ਫ਼ਰੀਦਕੋਟ, 1 ਮਾਰਚ (ਜਸਬੀਰ ਜੱਸੀ)- ਸਥਾਨਕ ਮਾਊਂਟ ਲਿਟੇਰਾ ਜੀ ਸਕੂਲ ਵਿਖੇ ਸਲਾਨਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੋਕੇ ਤੇ ਚੇਅਰਮੈਨ ਚਿਮਨ ਲਾਲ ਗੁਲਾਟੀ ਅਤੇ ਮੈਨੇਜਿੰਗ ਡਾਇਰੈਕਟਰ ਪੰਕਜ ਦੀ ਯੋਗ ਅਗਵਾਈ ਵਿਚ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਹਰਿੰਦਰ ਸਿੰਘ ਲਰਨ ਸ਼ਾਮਲ ਹੋਏ। ਇਸ ਮੌਕੇ ਸੁਨੀਤਾ, ਸ਼੍ਰੀਮਤੀ ਸੀਮਾ ਪ੍ਰਬੰਧਕ ਕੇਮਟੀ ਦੇ ਮੈਂਬਰਾਂ ਨੇ ਸਾਂਝੇ ਰੂਪ ਵਿਚ ਪ੍ਰਧਾਨਗੀ ਕੀਤੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਨਾਲ ਕੀਤੀ ਗਈ। ਸਕੂਲ ਦੇ ਚੇਅਰਮੈਨ ਚਿਮਨ ਲਾਲ ਗੁਲਾਟੀ ਨੇ ਆਏ ਹੋਏ ਮਹਿਮਾਨਾਂ, ਬੱਚਿਆਂ ਦਾ ਮਾਪਿਆ ਨੂੂੰ ਜੀ ਆਇਆ ਕਿਹਾ। ਇਸ ਮੌਕੇ ਕੇ ਮਾਈਕਲ ਜੈਕਸਨ ਸਟਾਇਲ, ਪੰਜਾਬੀ ਸਾਲਸਾ, ਰਾਸ਼ਟਰੀ ਏਕਤਾ ਡਰਾਮਾ, ਸ਼ਬਦ ਗਾਇਨ ਦੇ ਨਾਲ ਦੇਸ਼ ਅਤੇ ਰਾਜ ਦੀ ਵੰਨਗੀਆ ਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ। ਪ੍ਰੋਗਰਾਮ ਵਿਚ ਅਨਮੋਲ ਅਰੋੜਾ ਨੂੰ ਬੈਸਟ ਅਟੈਂਡੈਂਸ ਐਵਾਰਡ ਦਿੱਤਾ ਗਿਆ।
ਓ¦ਪਿਆਡ ਵਿਚ ਬੇਹਤਰ ਕਾਰਜਕਾਰੀ ਕਰਨ ਵਾਲੇ ਬੱਚਿਆਂ ਸਤਪ੍ਰੀਤ ਸਿੰਘ, ਨਿਹਾਰਿਕਾ ਗੋਇਲ, ਕੀਰਤ ਕੌਰ, ਰਾਜਦੀਪ ਸਿੰਘ, ਪ੍ਰਭਨੀਤ ਕੌਰ ਤੇ ਅਸਰੂਤ ਦਾ ਸਨਮਾਨ ਕੀਤਾ ਗਿਆ। ਮੁੱਖ ਮਹਿਮਾਨ ਹਰਿੰਦਰ ਸਿੰਘ ਲਰਨ ਮੁੰਬਈ ਨੇ ਆਪਣੇ ਭਾਸ਼ਣ ਵਿਚ ਸੰਬੋਧਿਤ ਕਰਦਿਆਂ ਮਾਊਂਟ ਲਿਟੇਰਾ ਜੀ ਸਕੂਲ ਦੀਆ ਵਿਸ਼ੇਸ਼ਤਾਵਾਂ ਦੇ ਰੋਸ਼ਨੀ ਪਾਈ। ਸਕੂਲ ਦੇ ਪ੍ਰਿੰਸੀਪਲ ਸੁਰੇਸ਼ ਸ਼ਰਮਾਂ ਨੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਕਿ ਬਹੁਤ ਸਾਰੇ ਅਜਿਹੇ ਪ੍ਰੋਗਰਾਮ ਲਾਗੂ ਕੀਤੇ ਜਾਣ, ਜਿਨ੍ਹਾਂ ਨਾਲ ਵਿਦਿਆਰਥੀਆਂ ਦਾ ਸਮੁੱਚਾ ਵਿਕਾਸ ਹੋ ਸਕੇ।



