ਚੰਡੀਗੜ੍ਹ, 1 ਮਾਰਚ (ਪੀ. ਟੀ.)- ਪੰਜਾਬ ਸਰਕਾਰ ਰਾਜ ਵਿਚ 14 ਮਾਰਚ ਤੋਂ 12 ਅਪ੍ਰੈਲ, 2015 ਤ¤ਕ ਜਿਲਾ ਪ¤ਧਰ ’ਤੇ ਖੇਤੀ ਸਿਖਲਾਈ ਕੈਂਪ ਆਯੋਜਿਤ ਕਰੇਗੀ। ਇਸ ਗ¤ਲ ਦੀ ਜਾਣਕਾਰੀ ਦਿੰਦੇ ਹੋਏ ਅ¤ਜ ਇਥੇ ਡਾਇਰੈਕਟਰ, ਖੇਤੀਬਾੜੀ ਵਿਭਾਗ ਪੰਜਾਬ ਡਾ. ਮੰਗਲ ਸਿੰਘ ਨੇ ਦ¤ਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਹਾੜੀ ਅਤੇ ਸਾਉਣੀ ਦੀਆਂ ਫਸਲਾਂ ਸਬੰਧੀ ਵਿਭਿੰਨ ਤਕਨੀਕਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਮੁਹਇਆ ਕਰਵਾਉਣਗੇ ਤਾਕਿ ਉਹ ਆਪਣੀਆਂ ਫਸਲਾਂ ਦੀਆਂ ਪੈਦਾਵਾਰ ਹੋਰ ਵਧਾਕੇ ਇਸਦਾ ਲਾਭ ਚੁ¤ਕ ਸਕ¤ਣ। ਉਨ੍ਹਾਂ ਨੇ ਅ¤ਗੇ ਦਸਿਆ ਕਿ ਇਨ੍ਹਾਂ ਕੈਪਾਂ ਦਾ ਆਰੰਭ 14 ਮਾਰਚ ਤੋਂ ਪਟਿਆਲਾ ਜਿਲੇ ਦੇ ਰ¤ਖੜਾ ਪਿੰਡ ਤੋਂ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਫਰੀਦਕੋਟ ੱਤੇ ਮੁਕਤਸਰ ਵਿਚ 15 ਮਾਰਚ, ਨਵਾਂਸ਼ਹਿਰ ਤੇ ਜਲੰਧਰ ਵਿਚ 21 ਮਾਰਚ, ਜੰਡਿਆਲਾ (ਅੰਮ੍ਰਿਤਸਰ) ਅਤੇ ਤਰਨ ਤਾਰਨ ਵਿਚ 22 ਮਾਰਚ, ਫਾਜਿਲਕਾ ਅਤੇ
ਫਿਰੋਜ਼ਪੁਰ ਵਿਚ 28 ਮਾਰਚ, ਬਠਿੰਡਾ ਤੇ ਮਾਨਸਾ ਵਿਚ 29 ਮਾਰਚ, ਰੋਪੜ ਤੇ ਐਸ ਏ ਐਸ ਨਗਰ, ਮੋਹਾਲੀ ਵਿਚ 2 ਅਪਰੈਲ, ਲੁਧਿਆਣਾ ਤੇ ਮੋਗਾ ਵਿਚ 3 ਅਪ੍ਰੈਲ , ਸੰਗਰੂਰ ਤੇ ਬਰਨਾਲਾ ਵਿਚ 4 ਅਪ੍ਰੈਲ, ਪਠਾਨਕੋਟ ਅਤੇ ਗੁਰਦਾਸਪੁਰ ਵਿਚ 5 ਅਪਰੈਲ, ਹੋਸ਼ਿਆਰਪੁਰ ਅਤੇ ਕਪੂਰਥਲਾ ਵਿਚ 11 ਅਪ੍ਰੈਲ ਅਤੇ ਸ੍ਰੀ ਫਤਿਹਗੜ ਸਾਹਿਬ ਵਿਚ 12 ਅਪ੍ਰੈਲ ਨੂੰ ਇਨ੍ਹਾਂ ਸ਼ਿਖਲਾਈ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਨੇ ਅ¤ਗੇ ਦਸਿਆ ਕਿ ਇਨ੍ਹਾਂ ਕੈਂਪਾਂ ਵਿਚ ਸਰਕਾਰ ਅਤੇ ਪ੍ਰਾਈਵੇਟ ਏਜੈਂਸੀਆਂ ਵਲੋਂ ਅਤਿ ਆਧੁਨਿਕ ਖੇਤੀ ਮਸ਼ੀਨਰੀ, ਹੋਰ ਸੰਦਾਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਵਿਚ ਆਉਣ ਅਤੇ ਖੇਤੀ ਸਬੰਧੀ ਨਵੀਆਂ ਅਤੇ ਆਧੁਨਿਕ ਤਕਨੀਕਾਂ ਦੀ ਜਾਣਕਾਰੀ ਹਾਸਲ ਕਰਕੇ ਹੋਰ ਸਹਾਇਕ ਧੰਦਿਆਂ ਸਬੰਧੀ ਗਿਆਨ ਪ੍ਰਾਪਤ ਕਰਕੇ ਇਸਦਾ ਲਾਭ ਚੁ¤ਕ ਸ¤ਕਣ ਤਾਂਕਿ ਉਹ ਆਪਣਾ ਆਰਥਿਕ ਪ¤ਧਰ ਹੋਰ ਉ¤ਚਾ ਚੁ¤ਕ ਸਕ¤ਣ।



