ਚੰਡੀਗੜ੍ਹ, 3 ਮਾਰਚ (ਪੀ. ਟੀ.)- ਪੰਜਾਬ ਵਿਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਇਰਾਦੇ ਨਾਲ ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਮਾਪਦੰਡਾਂ ’ਤੇ ਖਰੀ ਉਤਰਨ ਵਾਲੀ ‘ਬੈਡ ਐਂਡ ਬਰੇਕਫਾਸਟ’ (ਬਿਸਤਰਾ ਤੇ ਨਾਸ਼ਤਾ) ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਰਿਹਾਇਸ਼ੀ ਮਕਾਨਾਂ ਤੇ ਫਾਰਮ ਹਾਊਸਾਂ ਦੇ ਮਾਲਕ ਆਪਣੀ ਰਿਹਾਇਸ਼ ਵਿਖੇ ਸੈਲਾਨੀਆਂ ਦੇ ਠਹਿਰਨ ਲਈ ਉੋਚਿਤ ਵਾਤਾਵਰਨ ਅਤੇ ਵਧੀਆ ਸੁਵਿਧਾਵਾਂ ਮੁਹੱਈਆ ਕਰਵਾਉਣਗੇ। ਸੈਰ ਸਪਾਟਾ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਪਹਿਲਕਦਮੀ ’ਤੇ ਪੰਜਾਬ ਹੈਰੀਟੇਜ਼ ਐਂਡ ਟੂਰਿਸਟ ਪ੍ਰਮੋਸ਼ਨ ਬੋਰਡ ਵਲੋਂ ਇਸ ਸਕੀਮ ਤਹਿਤ ਘਰਾਂ ਤੇ ਫਾਰਮ ਹਾਊਸਾਂ ਦੇ ਮਾਲਕ੍ਯਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਜਿਸ ਤਹਿਤ ਉਹ ਪੰਜਾਬ ਵਿਚ ਆਉਣ ਵਾਲੇ ਸੈਲਾਨੀਆਂ ਨੂੰ ਘਰ ਵਰਗੀਆਂ ਸਹੂਲਤਾਂ ਅਤੇ ਘਰੇਲੂ ਮਾਹੋਲ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ
ਵਿਚ ਸੈਰ ਸਪਾਟੇ ਦੇ ਵਿਕਾਸ ਅਤੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਇਸ ਸਕੀਮ ਤਹਿਤ ਠਹਿਰਣ ਤੇ ਖਾਣ-ਪੀਣ ਲਈ ਉਚ ਪੱਧਰ ਦੀ ਸੁਵਿਧਾ ਵੱਲ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਰਜਿਸਟ੍ਰੇਸ਼ਨ ਲਈ ਇਕ ਉ¤ਚ ਪੱਧਰੀ ਕਮੇਟੀ ਵਲੋਂ ਬਿਨੈਕਾਰਾਂ ਵੱਲੋਂ ਪੇਸ਼ ਕੀਤੇ ਗਏ ਘਰਾਂ ਤੇ ਫਾਰਮ ਹਾਊਸਾਂ ਦੀ ਭੂਗੋਲਿਕ ਸਥਿਤੀ ਤੇ ਸਹੂਲਤਾਂ ਦੇ ਮੱਦੇਨਜ਼ਰ ਚੋਣ ਕੀਤੀ ਜਾਵੇਗੀ। ਬੁਲਾਰੇ ਨੇ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਕੋਲ ਪਿੰਡਾਂ ਤੇ ਫਾਰਮ ਹਾਊਸਾਂ ਵਿਚ ਰਹਿਣ ਲਈ ਵਾਧੂ ਰਿਹਾਇਸ਼ੀ ਜਗ੍ਹਾ ਹੈ ਉਹ ਮਾਲਕ ਇਸ ਸਕੀਮ ਤਹਿਤ ਵਾਧੂ ਆਮਦਨ ਪ੍ਰਾਪਤ ਕਰ ਸਕਦੇ ਹਨ ਅਤੇ ਸੈਲਾਨੀਆਂ ਨੂੰ ਵੀ ਸਸਤੀਆਂ ਦਰਾਂ ’ਤੇ ਠਹਿਰਨ ਦੀ ਸਹੂਲਤ ਪ੍ਰਾਪਤ ਹੋਵੇਗੀ। ਇਹ ਸਕੀਮ ਉਨ੍ਹਾਂ ਮਕਾਨ ਮਾਲਕਾਂ ’ਤੇ ਹੀ ਲਾਗੂ ਹੋਵੇਗੀ ਜੋ ਕਿ ਖੁਦ ਉਸ ਘਰ ਵਿਚ ਰਹਿੰਦੇ ਹੋਣ। ਉਨ੍ਹਾਂ ਦੱਸਿਆ ਕਿ ਉਕਤ ਘਰਾਂ ਦੀ ਚੋਣ ਵੇਲੇ ਉਨ੍ਹਾਂ ਤੱਕ ਸੌਖੀ ਪਹੁੰਚ, ਖੁੱਲੇ ਪਾਰਕਿੰਗ ਖੇਤਰ, ਵੱਧ ਤੋਂ ਵੱਧ 6 ਰਿਹਾਇਸ਼ੀ ਕਮਰੇ ਜਿੰਨ੍ਹਾਂ ਨਾਲ ਬਾਥਰੂਮ ਜੁੜਵੇਂ ਹੋਣ ਆਦਿ ਨੂੰ ਧਿਆਨ ਵਿਚ ਰੱਖਕੇ ਕੀਤੀ ਜਾਵੇਗੀ।



