਿਪ ਮੁਹਿੰਮ ਨੂੰ ਦੇਸ਼ ਭਰ ’ਚ ਭਰਵਾਂ ਹੁੰਗਾਰਾ ਮਿਲਿਆ ਹੈ। ਜ਼ਲਦੀ ਹੀ ਅਸੀਂ ਮੋਬਾਇਲ ਐਪ ਲੈ ਕੇ ਆਵਾਂਗੇ, ਜਿਸ ਨਾਲ ਖੁਦ ਨੂੰ ਮੈਂਬਰ ਬਣਾਉਣਾ ਬਹੁਤ ਅਸਾਨ ਹੋਵੇਗਾ।



