Skip to content
Independent perspectives. Global stories.
BREAKING

ਡਰਾਇਵਰ ਐਂਡ ਟੈਕਨੀਕਲ ਇੰਪਲਾਈਜ਼ ਯੂਨੀਅਨ ਵੱਲੋਂ ਇਕ ਦਿਨਾ ਮੁਕੰਮਲ ਹੜਤਾਲ

Share this story

ਸੰਗਰੂਰ, 3 ਮਾਰਚ (ਰਾਕੇਸ਼ ਜਿੰਦਲ ਘਾਬਦਾਂ)- ਸਥਾਨਕ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਸਰਕਾਰ ਡਰਾਇਵਰ ਐਂਡ ਟੈਕਨੀਕਲ ਇੰਪਲਾਇਜ ਯੂਨੀਅਨ ਇਕਾਈ ਦੇ ਸਮੂਹ ਸਰਕਾਰੀ ਮਹਿਕਮਿਆਂ ਦੇ ਡਰਾਇਵਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਰੋਜਾ ਮੁਕੰਮਲ ਹੜਤਾਲ ਕੀਤੀ ਗਈ। ਇਸ ਹੜਤਾਲ ਦੇ ਸਦਕਾ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਨੂੰ ਆਪਣੀ ਨਿੱਜੀ ਗੱਡੀਆਂ ਦੀ ਵਰਤੋਂ ਕਰਨ ਲਈ ਮਜਬੂਰ ਹੋਣਾ ਪਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਅਪਰ ਅਪਾਰ ਸਿੰਘ ਨੇ ਡਰਾਇਵਰਾਂ ਨੂੰ ਸਬੋਧਨ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਗੱਡੀਆਂ ਕਿਰਾਏ ’ਤੇ ਲੈਣ ਦਾ ਫੈਸਲਾ ਵਾਪਿਸ ਲੈਣ, ਡਰਾਇਵਰਾਂ ਦੀਆਂ  ਸਾਰੇ ਮਹਿਕਮੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ, ਡਰਾਇਵਰਾਂ ਦੀ ਪ੍ਰਮੋਸ਼ਨ, ਵਰਦੀ ਭੱਤਾ ਲਗਾਉਣ ਆਦਿ ਮੰਗਾਂ ਸਬੰਧੀ ਯੂਨੀਅਨ ਪਿਛਲੇ ¦ਮੇ ਸਮੇ ਤੋਂ ਸੰਘਰਸ਼ ਕਰ ਰਹੀ ਹੈ। ਉਨਾਂ ਆਖਿਆ ਕਿ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ’ਤੇ ਵਿਚਾਰ

ਤਾਂ ਕੀ ਕਰਨਾ ਸੀ, ਸਗੋਂ ਸਾਡੀ ਕੈਟਾਗਰੀ ਨੂੰ ਖਤਮ ਕਰਨ ਲਈ ਸਰਕੂਲਰ ਕੱਢ ਦਿੱਤਾ ਹੈ ਕਿ ਪ੍ਰਾਈਵੇਟ ਗੱਡੀਆਂ ਕਿਰਾਏ ’ਤੇ ਲੈ ਲਈਆਂ ਜਾਣ ਅਤੇ ਜਿਹੜੀ ਗੱਡੀ ਕੰਡਮ ਹੁੰਦੀ ਹੈ, ਉਸ ਦੀ ਥਾਂ ਨਵੀ ਗੱਡੀ ਨਾ ਲਈ ਜਾਵੇ। ਸ੍ਰ. ਅਪਰਅਪਾਰ ਨੇ ਆਖਿਆ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ,ਤਾਂ ਯੂਨੀਅਨ ਵੱਲੋਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਸੁਰਜੀਤ ਸਿੰਘ, ਜਨਰਲ ਸਕੱਤਰ ਕਰਨੈਲ ਸਿੰਘ, ਪ੍ਰੈ¤ਸ ਸਕੱਤਰ ਜਸਪਾਲ ਚੰਦ, ਖਜਾਨਚੀ ਗੁਰਮੇਲ ਸਿੰਘ, ਬਲਜਿੰਦਰ ਸਿੰਘ,ਹਰਮੇਲ ਸਿੰਘ, ਦਰਸ਼ਨ ਸਿੰਘ ਬਡਰੁੱਖਾਂ, ਦਰਸ਼ਨ ਸਿੰਘ ਸੁਨਾਮ, ਰਾਜ ਸਿੰਘ ਪੰਜਾਬ ਮੰਡੀ ਬੋਰਡ, ਦਲਵੀਰ ਸਿੰਘ, ਭੂਪਿੰਦਰ ਸਿੰਘ ਲਹਿਰਾਗਾਗਾ, ਸਵਰਨ ਸਿੰਘ ਅਤੇ ਹੋਰ ਵਿਭਾਗਾਂ ਤੋਂ ਡਰਾਇਵਰ ਮੌਜੂਦ ਸਨ।

WRITTEN BY