Skip to content
Independent perspectives. Global stories.
BREAKING

ਕਾਰ-ਟਰਾਲੀ ਦੀ ਟੱਕਰ ਵਿਚ ਕਾਰ ਚਾਲਕ ਗੰਭੀਰ ਜ਼ਖ਼ਮੀਂ

Share this story

ਫਰੀਦਕੋਟ, 1 ਮਾਰਚ (ਜਸਬੀਰ ਜੱਸੀ)- ਪਿੰਡ ਮਚਾਕੀ ਕਲਾਂ ਦੇ ਨੇੜੇ ਇਕ ਕਾਰ ਤੇ ਟਰਾਲੀ ਦੀ ਟੱਕਰ ਵਿਚ ਕਾਰ ਚਾਲਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਕਾਰ ਚਾਲਕ ਜਗਦੀਪ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਬੀਹਲੇਵਾਲਾ ਆਪਣੀ ਸ਼ਵਿਫਟ ਕਾਰ ਤੇ ਫ਼ਰੀਦਕੋਟ ਤੋਂ ਆਪਣੇ ਪਿੰਡ ਵਾਪਿਸ ਆ ਰਿਹਾ ਸੀ। ਫ਼ਰੀਦਕੋਟ ਵਾਲੇ ਪਾਸਿਓ ਹੀ ਬੱਜਰੀ ਨਾਲ ਭਰੀ ਟਰੈਕਟਰ ਟਰਾਲੀ ਆ ਰਹੀ ਸੀ। ਜਦੋਂ ਇਹ ਪਿੰਡ ਮਚਾਕੀ ਕਲਾਂ ਦੇ ਨੇੜੇ ਆਇਆਂ ਤਾਂ ਕਾਰ ਟਰਾਲੀ ਵਿਚ ਜਾ ਵੱਜੀ ਤੇ ਟਰਾਲੀ ਦੇ ਹੇਠਾਂ ਵੜ ਗਈ। ਰਾਹਗੀਰਾਂ ਨੇ ਕਾਰ ਨੂੰ ਟਰਾਲੀ ਥੱਲੋਂ ਬਾਹਰ ਕੱਢਿਆ ਤੇ ਜਖਮੀ ਜਗਦੀਪ ਸਿੰਘ ਨੂੰ 108  ਐਬੂਲੈਸ ਤੇ ਇਲਾਜ ਲਈ ਫ਼ਰੀਦਕੋਟ ਪਹੁੰਚਾਇਆ ਤੇ ਪਰ ਉਸ ਦੀ ਗੰਭੀਰ ਹਾਲਤ ਵੇਖ ਕੇ ਉਸ ਨੂੰ ਲੁਧਿਆਣੇ ਲਈ ਰੈਫਰ ਕਰ ਦਿੱਤਾ ਗਿਆ।

WRITTEN BY